ਚੰਡੀਗੜ੍ਹ (ਲਲਨ) : ਕੋਵਿਡ-19 ਕਾਰਨ ਬੰਦ ਪਈਆਂ ਫਲਾਈਟਾਂ ਫਿਰ ਸ਼ੁਰੂ ਹੋ ਰਹੀਆਂ ਹਨ। ਇਸ ਕੜੀ ਵਿਚ ਚੰਡੀਗੜ੍ਹ-ਪਟਨਾ ਦੀ ਫਲਾਈਟ 3 ਅਗਸਤ ਤੋਂ ਸ਼ੁਰੂ ਹੋਵੇਗੀ। ਏਅਰਲਾਈਨਜ਼ ਵੱਲੋਂ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਹ ਹਫ਼ਤੇ ਵਿਚ 3 ਦਿਨ ਫਲਾਈਟ ਚੱਲੇਗੀ। ਦਿੱਲੀ ਅਤੇ ਇੰਦੌਰ ਦੀਆਂ ਫਲਾਈਟਾਂ 2 ਅਗਸਤ ਤੋਂ ਸ਼ੁਰੂ ਹੋਣਗੀਆਂ। ਹੁਣ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਡੋਮੈਸਟਿਕ ਫਲਾਈਟਾਂ ਦੀ ਗਿਣਤੀ 40 ਹੋ ਜਾਵੇਗੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਮੰਤਰੀ ਮੰਡਲ 'ਚ ਫੇਰਬਦਲ ਨੂੰ ਲੈ ਕੇ ਕੈਪਟਨ ਤੇ ਸਿੱਧੂ ਵਿਚਾਲੇ ਵਧੇਗੀ ਤਲਖ਼ੀ!
1 ਘੰਟਾ 55 ਮਿੰਟ ’ਚ ਪੂਰਾ ਹੋਵੇਗਾ ਚੰਡੀਗੜ੍ਹ-ਪਟਨਾ ਦਾ ਸਫ਼ਰ
ਪਟਨਾ ਦੀ ਫਲਾਈਟ ਚੰਡੀਗੜ੍ਹ ਤੋਂ ਦੁਪਹਿਰ 3:35 ਵਜੇ ਉਡਾਣ ਭਰੇਗੀ ਅਤੇ ਸ਼ਾਮ 5:40 ਵਜੇ ਪਟਨਾ ਪਹੁੰਚ ਜਾਵੇਗੀ। ਵਾਪਸੀ ’ਤੇ ਪਟਨਾ ਤੋਂ ਇਹ ਰਾਤ 23 ਵਜੇ ਉਡਾਣ ਭਰੇਗੀ। ਇਹ ਚੰਡੀਗੜ੍ਹ-ਪਟਨਾ ਦੀ ਦੂਰੀ 1 ਘੰਟਾ 55 ਮਿੰਟ ਵਿਚ ਪੂਰੀ ਕਰੇਗੀ। ਇਸ ਲਈ ਮੁਸਾਫ਼ਰਾਂ ਨੂੰ 5422 ਰੁਪਏ ਖ਼ਰਚ ਕਰਨੇ ਪੈਣਗੇ। ਚੰਡੀਗੜ੍ਹ ਏਅਰਪੋਰਟ ਤੋਂ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਇਹ ਚੱਲੇਗੀ। ਚੰਡੀਗੜ੍ਹ-ਦਿੱਲੀ ਵਿਚਕਾਰ ਨਵੀਂ ਫਲਾਈਟ 2 ਅਗਸਤ ਤੋਂ ਸ਼ੁਰੂ ਹੋਵੇਗੀ। ਇਹ ਚੰਡੀਗੜ੍ਹ ਤੋਂ 18:50 ਵਜੇ ਉਡਾਣ ਭਰੇਗੀ ਅਤੇ 19:55 ਵਜੇ ਦਿੱਲੀ ਪੁੱਜੇਗੀ। ਦਿੱਲੀ ਤੋਂ ਇਹ 17:10 ਵਜੇ ਉਡਾਣ ਭਰੇਗੀ ਅਤੇ 18:15 ਵਜੇ ਚੰਡੀਗੜ੍ਹ ਪਹੁੰਚ ਜਾਵੇਗੀ। ਯਾਤਰੀਆਂ ਨੂੰ 3288 ਰੁਪਏ ਖ਼ਰਚ ਕਰਨੇ ਪੈਣਗੇ।
ਇਹ ਵੀ ਪੜ੍ਹੋ : ਲੁਧਿਆਣਾ 'ਚ ਦਰਦਨਾਕ ਹਾਦਸਾ, ਬੇਕਾਬੂ ਕਾਰ ਨਹਿਰ 'ਚ ਡਿਗਣ ਕਾਰਨ 3 ਲੋਕਾਂ ਦੀ ਮੌਤ (ਤਸਵੀਰਾਂ)
ਚੰਡੀਗੜ੍ਹ ਤੋਂ ਲੇਹ ਦੀ ਦੂਜੀ ਫਲਾਈਟ 3 ਅਗਸਤ ਤੋਂ
ਚੰਡੀਗੜ੍ਹ-ਇੰਦੌਰ ਦੀ ਫਲਾਈਟ ਵੀ 2 ਅਗਸਤ ਤੋਂ ਸ਼ੁਰੂ ਹੋਵੇਗੀ। ਇਹ ਚੰਡੀਗੜ੍ਹ ਤੋਂ ਸਵੇਰੇ 6:35 ਵਜੇ ਉਡਾਣ ਭਰੇਗੀ ਅਤੇ 8:35 ਵਜੇ ਇੰਦੌਰ ਪੁੱਜੇਗੀ। ਵਾਪਸੀ ’ਤੇ ਇਹ ਇੰਦੌਰ ਤੋਂ ਦੁਪਹਿਰ 12:05 ਵਜੇ ਉਡਾਣ ਭਰ ਕੇ ਦੁਪਹਿਰ 1.40 ਵਜੇ ਚੰਡੀਗੜ੍ਹ ਪੁੱਜੇਗੀ। ਇਸ ਦੀ ਟਿਕਟ 5537 ਰੁਪਏ ਤੋਂ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ : ਕਿਨੌਰ ਹਾਦਸੇ 'ਚ ਬਚੇ ਸਾਫਟਵੇਅਰ ਇੰਜੀਨੀਅਰ ਨਵੀਨ ਦੇ ਪਿਤਾ ਬੋਲੇ, 'ਰੱਬ ਦਾ ਲੱਖ-ਲੱਖ ਸ਼ੁਕਰੀਆ ਕਰਦਾ ਹਾਂ'
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਲੇਹ ਲਈ ਦੂਜੀ ਫਲਾਈਟ 3 ਅਗਸਤ ਤੋਂ ਸ਼ੁਰੂ ਹੋ ਰਹੀ ਹੈ। ਇਹ ਚੰਡੀਗੜ੍ਹ ਏਅਰਪੋਰਟ ਤੋਂ ਸਵੇਰੇ 11 ਵਜੇ ਉਡਾਣ ਭਰੇਗੀ ਅਤੇ ਦੁਪਹਿਰ 12:20 ਵਜੇ ਲੇਹ ਪੁੱਜੇਗੀ। ਵਾਪਸੀ ’ਤੇ ਇਹ ਲੇਹ ਤੋਂ ਦੁਪਹਿਰ 1 ਵਜੇ ਉਡਾਣ ਭਰੇਗੀ ਅਤੇ ਦੁਪਹਿਰ 2:25 ਵਜੇ ਚੰਡੀਗੜ੍ਹ ਪਹੁੰਚ ਜਾਵੇਗੀ। ਇਸ ਦੀ ਟਿਕਟ ਦੀ ਸ਼ੁਰੂਆਤ 6799 ਰੁਪਏ ਤੋਂ ਹੋਵੇਗੀ। ਇਸ ਦੀ ਆਨਲਾਈਨ ਬੁਕਿੰਗ ਸ਼ੁਰੂ ਹੋ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਟੋਕੀਓ ਓਲੰਪਿਕਸ ’ਚ ਹਿੱਸਾ ਲੈ ਰਹੀ ਭਾਰਤੀ ਹਾਕੀ ਟੀਮ ਦੇ 3 ਖਿਡਾਰੀ ਜਲੰਧਰ ਜ਼ਿਲ੍ਹੇ ਦੇ ਮਿੱਠਾਪੁਰ ਪਿੰਡ ਦੀ ਦੇਣ
NEXT STORY