ਚੰਡੀਗੜ੍ਹ (ਲਲਨ) : ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਰਲਡ ਕਲਾਸ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋਣ ਦੇ ਨਾਲ ਹੀ ਮੁਸਾਫਰਾਂ ਦੀਆਂ ਬਿਹਤਰ ਸਹੂਲਤਾਂ 'ਤੇ ਵੀ ਵਧੀਆ ਧਿਆਨ ਦਿੱਤਾ ਜਾ ਰਿਹਾ ਹੈ। ਇਸ ਤਹਿਤ ਰੇਲਵੇ ਸਟੇਸ਼ਨ 'ਤੇ ਹੁਣ ਸਸਤੀਆਂ ਦਰਾਂ 'ਤੇ ਜੈਨਰਿਕ ਦਵਾਈਆਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਇੰਡੀਅਨ ਰੇਲਵੇ ਸਟੇਸ਼ਨ ਸਟੇਸ਼ਨ ਡਿਵੈਲਪਮੈਂਟ ਅਥਾਰਟੀ ਵਲੋਂ ਇਹ ਸਹੂਲਤ ਦਿੱਤੀ ਗਈ ਹੈ। ਰੇਲਵੇ ਸਟੇਸ਼ਨ 'ਤੇ ਮੈਡੀਕਲ ਸਟੋਰ ਬਣ ਚੁੱਕਿਆ ਹੈ।
ਉਮੀਦ ਹੈ ਕਿ ਫਰਵਰੀ ਦੇ ਤੀਜੇ ਹਫਤੇ 'ਚ ਮੁਸਾਫਰਾਂ ਨੂੰ ਇਹ ਸਹੂਲਦ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਦੇ ਨਾਲ ਹੀ ਅਥਾਰਟੀ ਵਲੋਂ ਜੂਸ ਬਾਰ ਅਤੇ ਗੋਲਫ ਕੋਰਟ ਦੀ ਵੀ ਸਹੂਲਤ ਸ਼ੂਰੂ ਕਰ ਦਿੱਤੀ ਗਈ ਹੈ। ਸਭ ਤੋਂ ਵੱਡੀ ਗੱਲ ਹੈ ਕਿ ਕੰਪਨੀ ਵਲੋਂ ਗੋਲਫ ਕੋਰਟ ਦੀ ਸਹੂਲਤ ਮੁਸਾਫਰਾਂ ਨੂੰ ਮੁਫਤ ਦਿੱਤੀ ਜਾ ਰਹੀ ਹੈ।
ਬਹਿਬਲ ਕਲਾਂ ਕਾਂਡ ਦੇ ਗਵਾਹ ਦੀ ਮੌਤ ਦੇ ਮਾਮਲੇ 'ਚ ਜਸਟਿਸ ਰਣਜੀਤ ਸਿੰਘ ਨੇ ਲਿਖੀ ਕੈਪਟਨ ਨੂੰ ਚਿੱਠੀ
NEXT STORY