ਅੰਮ੍ਰਿਤਸਰ (ਅਨਜਾਣ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਘੰਟਾ ਘਰ ਵਾਲੀ ਬਾਹੀ ਦੇ ਕੋਲ ਸ਼ਨੀ ਮੰਦਿਰ ਦੇ ਸਾਹਮਣੇ ਵਿਰਾਸਤੀ ਗਲੀ ਤੇ ਲੱਗੇ ਪੱਥਰਾਂ ਦੇ ਖ਼ਰਾਬ ਹੋਣ ਤੇ ਟੁੱਟ ਜਾਣ ਦੀਆਂ ਖ਼ਬਰਾਂ ਤੋਂ ਬਾਅਦ ਹੁਣ ਪਿੱਲਰ ਅਤੇ ਗੁੰਬਦ ਡਿਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਪਿੱਲਰ ਅਕਾਲੀ ਦਲ ਬਾਦਲ ਦੀ ਸਰਕਾਰ ਸਮੇਂ 2015-16 'ਚ ਪੀ. ਡਬਲਿਊ. ਡੀ. ਵਲੋਂ ਹੈਰੀਟੇਜ਼ ਸਟਰੀਟ ਬਣਾਉਣ ਸਮੇਂ ਬਣਾਏ ਗਏ ਸਨ। ਪਿੱਲਰਾਂ ਅਤੇ ਗੁੰਬਦਾਂ ਦੇ ਡਿਗਣ ਨਾਲ ਕੋਈ ਵੀ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਪਰ ਇਸ ਨਾਲ ਉਸ ਸਮੇਂ ਦੀ ਸਰਕਾਰ ਦੀ ਪੋਲ ਖੁੱਲਦੀ ਜ਼ਰੂਰ ਨਜ਼ਰ ਆਉਂਦੀ ਹੈ।
ਇਹ ਵੀ ਪੜ੍ਹੋ : ਸ਼ਰਮਨਾਕ : ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰ ਵੀਡੀਓ ਕੀਤੀ ਵਾਇਰਲ, ਗ੍ਰਿਫ਼ਤਾਰ
ਕੈਪਟਨ ਹਰਵਿੰਦਰ ਸਿੰਘ ਸਕਿਓਰਿਟੀ ਅਫ਼ਸਰ ਗੋਲਡਨ ਪਲਾਜ਼ਾ ਹੈਰੀਟੇਜ਼ ਸਟਰੀਟ ਨੇ ਦੱਸਿਆ ਕਿ ਪੌਣੇ ਪੰਜ ਵਜੇ ਰਿਪੋਰਟ ਮਿਲੀ ਕਿ ਹੈਰੀਟੇਜ਼ ਸਟਰੀਟ ਦੀ ਮਾਰਕੀਟ ਦੇ ਪਿੱਲਰ ਅਤੇ ਗੁੰਬਦ ਡਿਗ ਗਏ ਹਨ। ਜਦੋਂ ਜਾ ਕੇ ਮੌਕਾ ਦੇਖਿਆ ਤਾਂ ਇਕ ਗੁੰਬਦ ਫਰੰਟ ਅਤੇ ਦੋ ਬੈਕਸਾਈਡ 'ਤੇ ਡਿਗੇ ਹੋਏ ਸਨ। ਉਨ੍ਹਾਂ ਕਿਹਾ ਕਿ ਸਭ ਕੁਝ ਚੈੱਕ ਹੋਣ 'ਤੇ ਪਤਾ ਲੱਗੇਗਾ ਕਿ ਮੈਟੀਰੀਅਲ ਮਾੜਾ ਜਾਂ ਕੀ ਕਾਰਣ ਹੈ। ਉਨ੍ਹਾਂ ਕਿਹਾ ਕਿ ਬਚੇ ਪਿੱਲਰਾਂ 'ਤੇ ਰੱਸੇ ਬੰਨ੍ਹ ਦਿੱਤੇ ਗਏ ਹਨ, ਤਾਂ ਜੋ ਹੋਰ ਕੋਈ ਪਿੱਲਰ ਹੇਠਾਂ ਨਾ ਡਿਗੇ। ਸਾਰੇ ਪਾਸਿਓਂ ਰਸਤਾ ਰੋਕ ਦਿੱਤਾ ਗਿਆ ਹੈ, ਤਾਂ ਜੋ ਕਿਸੇ ਦਾ ਜਾਨੀ-ਮਾਲੀ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਇਸ ਬਾਰੇ ਗਲਿਆਰਾ ਪ੍ਰਬੰਧਕਾਂ ਅਤੇ ਪੁਲਸ ਥਾਣੇ ਵੀ ਸੂਚਨਾ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਤਾਲਾਬੰਦੀ 'ਚ ਤਬਦੀਲੀਆਂ ਸਬੰਧੀ ਜਾਰੀ ਕੀਤੇ ਨਵੇਂ ਹੁਕਮ
ਮਨੁੱਖੀ ਸਮੱਗਲਿੰਗ ਕਰਨ ਵਾਲਿਆਂ ਦਾ ਪਰਦਾਫ਼ਾਸ਼, 15 ਬੱਚੇ ਛੁਡਵਾਏ
NEXT STORY