ਚੰਡੀਗੜ੍ਹ : ਵਿਵਾਦਿਤ ਬਿਆਨਾਂ ਦੇ ਕਾਰਨ ਸੁਰਖੀਆਂ 'ਚ ਰਹਿਣ ਵਾਲੇ ਕਾਂਗਰਸ ਦੇ ਸਟਾਰ ਪ੍ਰਚਾਰਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਜਾਦੂ ਲੋਕ ਸਭਾ ਚੋਣਾਂ 'ਚ ਨਹੀਂ ਚੱਲ ਸਕਿਆ। ਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ ਘੱਟ ਮਿਲੀਆਂ ਸੀਟਾਂ ਦੇ ਕਾਰਨ ਸਿੱਧੂ ਦੇ ਵਿਵਾਦਿਤ ਬਿਆਨਾਂ ਨੂੰ ਮੰਨਿਆ ਜਾ ਰਿਹਾ ਹੈ। ਪਿਛਲੇ ਸਾਲ 3 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ 'ਚ ਕਰਿਸ਼ਮਾ ਦਿਖਾਉਣ ਵਾਲੇ ਸਿੱਧੂ ਦਾ ਸਟ੍ਰਾਇਕ ਰੇਟ ਲੋਕ ਸਭਾ ਚੋਣਾਂ 'ਚ 80 ਤੋਂ ਘੱਟ ਕੇ 10 ਫੀਸਦੀ ਰਹਿ ਗਿਆ ਹੈ। ਲੋਕ ਸਭਾ ਚੋਣਾਂ 'ਚ ਸਿੱਧੂ ਨੇ ਦੇਸ਼ ਦੀ 60 ਚੋਣ ਖੇਤਰਾਂ 'ਚ ਰੈਲੀਆਂ ਨੂੰ ਸੰਬੋਧਨ ਕੀਤਾ ਸੀ। ਜਿਸ ਤੋਂ ਮੰਨਿਆ ਜਾ ਰਿਹਾ ਸੀ ਕਿ ਕਾਂਗਰਸ ਦੀ ਜਿੱਤ ਪੱਕੀ ਹੈ ਪਰ ਨਤੀਜਾ ਆਖਿਰਕਾਰ ਕੁਝ ਹੋਰ ਹੀ ਨਿਕਲਿਆ।
ਰਾਜਸਥਾਨ, ਮੱਧਪ੍ਰਦੇਸ਼ ਤੇ ਛੱਤੀਸਗੜ੍ਹ ਦੇ ਵਿਧਾਨ ਸਭਾ ਚੋਣਾਂ 'ਚ ਜਿੱਤ ਦੇ ਬਾਅਦ ਸਿੱਧੂ ਦੀ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਨਜ਼ਦੀਕੀਆਂ ਵੱਧ ਗਈਆਂ ਸੀ। ਸਿੱਧੂ ਦੀ ਬਿਆਨਬਾਜ਼ੀ ਨਰਿੰਦਰ ਮੋਦੀ ਤੋਂ ਵਧੀਆਂ ਮੰਨੀ ਜਾ ਰਹੀ ਸੀ ਪਰ ਲੋਕ ਸਭਾ ਚੋਣਾਂ 'ਚ ਸਿੱਧੂ ਨੂੰ ਆਪਣੇ ਸੂਬੇ 'ਚ ਹਾਰ ਦਾ ਮੂੰਹ ਦੇਖਣਾ ਪਿਆ ਸੀ। ਉਨ੍ਹਾਂ ਦੇ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੂੰ ਦੇ ਚੋਣ ਪ੍ਰਾਚਾਰ 'ਚ 'ਫ੍ਰੈਂਡਲੀ ਮੈਚ' ਵਾਲੇ ਦਿੱਤੇ ਬਿਆਨ ਕਾਰਨ ਕਾਂਗਰਸ 'ਚ ਹੱਲਚੱਲ ਮੱਚ ਗਈ ਸੀ। ਇਸ ਲਈ ਰਾਜਾ ਵੜਿੰਗ ਦੇ ਹਾਰਨ ਲਈ ਸਿੱਧੂ ਨੂੰ ਜਿੰਮੇਵਾਰ ਮੰਨਿਆ ਜਾ ਰਿਹਾ ਹੈ। ਇਸ ਸਬੰਧੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਸੀ ਕਿ ਸਿੱਧੂ ਦੇ ਬਿਆਨ ਨੇ ਨੌਜਵਾਨਾਂ ਨੂੰ ਚੱਕਰਾ 'ਚ ਪਾ ਦਿੱਤਾ ਸੀ। ਇਸੇ ਕਾਰਨ ਵੜਿੰਗ ਦੀ ਹਾਰ ਹੋਈ ਹੈ। ਵਿਵਾਦਿਤ ਬਿਆਨ ਦੇਣ ਕਾਰਨ ਹੀ ਸਿੱਧੂ ਦੇ ਚੋਣ ਪ੍ਰਚਾਰ 'ਤੇ ਚੋਣ ਕਮਿਸ਼ਨ ਨੇ 72 ਘੰਟੇ ਲਈ ਰੋਕ ਲਗਾ ਦਿੱਤੀ ਸੀ।
ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਵੱਡੀ ਸਲਾਹ
NEXT STORY