ਚੰਡੀਗੜ੍ਹ : ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਕੋਰੋਨਾ ਵਾਇਰਸ ਕਾਰਨ ਲਾਇਆ ਗਿਆ ਕਰਫਿਊ ਸੋਮਵਾਰ ਤੋਂ ਹਟਾ ਦਿੱਤਾ ਗਿਆ, ਜਿਸ ਤੋਂ ਬਾਅਦ ਸ਼ਹਿਰ ਦੀ ਰੌਣਕ ਵਾਪਸ ਪਰਤ ਆਈ। ਲੋਕ ਆਪੋ-ਆਪਣੇ ਘਰਾਂ ਤੋਂ ਨਿਕਲ ਕੇ ਜ਼ਰੂਰੀ ਸਮਾਨ ਖਰੀਦਦੇ ਹੋਏ ਦਿਖਾਈ ਦਿੱਤੇ। ਸ਼ਹਿਰ 'ਚ ਜ਼ੀਰਕਪੁਰ ਤੋਂ ਚੰਡੀਗੜ੍ਹ ਆਉਣ ਵਾਲਿਆਂ ਦੀਆਂ ਵੀ ਲੰਬੀਆਂ ਲਾਈਨਾਂ ਲੱਗ ਗਈਆਂ।
'ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣਗੇ 'ਰੈਡੀਮੇਡ ਗਾਰਮੈਂਟ ਸ਼ੋਅਰੂਮ

ਪ੍ਰਸ਼ਾਸਨ ਵਲੋਂ ਭਾਵੇਂ ਹੀ ਸ਼ਰਾਬ ਦੇ ਅਹਾਤੇ ਬੰਦ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਪਰ ਕਰਫਿਊ ਹਟਦੇ ਹੀ ਸ਼ਰਾਬ ਅਤੇ ਪਾਨ ਦੀਆਂ ਦੁਕਾਨਾਂ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ, ਜਿਸ ਤੋਂ ਬਾਅਦ ਸ਼ਰਾਬ ਦੀਆਂ ਦੁਕਾਨਾਂ ਬਾਹਰ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਅਤੇ ਕਰਫਿਊ ਹਟਣ ਦੇ ਪਹਿਲੇ ਹੀ ਦਿਨ ਪੁਲਸ ਨੂੰ ਮੌਕੇ 'ਤੇ ਬੁਲਾਉਣਾ ਪਿਆ।

ਇਸ ਤੋਂ ਇਲਾਵਾ ਮੈਡੀਕਲ ਦੀਆਂ ਦੁਕਾਨਾਂ 'ਤੇ ਵੀ ਪਹਿਲਾਂ ਨਾਲੋਂ ਜ਼ਿਆਦਾ ਲੋਕ ਦਿਖਾਈ ਦਿੱਤੇ, ਹਾਲਾਂਕਿ ਲੋਕਾਂ ਨੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਣ ਵੀ ਕੀਤਾ।

ਜਿਵੇਂ ਹੀ ਦੁਕਾਨਾਂ ਖੁੱਲ੍ਹੀਆਂ ਤਾਂ ਲੋਕ ਖਰੀਦਦਾਰੀ ਕਰਨ ਲਈ ਘਰਾਂ ਤੋਂ ਬਾਹਰ ਨਿਕਲ ਆਏ। ਕਰਫਿਊ ਹਟਦੇ ਹੀ ਮਨੀਮਾਜਰਾ 'ਚ ਵੀ ਰੌਣਕ ਨਜ਼ਰ ਆਈ।

ਦੁਕਾਨਾਂ ਖੁੱਲ੍ਹੀਆਂ ਅਤੇ ਲੋਕ ਖਰੀਦਦਾਰੀ ਕਰਨ ਲਈ ਬਾਹਰ ਨਿਕਲੇ। ਜ਼ਰੂਰੀ ਕੰਮ ਕਰਨ ਲਈ ਲੋਕ ਸ਼ਹਿਰ 'ਚ ਦਿਖਾਈ ਦਿੱਤੇ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਅੱਜ ਤੋਂ 'ਕਰਫਿਊ' ਖਤਮ, ਸਵੇਰੇ 10 ਵਜੇ ਤੋਂ 6 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ

17 ਮਈ ਤੱਕ ਜਾਰੀ ਰਹੇਗਾ ਲਾਕ ਡਾਊਨ
ਚੰਡੀਗੜ੍ਹ ਪ੍ਰਸ਼ਾਸਨ ਵਲੋਂ ਭਾਵੇਂ ਹੀ ਕਰਫਿਊ ਹਟਾ ਦਿੱਤਾ ਗਿਆ ਹੈ ਪਰ ਸ਼ਹਿਰ 'ਚ ਲਾਕ ਡਾਊਨ 17 ਮਈ ਤੱਕ ਜਾਰੀ ਰਹੇਗਾ। ਇਸ ਦੌਰਾਨ ਹੁਣ ਇੰਟਰਨਲ ਸੈਕਟਰਾਂ ਦੀ ਮਾਰਕੀਟ ’ਚ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਓਡ-ਈਵਨ ਫਾਰਮੂਲੇ ਅਨੁਸਾਰ ਦੁਕਾਨਾਂ ਖੁੱਲ੍ਹਣਗੀਆਂ।

ਭਾਵ 4 ਮਈ ਨੂੰ ਈਵਨ ਅਤੇ 5 ਮਈ ਨੂੰ ਆਡ ਨੰਬਰ ਦੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਣਗੀਆਂ।

ਸ਼ਰਾਬ ਦੇ ਅਹਾਤੇ ਬੰਦ ਰਹਿਣਗੇ ਪਰ ਸ਼ਰਾਬ ਅਤੇ ਪਾਨ ਦੀਆਂ ਦੁਕਾਨਾਂ ਖੁੱਲ੍ਹਣਗੀਆਂ। ਇਹ ਯਕੀਨੀ ਕਰਨਾ ਹੋਵੇਗਾ ਕਿ ਇਕ ਵਾਰ ’ਚ ਇਕ ਲਿਕਰ ਅਤੇ ਪਾਨ ਸ਼ਾਪ ’ਤੇ ਪੰਜ ਤੋਂ ਜ਼ਿਆਦਾ ਲੋਕਾਂ ਦੀ ਭੀੜ ਨਾ ਹੋਵੇ।

ਸਰਕਾਰੀ ਦਫਤਰ ਖੁੱਲ੍ਹਣਗੇ ਪਰ 11 ਮਈ ਤੱਕ ਕੋਈ ਪਬਲਿਕ ਡੀਲਿੰਗ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਦਿਨ ਚੜ੍ਹਦੇ ਹੀ ਕੋਰੋਨਾ ਦੇ 5 ਕੇਸ, ਅੰਕੜਾ ਪੁੱਜਾ 100 ਦੇ ਪਾਰ

ਪੰਜਾਬ ਕੇਸਰੀ ਦਫਤਰ ਦੀ ਸੁਰੱਖਿਆ 'ਚ ਤਾਇਨਾਤ ਪੁਲਸ ਮੁਲਾਜ਼ਮਾਂ ਦਾ DSP ਨੇ ਇੰਝ ਵਧਾਇਆ ਹੌਸਲਾ
NEXT STORY