ਚੰਡੀਗੜ੍ਹ (ਲਲਨ) : ਸਿਟੀ ਬਿਊਟੀਫੁਲ ਦੇ ਨਾਂ 'ਤੇ ਵਿਸ਼ਵ ਪ੍ਰਸਿੱਧ ਚੰਡੀਗੜ੍ਹ ਸ਼ਹਿਰ ਦਾ ਰੇਲਵੇ ਸਟੇਸ਼ਨ ਬਿਊਟੀਫੁਲ ਨਹੀਂ ਹੈ। ਇਸ ਗੱਲ ਦਾ ਸਬੂਤ ਇਕ ਵਾਰ ਨਹੀਂ, ਕਈ ਵਾਰ ਮਿਲ ਚੁੱਕਿਆ ਹੈ ਪਰ ਇਸ ਦੇ ਬਾਵਜੂਦ ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਦੀ ਨੀਂਦ ਖੁੱਲ੍ਹਣ ਦਾ ਨਾਂ ਨਹੀਂ ਲੈ ਰਹੀ ਹੈ। ਚੰਡੀਗੜ੍ਹ ਰੇਲਵੇ ਸੇਟਸ਼ਨ ਨੂੰ ਬਿਹਤਰ ਕਰਨ ਲਈ ਕਈ ਅਧਿਕਾਰੀਆਂ ਨੂੰ ਇਧਰ ਤੋਂ ਉਧਰ ਕੀਤਾ ਗਿਆ ਪਰ ਫਿਰ ਵੀ ਰੇਲਵੇ ਸਟੇਸ਼ਨ ਸਫਾਈ ਦੇ ਮਾਮਲੇ 'ਚ ਫਾਡੀ ਰਿਹਾ ਹੈ।
ਰੇਲ ਕਲੀਨਲੀਲੈਸ ਸਰਵੇ 'ਚ ਭਾਰਤ ਦੇ 720 ਰੇਲਵੇ ਸਟੇਸ਼ਨਾਂ ਨੂੰ ਸਫਾਈ ਵਿਵਸਥਾ ਦੇ ਪੈਮਾਨੇ 'ਤੇ ਆਂਕਿਆ ਗਿਆ। ਇਸ 'ਚ ਸਿਟੀ ਬਿਊਟੀਫੁਲ ਦੇ ਰੇਲਵੇ ਸਟੇਸ਼ਨ ਦੀ ਰੈਂਕਿੰਗ ਪਿਛਲੇ ਸਾਲਾਂ ਦੇ ਮੁਕਾਬਲੇ ਦੁੱਗਣੀ ਡਿਗੀ ਹੈ। ਚੰਡੀਗੜ੍ਹ ਰੇਲਵੇ ਸਟੇਸ਼ਨ ਸਫਾਈ ਦੇ ਮਾਮਲੇ 'ਚ 130ਵੇਂ ਸਥਾਨ 'ਤੇ ਹੈ। ਰੇਲਵੇ ਸਟੇਸ਼ਨ ਸਾਲ 2016 'ਚ 6ਵੇਂ ਸਥਾਨ 'ਤੇ ਸੀ। ਇਸ ਤੋਂ ਬਾਅਦ ਲਗਾਤਾਰ ਰੈਂਕਿੰਗ ਡਿਗਦੀ ਚਲੀ ਗਈ। ਉੱਥੇ ਹੀ ਚੰਡੀਗੜ੍ਹ ਦੇ ਮੁਕਾਬਲੇ ਕਾਲਕਾ ਰੇਲਵੇ ਸਟੇਸ਼ਨ ਸਫਾਈ 'ਚ ਬਿਹਤਰ ਸਾਬਿਤ ਹੋਇਆ ਹੈ ਪਰ ਉਸ ਦੀ ਰੈਂਕਿੰਗ ਪੂਰੇ ਭਾਰਤ 'ਚ 102 ਰਹੀ ਹੈ।
ਕਰਤਾਰਪੁਰ ਸਾਹਿਬ ਜਾਣਗੇ ਮਨਮੋਹਨ ਸਿੰਘ, ਕੈਪਟਨ ਦਾ ਸੱਦਾ ਕੀਤਾ ਸਵੀਕਾਰ
NEXT STORY