ਚੰਡੀਗੜ੍ਹ : ਪੰਜਾਬ ਦੀਆਂ 13 ਸੀਟਾਂ ਦੇ ਨਾਲ-ਨਾਲ ਚੰਡੀਗੜ੍ਹ ਸੀਟ 'ਤੇ ਵੀ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ 19 ਮਈ ਨੂੰ ਸਵੇਰੇ 7 ਵਜੇ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਸ਼ਾਮ ਦੇ 6 ਵਜੇ ਤੱਕ ਵੋਟਾਂ ਪੈਣ ਦਾ ਸਿਲਸਿਲਾ ਜਾਰੀ ਰਹੇਗਾ। ਵੋਟਾਂ ਦੇ ਮੱਦੇਨਜ਼ਰ ਸ਼ਹਿਰ 'ਚ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਗਏ ਹਨ। ਵੋਟਾਂ ਪਾਉਣ ਵਾਲੇ ਲੋਕਾਂ ਦੀਆਂ ਪੋਲਿੰਗ ਬੂਥਾਂ 'ਤੇ ਸਵੇਰੇ ਹੀ ਲੰਬੀਆਂ ਲਾਈਨਾਂ ਲੱਗ ਗਈਆਂ ਹਨ।
ਇਨ੍ਹਾਂ ਦਿੱਗਜਾਂ 'ਚ ਹੋਵੇਗੀ ਟੱਕਰ
ਚੰਡੀਗੜ੍ਹ 'ਚ ਕਾਂਗਰਸ ਵੱਲੋਂ ਪਵਨ ਕੁਮਾਰ ਬਾਂਸਲ, ਭਾਜਪਾ ਵਲੋਂ ਕਿਰਨ ਖੇਰ ਅਤੇ ਆਮ ਆਦਮੀ ਪਾਰਟੀ ਵਲੋਂ ਹਰਮੋਹਨ ਧਵਨ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ, ਜਿਨ੍ਹਾਂ ਵਿਚਕਾਰ ਕਾਂਟੇ ਦੀ ਟੱਕਰ ਹੋਵੇਗੀ। ਭਾਜਪਾ ਲਈ ਚੰਡੀਗੜ੍ਹ ਸੀਟ ਬਚਾਉਣ ਦੀ ਚੁਣੌਤੀ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਕਿਰਨ ਖੇਰ ਖਿਲਾਫ ਸੱਤਾ ਵਿਰੋਧੀ ਲਹਿਰ ਹੈ। ਦੂਜੇ ਪਾਸੇ ਇਸ ਸੀਟ 'ਤੇ ਪਾਰਟੀ ਦੇ ਸੀਨੀਅਰ ਨੇਤਾ ਸੰਜੇ ਟੰਡਨ ਨੇ ਦਾਅਵੇਦਾਰੀ ਜਤਾਈ ਸੀ ਪਰ ਕਿਰਨ ਖੇਰ ਦੁਬਾਰਾ ਟਿਕਟ ਪਾਉਣ 'ਚ ਸਫਲ ਰਹੀ। ਅਜਿਹੇ 'ਚ ਪਾਰਟੀ 'ਚ ਕੁਝ ਆਗੂ ਨਾਰਾਜ਼ ਹਨ, ਜਿਸ ਕਾਰਨ ਅੰਦਰੂਨੀ ਸਮੀਕਰਨ ਗੜਬੜਾ ਸਕਦੇ ਹਨ।
ਕੁੱਲ ਵੋਟਰ 6 ਲੱਖ, 46 ਹਜ਼ਾਰ 84 ਵੋਟਰ
ਸ਼ਹਿਰ 'ਚ ਕੁੱਲ 6 ਲੱਖ, 46 ਹਜ਼ਾਰ 84 ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਇਨ੍ਹਾਂ 'ਚੋਂ ਪੁਰਸ਼ ਵੋਟਰਾਂ ਦੀ ਗਿਣਤੀ 3 ਲੱਖ, 42 ਹਜ਼ਾਰ 640, ਜਦੋਂ ਕਿ ਮਹਿਲਾ ਵੋਟਰਾਂ 3 ਲੱਖ, 4 ਹਜ਼ਾਰ, 423 ਹਨ। ਇਸ ਵਾਰ 17598 ਨੌਜਵਾਨ ਵੋਟਰ ਪਹਿਲੀ ਵਾਰ ਵੋਟ ਪਾਉਣਗੇ।
ਮੋਗਾ 'ਚ ਈ. ਵੀ. ਐੱਮ. ਮਸ਼ੀਨ 'ਚ ਹੋਈ ਗੜਬੜੀ
NEXT STORY