ਚੰਡੀਗੜ੍ਹ (ਲਲਨ) : ਕੋਵਿਡ-19 ਦੇ ਮਾਮਲੇ ਘੱਟ ਹੋਣ ਤੋਂ ਬਾਅਦ ਚੰਡੀਗੜ੍ਹ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਜਾਣ ਵਾਲੇ ਮੁਸਾਫ਼ਰਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਕਾਰਨ ਏਅਰਲਾਈਨਜ਼ ਕੰਪਨੀਆਂ ਨੇ ਚੰਡੀਗੜ੍ਹ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਅਹਿਮਦਾਬਾਦ ਅਤੇ ਜੈਪੁਰ ਲਈ ਡੋਮੈਸਟਿਕ ਫਲਾਈਟ 20 ਜੁਲਾਈ ਤੋਂ ਅਤੇ ਬੰਗਲੁਰੂ ਦੀ 22 ਜੁਲਾਈ ਤੋਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹੀ ਨਹੀਂ ਕੋਵਿਡ-19 ਕਾਰਨ ਦੋ ਮਹੀਨਿਆਂ ਤੋਂ ਬੰਦ ਪਈ ਚੰਡੀਗੜ੍ਹ-ਪਟਨਾ ਡੋਮੈਸਟਿਕ ਫਲਾਈਟ ਵੀ ਚਲਾਉਣ ਦਾ ਐਲਾਨ ਏਅਰਲਾਈਨਜ਼ ਵੱਲੋਂ ਕੀਤਾ ਗਿਆ ਹੈ। ਇਹ ਫਲਾਈਟ ਚੰਡੀਗੜ੍ਹ ਤੋਂ 2 ਅਗਸਤ ਤੋਂ ਸ਼ੁਰੂ ਹੋਵੇਗੀ, ਜਿਸ ਲਈ ਏਅਰਲਾਈਨਜ਼ ਨੇ ਸਲਾਟ ਦੀ ਮੰਗ ਕੀਤੀ ਹੈ। ਇਸ ਤਰ੍ਹਾਂ ਚੰਡੀਗੜ੍ਹ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਆਪਰੇਟ ਹੋਣ ਵਾਲੀਆਂ ਫਲਾਈਟਾਂ ਦੀ ਗਿਣਤੀ 35 ਤੋਂ ਜ਼ਿਆਦਾ ਹੋ ਜਾਵੇਗੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਨੇ ਸਰਕਾਰੀ ਅਦਾਰਿਆਂ ਦੀ ਉਦਯੋਗਿਕ ਸਬਸਿਡੀ ਕੀਤੀ ਖ਼ਤਮ
ਜੈਪੁਰ ਲਈ ਦੂਜੀ ਫਲਾਈਟ
ਚੰਡੀਗੜ੍ਹ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਜੈਪੁਰ ਲਈ ਇੰਡੀਗੋ ਏਅਰਲਾਈਨਜ਼ ਨੇ ਨਵੀਂ ਫਲਾਈਟ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ। ਫਲਾਈਟ ਜੈਪੁਰ ਤੋਂ ਸ਼ਾਮ 5.25 ਵਜੇ ਉਡਾਣ ਭਰੇਗੀ ਅਤੇ 7 ਵਜੇ ਚੰਡੀਗੜ੍ਹ ਪੁੱਜੇਗੀ, ਜਦੋਂ ਕਿ ਵਾਪਸੀ ’ਤੇ ਇਹ ਫਲਾਈਟ ਚੰਡੀਗੜ੍ਹ ਤੋਂ 7.20 ’ਤੇ ਉਡਾਣ ਭਰੇਗੀ ਅਤੇ ਜੈਪੁਰ 8.55 ਵਜੇ ਲੈਂਡ ਕਰੇਗੀ। ਇਹ ਜੈਪੁਰ ਲਈ ਦੂਜੀ ਫਲਾਈਟ ਹੈ।
ਇਹ ਵੀ ਪੜ੍ਹੋ : 'ਕੈਪਟਨ' ਦੇ ਹੱਥ ’ਚ ਰਹੇਗੀ ਸਰਕਾਰ ਦੀ ਕਮਾਨ, 'ਸਿੱਧੂ' ਬਣ ਸਕਦੇ ਨੇ ਪੰਜਾਬ ਕਾਂਗਰਸ ਦੇ ਕਪਤਾਨ
ਅਹਿਮਦਾਬਾਦ ਲਈ ਤੀਜੀ ਫਲਾਈਟ
ਚੰਡੀਗੜ੍ਹ-ਅਹਿਮਦਾਬਾਦ ਲਈ ਤੀਜੀ ਫਲਾਈਟ ਵੀ 20 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ। ਚੰਡੀਗੜ੍ਹ ਤੋਂ ਇਹ ਸਵੇਰੇ 7.30 ਵਜੇ ਉਡਾਣ ਭਰੇਗੀ ਅਤੇ 9.15 ਵਜੇ ਪਹੁੰਚ ਜਾਵੇਗੀ। ਵਾਪਸੀ ’ਤੇ ਇਹ ਫਲਾਈਟ ਅਹਿਮਦਾਬਾਦ ਤੋਂ ਦੁਪਹਿਰ 3.40 ਵਜੇ ਉਡਾਣ ਭਰੇਗੀ ਅਤੇ ਸ਼ਾਮ 5.40 ਵਜੇ ਚੰਡੀਗੜ੍ਹ ਪੁੱਜੇਗੀ।
ਇਹ ਵੀ ਪੜ੍ਹੋ : ਸਿਮਰਜੀਤ ਬੈਂਸ 'ਤੇ FIR ਨੂੰ ਲੈ ਕੇ ਹਾਈਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ
ਬੰਗਲੁਰੂ ਲਈ ਵੀ 3 ਹੋਈ ਫਲਾਈਟਾਂ ਦੀ ਗਿਣਤੀ
ਚੰਡੀਗੜ੍ਹ ਤੋਂ ਬੰਗਲੁਰੂ ਦੀ ਫਲਾਈਟ 22 ਜੁਲਾਈ ਤੋਂ ਸ਼ੁਰੂ ਹੋਵੇਗੀ। ਇਸ ਦੇ ਸ਼ੁਰੂ ਹੋਣ ਤੋਂ ਬਾਅਦ ਬੰਗਲੁਰੂ ਲਈ ਜਾਣ ਵਾਲੀਆਂ ਫਲਾਈਟਾਂ ਦੀ ਗਿਣਤੀ 3 ਹੋ ਜਾਵੇਗੀ। ਚੰਡੀਗੜ੍ਹ ਏਅਰਪੋਰਟ ਤੋਂ ਇਹ ਫਲਾਈਟ ਸਵੇਰੇ 7.20 ਵਜੇ ਉਡਾਣ ਭਰੇਗੀ ਅਤੇ 10.10 ਵਜੇ ਬੰਗਲੁਰੂ ਪੁੱਜੇਗੀ, ਜਦੋਂ ਕਿ ਬੰਗਲੁਰੂ ਤੋਂ ਇਹ ਫਲਾਈਟ 19.10 ਵਜੇ ਉਡਾਣ ਭਰੇਗੀ ਅਤੇ 22.10 ਵਜੇ ਚੰਡੀਗੜ੍ਹ ਇੰਟਰਨੈਸ਼ਨਲ ਹਵਾਈ ਅੱਡੇ ’ਤੇ ਲੈਂਡ ਕਰੇਗੀ। ਇੰਟਰਨੈਸ਼ਨਲ ਏਅਰਪੋਰਟ ਦੇ ਪਬਲਿਕ ਰਿਲੇਸ਼ਨ ਅਫ਼ਸਰ ਪ੍ਰਿੰਸ ਨੇ ਦੱਸਿਆ ਕਿ ਕਈ ਏਅਰਲਾਈਨਜ਼ ਨੇ ਫਲਾਈਟ ਚਲਾਉਣ ਸਬੰਧੀ ਸਲਾਟ ਦੀ ਮੰਗ ਕੀਤੀ ਹੈ, ਜੋ ਹੌਲੀ-ਹੌਲੀ ਅਲਾਟ ਕੀਤੇ ਜਾ ਰਹੇ ਹਨ। ਉਮੀਦ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਹੋਰ ਫਲਾਈਟਾਂ ਸ਼ੁਰੂ ਹੋਣਗੀਆਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਨਵਜੋਤ ਸਿੱਧੂ ਨੂੰ ਪੰਜਾਬ ਦਾ ਪ੍ਰਧਾਨ ਬਣਾਉਣ ਦੀਆਂ ਖ਼ਬਰਾਂ ’ਤੇ ਮਨੀਸ਼ ਤਿਵਾੜੀ ਨੇ ਕੀਤਾ ਟਵੀਟ, ਚੁੱਕੇ ਇਹ ਸਵਾਲ
NEXT STORY