ਚੰਡੀਗੜ੍ਹ (ਰਾਏ) : ਨਵੇਂ ਮੇਅਰ ਲਈ 8 ਜਨਵਰੀ ਨੂੰ ਪ੍ਰਸਤਾਵਿਤ ਚੋਣ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਆਮ ਆਦਮੀ ਪਾਰਟੀ (ਆਪ) 14-14 ਵੋਟਾਂ ਨਾਲ ਆਹਮੋ-ਸਾਹਮਣੇ ਹਨ। ਇਸ ਵਾਰ ਮਹਿਲਾ ਰਾਖਵੇਂ ਚੋਣ ਮੈਦਾਨ ਵਿਚ ਭਾਜਪਾ ਦੀ ਸਰਬਜੀਤ ਕੌਰ ਢਿੱਲੋਂ ਅਤੇ ‘ਆਪ’ ਦੀ ਅੰਜੂ ਕਤਿਆਲ ਵਿਚਕਾਰ ਮੁਕਾਬਲਾ ਹੋਵੇਗਾ। ਮੰਗਲਵਾਰ ਭਾਜਪਾ ਅਤੇ ‘ਆਪ’ ਮੇਅਰ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਉਮੀਦਵਾਰਾਂ ਦੇ ਨਾਵਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।
ਉੱਥੇ ਹੀ ਭਾਜਪਾ ਨੇ ਸੀਨੀਅਰ ਡਿਪਟੀ ਮੇਅਰ ਲਈ ਤਜ਼ਰਬੇਕਾਰ ਕੌਂਸਲਰ ਦਲੀਪ ਸ਼ਰਮਾ ਅਤੇ ਡਿਪਟੀ ਮੇਅਰ ਲਈ ਪਹਿਲੀ ਵਾਰ ਜਿੱਤ ਕੇ ਸਦਨ ਪਹੁੰਚੇ ਅਨੂਪ ਗੁਪਤਾ ਨੂੰ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ ‘ਆਪ’ ਨੇ ਸੀਨੀਅਰ ਡਿਪਟੀ ਮੇਅਰ ਲਈ ਪ੍ਰੇਮਲਤਾ ਅਤੇ ਡਿਪਟੀ ਮੇਅਰ ਲਈ ਰਾਮ ਚੰਦਰ ਯਾਦਵ ਨੂੰ ਉਮੀਦਵਾਰ ਬਣਾਇਆ। ਨਿਗਮ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੈ, ਜਦੋਂ ਬਿਨਾਂ ਬਹੁਮਤ ਤੋਂ ਦੋ ਪਾਰਟੀਆਂ ਮੇਅਰ ਚੋਣ ਦੇ ਮੈਦਾਨ ਵਿਚ ਆਹਮੋ-ਸਾਹਮਣੇ ਹੋਣ ਜਾ ਰਹੀਆਂ ਹਨ।
ਮਜੀਠੀਆ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਅਦਾਲਤ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
NEXT STORY