ਪਟਿਆਲਾ : ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਰੁਮਾਲਾ ਸਾਹਿਬ ਤੇ ਚੰਦੋਆ ਸਾਹਿਬ ਨੂੰ ਤਿਆਰ ਕਰਦਿਆਂ ਰਹਿਤ ਮਰਿਆਦਾ ਦਾ ਪੂਰਾ ਖਿਆਲ ਰੱਖਣਾ ਪੈਂਦਾ ਹੈ ਤੇ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ। ਪਟਿਆਲਾ ਤੋਂ ਸਡਾਣਾ ਬ੍ਰਦਰਜ਼ ਵੱਲੋਂ ਤਿਆਰ ਕੀਤੇ ਜਾਂਦੇ ਚੰਦੋਆ ਸਾਹਿਬ ਤੇ ਰੁਮਾਲਾ ਸਾਹਿਬ 'ਤੇ ਕੀਤੀ ਜਾਂਦੀ ਮੀਨਾਕਾਰੀ ਨੂੰ ਵੇਖ ਕੇ ਲੱਗਦਾ ਹੈ ਕਿ ਜਿਵੇਂ ਇਨ੍ਹਾਂ 'ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੋਵੇ ਤੇ ਗੁਰੂ ਸਾਹਿਬ ਆਪ ਇਨ੍ਹਾਂ ਕੋਲੋਂ ਸੇਵਾ ਕਰਵਾ ਰਹੇ ਹੋਣ। ਸਡਾਣਾ ਬ੍ਰਦਰਜ ਪਿਛਲੇ 30 ਸਾਲਾਂ ਤੋਂ ਇਹ ਸੇਵਾ ਨਿਭਾਅ ਰਹੇ ਹਨ। ਜੇਕਰ ਤੁਸੀਂ ਵੀ ਗੁਰੂ ਘਰ 'ਚ ਚੰਦੋਆ ਸਾਹਿਬ ਜਾਂ ਰੁਮਾਲਾ ਸਾਹਿਬ ਦੀ ਸੇਵਾ ਕਰਨੀ ਚਾਹੁੰਦੇ ਹੋ ਤਾਂ #96, ਸ਼ੇਰੇ ਪੰਜਾਬ ਕਲਾਥ ਮਾਰਕੀਟ ਪਟਿਆਲਾ ਜਾਂ B-1A, ਏ ਸੀ ਮਾਰਕੀਟ, ਨੇੜੇ ਭਦੌੜ ਹਾਊਸ, ਲੁਧਿਆਣਾ ਵਿਖੇ ਸਡਾਣਾ ਬ੍ਰਦਰਜ਼ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਮੋਬਾਇਲ ਨੰਬਰ 82880-82881 'ਤੇ ਵੀ ਸੰਪਰਕ ਕਰ ਸਕਦੇ ਹੋ।
'ਜਗ ਬਾਣੀ' ਦੀ ਟੀਮ ਵੱਲੋਂ ਜਦੋਂ ਸਡਾਣਾ ਬ੍ਰਦਰਜ਼ ਦੇ ਪਟਿਆਲਾ ਸਥਿਤ ਸ਼ੋਅਰੂਮ ਚਲਾ ਰਹੇ ਗੁਰਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਰੁਮਾਲਾ ਸਾਹਿਬ ਤੇ ਚੰਦੋਆ ਸਾਹਿਬ ਦਾ ਕੰਪਲੀਟ ਸੈੱਟ ਤਿਆਰ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਗੁਰਦੁਆਰਾ ਦੁਖ ਨਿਵਾਰਣ ਸਾਹਿਬ ਲਈ ਕੰਪਲੀਟ ਸੈੱਟ ਤਿਆਰ ਕੀਤਾ ਸੀ। ਫਿਰ ਹੌਲੀ-ਹੌਲੀ ਪੰਜਾਬ ਤੋਂ ਬਾਹਰ ਦੇਸ਼-ਵਿਦੇਸ਼ ਵਿੱਚ ਵੀ ਸੰਗਤਾਂ ਵੱਲੋਂ ਗੁਰੂ ਘਰ ਦੀ ਇਸ ਅਣਮੁੱਲੀ ਵਸਤੂ ਦੀ ਡਿਮਾਂਡ ਕੀਤੀ ਜਾਣ ਲੱਗ ਪਈ।
ਗੁਰਮੀਤ ਸਿੰਘ ਨੇ ਦੱਸਿਆ ਕਿ ਸੰਗਤ ਲਈ ਬਜਟ ਕੋਈ ਮਹੱਤਤਾ ਨਹੀਂ ਰੱਖਦਾ। ਸੰਗਤ ਗੁਰੂ ਸਾਹਿਬ ਨੂੰ ਭੇਟ ਕਰਨ ਲਈ ਸੁੰਦਰ ਤੋਂ ਸੁੰਦਰ ਰੁਮਾਲਾ ਸਾਹਿਬ ਤੇ ਚੰਦੋਆ ਸਾਹਿਬ ਤਿਆਰ ਕਰਵਾਉਣ ਦੀ ਇੱਛਾ ਰੱਖਦੀ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ, ਕੈਨੇਡਾ ਸਣੇ 30 ਦੇਸ਼ਾਂ ਵਿੱਚ ਰੁਮਾਲਾ ਸਾਹਿਬ ਭੇਜੇ ਜਾਂਦੇ ਹਨ। ਜਦੋਂ ਵਿਦੇਸ਼ ਤੋਂ ਆਈ ਸੰਗਤ ਸਾਡੇ ਕੋਲੋਂ ਚੰਦੋਆ ਸਾਹਿਬ ਜਾਂ ਰੁਮਾਲਾ ਸਾਹਿਬ ਲੈ ਕੇ ਜਾਂਦੀ ਹੈ ਤਾਂ ਹੋਰ ਸੰਗਤ ਨੂੰ ਵੀ ਫਿਰ ਸਾਡੇ ਕੋਲ ਹੀ ਭੇਜਦੀ ਹੈ। ਸਾਰੀ ਮੀਨਾਕਾਰੀ ਵਰਕਸ਼ਾਪ 'ਚ ਹੀ ਕੀਤੀ ਜਾਂਦੀ ਹੈ ਤੇ ਪੂਰੀ ਰਹਿਤ ਮਰਿਆਦਾ ਦਾ ਖਿਆਲ ਰੱਖਿਆ ਜਾਂਦਾ ਹੈ। ਜਿੱਥੇ ਰੁਮਾਲਾ ਸਾਹਿਬ ਤਿਆਰ ਕੀਤੇ ਜਾਂਦੇ ਹਨ ਉਥੇ ਜੁੱਤੀਆਂ ਪਾ ਕੇ ਜਾਣ ਦੀ ਇਜਾਜ਼ਤ ਨਹੀਂ ਹੈ ਤੇ ਵਰਕਰ ਹੱਥ ਧੋ ਕੇ ਪੂਰੀ ਸੇਵਾ ਭਾਵਨਾ ਨਾਲ ਕੰਮ ਕਰਦੇ ਹਨ। ਗੁਰੂ ਘਰਾਂ ਦੀ ਇਸ ਅਣਮੁੱਲੀ ਚੀਜ਼ ਲਈ ਬੰਗਲੌਰ, ਮੁੰਬਈ ਤੇ ਸੂਰਤ ਤੋਂ ਫੈਬਰਿਕ ਆਉਂਦਾ ਹੈ ਅਤੇ ਹੈਂਡ ਵਰਕ ਨਾਲ ਤਿਆਰ ਕੀਤੇ ਜਾਂਦੇ ਰੁਮਾਲਾ ਸਾਹਿਬ ਤੇ ਚੰਦੋਆ ਸਾਹਿਬ ਦਾ ਸੈੱਟ ਤਿਆਰ ਕਰਨ ਲਈ 20 ਤੋਂ 25 ਦਿਨ ਦਾ ਸਮਾਂ ਲੱਗਦਾ ਹੈ। ਵਧੇਰੇ ਜਾਣਕਾਰੀ ਲਈ ਵੇਖੋ ਵੀਡੀਓ
ਸਰਹਿੰਦ ਸ਼ਹਿਰ ਤੋਂ 3 ਨਾਬਾਲਿਗ ਕੁੜੀਆਂ ਭੇਤਭਰੀ ਹਾਲਤ ’ਚ ਲਾਪਤਾ
NEXT STORY