ਚੰਡੀਗੜ੍ਹ,(ਰਾਜਿੰਦਰ) : ਸ਼ਹਿਰ 'ਚ ਲਾਕਡਾਊਨ ਦੇ ਬਾਅਦ ਤੋਂ ਕੋਰੋਨਾ ਦੇ ਚਲਦੇ ਬੰਦ ਪਈਆਂ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਦੀਆਂ ਲੰਬੇ ਰੂਟ ਦੀਆਂ ਬੱਸਾਂ ਨੂੰ ਵੀ ਵਿਭਾਗ ਬੁੱਧਵਾਰ ਤੋਂ ਚਲਾਉਣ ਜਾ ਰਿਹਾ ਹੈ। ਪੰਜਾਬ ਅਤੇ ਹਰਿਆਣਾ ਲਈ ਇਹ ਬੱਸਾਂ 50 ਫ਼ੀਸਦੀ ਸਵਾਰੀਆਂ ਨਾਲ ਹੀ ਚਲਾਈਆਂ ਜਾਣਗੀਆਂ। ਲੋਕਲ ਰੂਟ 'ਤੇ ਪਹਿਲਾਂ ਹੀ ਵਿਭਾਗ ਨੇ ਬੱਸਾਂ ਚਲਾ ਦਿੱਤੀਆਂ ਸਨ। ਵਿੰਡੋ ਕਾਊਂਟਰ ਦੇ ਨਾਲ ਸੀ. ਟੀ. ਯੂ. ਦੀ ਵੈੱਬਸਾਈਟ ਅਤੇ ਮੋਬਾਇਲ ਐਪ 'ਤੇ ਟਿਕਟਾਂ ਮਿਲਣਗੀਆਂ। ਇਹ ਬੱਸਾਂ ਆਈ. ਐੱਸ. ਬੀ. ਟੀ.-43 ਤੋਂ ਚਲਾਈਆਂ ਜਾਣਗੀਆਂ।
ਹਿਮਾਚਲ ਨੇ ਹਾਲੇ ਆਗਿਆ ਨਹੀਂ ਦਿੱਤੀ
ਦੱਸਿਆ ਜਾ ਰਿਹਾ ਹੈ ਕਿ ਵਿਚਕਾਰ ਰਾਸਤੇ 'ਚੋਂ ਸਵਾਰੀਆਂ ਨੂੰ ਚੜ੍ਹਨ ਅਤੇ ਉਤਰਨ ਦੀ ਆਗਿਆ ਨਹੀਂ ਹੋਵੇਗੀ। ਵਿਭਾਗ ਅਨੁਸਾਰ ਹਿਮਾਚਲ ਪ੍ਰਦੇਸ਼ ਨੇ ਹਾਲੇ ਬੱਸਾਂ ਚਲਾਉਣ ਲਈ ਆਗਿਆ ਨਹੀਂ ਦਿੱਤੀ ਹੈ। ਬੱਸਾਂ ਪੁਆਇੰਟ ਟੂ ਪੁਆਇੰਟ ਦੇ ਆਧਾਰ 'ਤੇ ਚਲਾਈਆਂ ਜਾਣਗੀਆਂ।
ਫਿਲਹਾਲ ਰਾਤ ਨੂੰ ਬਸ ਸਰਵਿਸ ਬੰਦ
ਫਿਲਹਾਲ ਸੀ. ਟੀ. ਯੂ. ਨੇ ਰਾਤ 'ਚ ਚੱਲਣ ਵਾਲੀ ਬੱਸ ਸੇਵਾ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਕੋਰੋਨਾ ਵਾਇਰਸ ਦਾ ਸੰਕਰਮਣ ਨਾ ਫੈਲੇ ਇਸ ਲਈ ਕਈ ਕਦਮ ਵੀ ਚੁੱਕੇ ਗਏ ਹਨ, ਜਿਨ੍ਹਾਂ 'ਚ ਮੁਸਾਫਰਾਂ ਦੇ ਬਸ 'ਚ ਚੜ੍ਹਨ ਤੋਂ ਪਹਿਲਾਂ ਆਈ.ਐੱਸ. ਬੀ. ਟੀ.-43 'ਤੇ ਸਾਰਿਆਂ ਦੀ ਥਰਮਲ ਸਕਰੀਨਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਿਸੇ ਵੀ ਯਾਤਰਾ ਦੇ ਸ਼ੁਰੂ ਹੋਣ ਅਤੇ ਖ਼ਤਮ ਹੋਣ 'ਤੇ ਬੱਸਾਂ ਨੂੰ ਸੈਨੀਟਾਈਜ਼ ਕੀਤਾ ਜਾਵੇਗਾ।
ਪੰਜਾਬ-ਹਰਿਆਣੇ ਦੇ ਇਨ੍ਹਾਂ ਜ਼ਿਲਿਆਂ 'ਚ ਜਾਣਗੀਆਂ ਬੱਸਾਂ
ਸੀ. ਟੀ. ਯੂ. ਦੀਆਂ ਬੱਸਾਂ ਫਿਲਹਾਲ ਚੰਡੀਗੜ੍ਹ ਤੋਂ ਪੰਜਾਬ ਦੇ ਹੁਸ਼ਿਆਰਪੁਰ, ਪਠਾਨਕੋਟ, ਅੰਮ੍ਰਿਤਸਰ, ਪਟਿਆਲਾ, ਨੰਗਲ ਵਾਇਆ ਨੂਰਪੂਰ ਬੇਦੀ, ਲੁਧਿਆਣਾ, ਦੀਨਾਨਗਰ, ਬਠਿੰਡਾ ਜਾਣਗੀਆਂ ਅਤੇ ਵਾਪਿਸ ਵੀ ਆਉਣਗੀਆਂ। ਇਸ ਤੋਂ ਇਲਾਵਾ ਹਰਿਆਣਾ 'ਚ ਬੱਸਾਂ ਚੰਡੀਗੜ੍ਹ ਤੋਂ ਪਾਨੀਪਤ, ਰੋਹਤਕ, ਯਮੁਨਾਨਗਰ, ਜੀਂਦ, ਹਿਸਾਰ, ਸਿਰਸਾ ਅਤੇ ਹਾਂਸੀ ਲਈ ਜਾਣਗੀਆਂ ਅਤੇ ਉੱਥੋਂ ਵਾਪਿਸ ਆਉਣਗੀਆਂ।
ਪੰਜਾਬ 'ਚ ਧਾਰਮਿਕ ਸਥਾਨਾਂ 'ਤੇ ਪ੍ਰਸਾਦ ਤੇ ਲੰਗਰ ਵਰਤਾਉਣ ਦੀ ਮਨਜ਼ੂਰੀ
NEXT STORY