ਚੰਡੀਗੜ੍ਹ: ਸ਼ਹਿਰ ਵਿਚੋਂ ਸਾਹਮਣੇ ਆਈਆਂ ਕੁਝ ਪ੍ਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਅਤੇ ਵੀਡੀਓਜ਼ ਨੇ ਲੋਕਾਂ ਵਿਚ ਦਹਿਸ਼ਤ ਅਤੇ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਕ ਵੀਡੀਓ ਵਿਚ ਇਕ ਨੌਜਵਾਨ ਕਰੀਬ ਇਕ ਘੰਟੇ ਤੱਕ ਬਿਨਾਂ ਕਿਸੇ ਹਰਕਤ ਦੇ, ਸਿਰ ਝੁਕਾਈ ਬੈਠਾ ਨਜ਼ਰ ਆ ਰਿਹਾ ਹੈ।
ਵਾਇਰਲ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਉਕਤ ਨੌਜਵਾਨ ਅਜਿਹੀ ਹਾਲਤ ਵਿਚ ਸੀ ਕਿ ਉਸ ਨੇ ਹੱਥ ਵਿਚ ਬੀੜੀ ਫੜੀ ਹੋਈ ਸੀ, ਪਰ ਉਹ ਉਸ ਨੂੰ ਪੀਣ ਦੀ ਹਾਲਤ ਵਿਚ ਵੀ ਨਹੀਂ ਸੀ। ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਸ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵੱਲੋਂ ਇਸ ਨੂੰ 'ਜ਼ੌਂਬੀ ਡਰੱਗ' (Zombie Drug) ਦੇ ਅਸਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਕ 'ਬਲਿੰਕਿਟ' (Blinkit) ਡਿਲੀਵਰੀ ਬੁਆਏ ਅਤੇ ਇਕ ਹੋਰ ਵਿਅਕਤੀ ਦੀਆਂ ਅਜਿਹੀਆਂ ਹੀ ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ।
ਦੂਜੇ ਪਾਸੇ ਚੰਡੀਗੜ੍ਹ ਪੁਲਸ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ। ਇਸ ਲਈ ਪੱਕੇ ਤੌਰ 'ਤੇ ਇਹ ਕਿਹਾ ਨਹੀਂ ਜਾ ਸਕਦਾ ਕਿ ਅਸਲ ਵਿਚ ਮੁੰਡੇ 'ਤੇ ਕਿਸੇ 'ਜ਼ੌਂਬੀ ਡਰੱਗ' ਦਾ ਅਸਰ ਹੈ ਜਾਂ ਕਹਾਣੀ ਕੁਝ ਹੋਰ ਹੀ ਹੈ। ਹਾਲਾਂਕਿ, ਅਜਿਹੀਆਂ ਵਾਇਰਲ ਵੀਡੀਓਜ਼ ਦੇ ਪਿੱਛੇ ਦੀ ਅਸਲ ਸੱਚਾਈ ਕੁਝ ਹੋਰ ਵੀ ਹੋ ਸਕਦੀ ਹੈ, ਜਿਵੇਂ ਕਿ ਬੈਂਗਲੁਰੂ ਦੇ ਮਾਮਲੇ ਵਿਚ ਸਾਹਮਣੇ ਆਇਆ ਹੈ। ਬੈਂਗਲੁਰੂ ਪੁਲਸ ਨੇ ਇਕ ਅਜਿਹੀ ਹੀ ਵਾਇਰਲ ਵੀਡੀਓ ਦੀ ਜਾਂਚ ਕੀਤੀ ਸੀ, ਜਿਸ ਵਿਚ ਇਕ ਵਿਅਕਤੀ ਨੂੰ 'ਜੌਂਬੀ' ਦੱਸਿਆ ਜਾ ਰਿਹਾ ਸੀ। ਜਾਂਚ ਅਤੇ ਮੈਡੀਕਲ ਰਿਪੋਰਟ ਵਿਚ ਸਾਫ਼ ਹੋਇਆ ਕਿ ਉਸ ਵਿਅਕਤੀ ਦੇ ਸਰੀਰ ਵਿਚ ਕੋਈ ਨਸ਼ੀਲਾ ਪਦਾਰਥ ਨਹੀਂ ਸੀ, ਸਗੋਂ ਉਹ ਗਠੀਏ ਦੀ ਬਿਮਾਰੀ ਤੋਂ ਪੀੜਤ ਸੀ। ਉਸ ਨੇ ਡਾਕਟਰ ਦੀ ਦਵਾਈ ਦੇ ਨਾਲ ਸ਼ਰਾਬ ਦਾ ਸੇਵਨ ਕਰ ਲਿਆ ਸੀ, ਜਿਸ ਦੇ Reaction ਕਾਰਨ ਉਹ ਅਸਾਧਾਰਨ ਹਾਲਤ ਵਿਚ ਨਜ਼ਰ ਆ ਰਿਹਾ ਸੀ।
ਪੰਜਾਬ ਭਰ 'ਚ 20 ਮਈ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ, ਲੋਕਾਂ ਲਈ ਖੜ੍ਹੀ ਹੋ ਸਕਦੀ ਵੱਡੀ ਮੁਸੀਬਤ
NEXT STORY