ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਪੁਲਸ ਦੇ ਇਕ ਏ. ਐੱਸ. ਆਈ. ਨੇ ਸੈਕਟਰ-17 ਸਥਿਤ ਸਬਜ਼ੀ ਮੰਡੀ ਦੇ ਗੇਟ 'ਤੇ ਵੀਰਵਾਰ ਨੂੰ ਹੰਗਾਮਾ ਕੀਤਾ। ਏ. ਐੱਸ. ਆਈ. ਨੇ ਗੱਡੀਆਂ ਦੇ ਵਾਈਪਰ ਤੋੜ ਦਿੱਤੇ ਅਤੇ ਲੋਕਾਂ ਦੇ ਮੋਬਾਇਲ ਫੋਨ ਖੋਹ ਲਏ। ਲੋਕਾਂ ਨੇ ਸੂਚਨਾ ਪੁਲਸ ਕੰਟਰੋਲ ਰੂਮ 'ਤੇ ਦਿੱਤੀ। ਪੀ. ਸੀ. ਆਰ. ਜਵਾਨਾਂ ਨੇ ਮੌਕੇ 'ਤੇ ਪਹੁੰਚ ਕੇ ਹੰਗਾਮਾ ਕਰਨ ਵਾਲੇ ਏ. ਐੱਸ. ਆਈ. ਨੂੰ ਬਹੁਤ ਮੁਸ਼ਕਲ ਨਾਲ ਕਾਬੂ ਕੀਤਾ ਅਤੇ ਹਸਪਤਾਲ ਵਿਚ ਦਾਖਲ ਕਰਵਾਇਆ।
ਇਹ ਵੀ ਪੜ੍ਹੋ : ਵਿਰਾਸਤੀ ਗਲੀ 'ਚ ਲੱਗੇ ਪੱਥਰ ਖ਼ਰਾਬ ਹੋਣ ਤੋਂ ਬਾਅਦ ਹੁਣ ਗੁੰਬਦ ਵੀ ਡਿੱਗੇ
ਜਾਂਚ ਵਿਚ ਸਾਹਮਣੇ ਆਇਆ ਕਿ ਏ. ਐੱਸ. ਆਈ. ਮਾਨਸਿਕ ਰੂਪ ਤੋਂ ਪ੍ਰੇਸ਼ਾਨ ਚੱਲ ਰਿਹਾ ਹੈ। ਯੂ. ਟੀ. ਪੁਲਸ ਵਿਭਾਗ ਦੀ ਡਿਊਟੀ ਲਾਉਣ ਵਿਚ ਲਾਪ੍ਰਵਾਹੀ ਵਾਲਾ ਰਵੱਈਆ ਸਾਹਮਣੇ ਆਇਆ ਹੈ, ਉੱਥੇ ਹੀ ਲੋਕਾਂ ਨੇ ਹੰਗਾਮਾ ਕਰਨ ਵਾਲੇ ਏ. ਐੱਸ. ਆਈ. ਨੂੰ ਮੋਬਾਇਲ ਕੈਮਰੇ ਵਿਚ ਕੈਦ ਕਰ ਲਿਆ। ਪੁਲਸ ਅਨੁਸਾਰ ਐੱਸ. ਆਈ. ਕੁਝ ਸਮੇਂ ਤੋਂ ਮਾਨਸਿਕ ਪ੍ਰੇਸ਼ਾਨੀ 'ਚੋਂ ਗੁਜ਼ਰ ਰਿਹਾ ਹੈ। ਏ. ਐੱਸ. ਆਈ. ਜਸਵੀਰ ਸਿੰਘ ਦਾ ਪੀ. ਜੀ. ਆਈ. ਦੇ ਸਾਈਕੈਟਰਿਕ ਵਿਭਾਗ ਵਿਚ ਇਲਾਜ ਵੀ ਚੱਲ ਰਿਹਾ ਹੈ। ਹਾਲਾਂਕਿ ਅਧਿਕਾਰਿਕ ਤੌਰ 'ਤੇ ਏ.ਐੱਸ.ਆਈ. ਦੀ ਡਿਊਟੀ ਦੂਜੇ ਵਿੰਗ ਵਿਚ ਲੱਗੀ ਹੈ ਪਰ ਪਿਛਲੇ ਇਕ ਹਫ਼ਤੇ ਤੋਂ ਉਹ ਬਸ ਅੱਡੇ ਦੀ ਸਬਜ਼ੀ ਮੰਡੀ ਵਿਚ ਤਾਇਨਾਤ ਸੀ।
ਇਹ ਵੀ ਪੜ੍ਹੋ : ਸ਼ਰਮਨਾਕ : ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰ ਵੀਡੀਓ ਕੀਤੀ ਵਾਇਰਲ, ਗ੍ਰਿਫ਼ਤਾਰ
ਵਿਆਹ ਤੋਂ ਡੇਢ ਸਾਲ ਬਾਅਦ ਸਹੁਰਿਆਂ ਨੇ ਵਿਖਾਏ ਰੰਗ, ਅੱਕੀ ਅਧਿਆਪਕਾ ਨੇ ਉਹ ਕੀਤਾ ਜੋ ਸੋਚਿਆ ਨਾ ਸੀ
NEXT STORY