ਕਪੂਰਥਲਾ (ਗੁਰਵਿੰਦਰ ਕੌਰ)— ਸਤੰਬਰ ਮਹੀਨੇ ਦੌਰਾਨ ਜਾਂਦੇ-ਜਾਂਦੇ ਮਾਨਸੂਨ ਦੀ ਹੋਈ ਬਾਰਿਸ਼ ਨਾਲ ਮੌਸਮ ਦਾ ਮਿਜ਼ਾਜ ਇਕਦਮ ਬਦਲ ਗਿਆ। ਹੁਣ ਕਈ ਇਲਾਕਿਆਂ 'ਚ ਸਵੇਰ ਅਤੇ ਰਾਤ ਸਮੇਂ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਲੱਗੀ ਹੈ, ਪੈ ਰਹੀ ਇਸ ਸੁੱਕੀ ਠੰਡ ਨਾਲ ਲੋਕ ਬੀਮਾਰੀਆਂ ਦੀ ਜਕੜ 'ਚ ਵੀ ਆ ਰਹੇ ਹਨ।
ਮੌਸਮ ਮਾਹਿਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ 'ਚ ਮੌਸਮ ਦੇ ਮਿਜਾਜ਼ 'ਚ ਵੱਡੇ ਪੱਧਰ 'ਤੇ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ। ਹਰ ਸਾਲ ਵਾਂਗ ਠੰਡ ਵਧਦੇ ਹੀ ਕੋਹਰੇ ਦੇ ਕਹਿਰ ਦਾ ਸਾਹਮਣਾ ਕਰਨ ਲਈ ਵੀ ਲੋਕਾਂ ਨੂੰ ਤਿਆਰ ਰਹਿਣਾ ਪਵੇਗਾ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਮੌਸਮ ਦੇ ਬਦਲਦੇ ਹੀ ਆਪਣੇ-ਆਪ ਨੂੰ ਵੀ ਬਦਲਣ ਦਾ ਯਤਨ ਕਰਨ ਅਤੇ ਰੋਡ 'ਤੇ ਆਉਣ ਤੋਂ ਪਹਿਲਾਂ ਇਸ ਗੱਲ ਲਈ ਸਾਵਧਾਨ ਰਹਿਣ ਕਿ ਕਿਸੇ ਵੀ ਵਾਹਨ ਨੂੰ ਓਵਰਟੇਕ ਕਰਨ ਦੇ ਮਾਮਲੇ 'ਚ ਤੇਜ਼ੀ ਨਾ ਵਰਤੀ ਜਾਵੇ। ਇਥੇ ਇਹ ਦੱਸ ਦੇਈਏ ਕਿ ਹਰ ਸਾਲ ਹੀ ਸੰਘਣੇ ਕੋਹਰੇ ਕਾਰਨ ਸੜਕ ਹਾਦਸਿਆਂ 'ਚ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ।
ਬਹੁਤ ਸਾਰੀਆਂ ਜਾਨਾਂ ਲੈ ਚੁੱਕੀ ਹੈ ਧੁੰਦ!
ਜੀ ਹਾਂ! ਜਿਉਂ-ਜਿਉਂ ਨਵੰਬਰ ਦਾ ਮਹੀਨਾ ਆ ਰਿਹਾ ਹੈ ਤਿਉਂ-ਤਿਉਂ ਦਿਨ ਅਤੇ ਰਾਤ ਸਮੇਂ ਧੁੰਦ ਪੈਣੀ ਸ਼ੁਰੂ ਹੋ ਗਈ ਅਤੇ ਇਹ ਅਗਲੇ ਕੁਝ ਹਫਤਿਆਂ 'ਚ ਇੰਨੀ ਜ਼ਿਆਦਾ ਸੰਘਣੀ ਹੋ ਜਾਵੇਗੀ ਕਿ ਲੋਕਾਂ ਨੂੰ ਸੜਕਾਂ 'ਤੇ ਦਿਖਣਾ ਬੰਦ ਹੋਵੇਗਾ। 0 ਵਿਜ਼ੀਬਿਲਟੀ ਕਾਰਨ ਬਹੁਤ ਸਾਰੇ ਸੜਕੀ ਹਾਦਸੇ ਵਾਪਰ ਚੁੱਕੇ ਹਨ ਤੇ ਹੁਣ ਫਿਰ ਤੋਂ ਇਹ ਸੜਕੀ ਹਾਦਸਿਆਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਇਸ ਧੁੰਦ ਤੋਂ ਲੋਕ ਆਪਣਾ ਬਚਾਅ ਖੁਦ ਕਰ ਸਕਦੇ ਹਨ ਕਿਵੇਂ, ਆਪਣੇ ਵਾਹਨਾਂ ਦੇ ਇੰਡੀਕੇਟਰ ਪੂਰੀ ਤਰ੍ਹਾਂ ਠੀਕ ਰੱਖੋ, ਵਾਹਨਾਂ ਦੀਆਂ ਹੈੱਡ ਲਾਈਟਾਂ ਅਤੇ ਬੈਕ ਲਾਈਟਾਂ ਨੂੰ ਧੁੰਦ 'ਚ ਹਮੇਸ਼ਾ ਚਾਲੂ ਰੱਖੋ, ਜਿਨਾ ਚਿਰ ਤਹਾਨੂੰ ਪੂਰੀ ਤਰ੍ਹਾਂ ਦਿਖਾਈ ਨਹੀਂ ਦਿੰਦਾ ਓਨੀ ਦੇਰ ਕਦੀ ਵੀ ਕਿਸੇ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਨਾ ਕਰੋ, ਹਮੇਸ਼ ਵਾਹਨ ਨੂੰ ਹੋਲੀ ਸਪੀਡ 'ਤੇ ਰੱਖੋ, ਇਕ ਦੂਸਰੇ ਦੀ ਗੱਡੀ ਦੇ ਪਿੱਛੇ ਲਗਾ ਕੇ ਇਕ ਦੂਸਰੇ ਦਾ ਸਹਾਰਾ ਬਣ ਕੇ ਆਪਣੀ ਮੰਜ਼ਿਲ ਵੱਲ ਵਧੋ, ਹੋਰ ਵੀ ਬਹੁਤ ਸਾਵਧਾਨੀਆਂ ਹਨ, ਜਿਨ੍ਹਾਂ ਨੂੰ ਧਿਆਨ 'ਚ ਰੱਖ ਕੇ ਤੁਸੀਂ ਇਸ ਧੁੰਦ ਤੋਂ ਆਪਣਾ ਬਚਾਅ ਕਰ ਸਕਦੇ ਹੋ।
ਸ਼ੁਰੂਆਤੀ ਠੰਡ 'ਚ ਸਿਹਤ ਦਾ ਰੱਖੋ ਖਿਆਲ
ਸਵੇਰੇ ਅਤੇ ਸ਼ਾਮ ਨੂੰ ਹਲਕੀ-ਹਲਕੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਅਤੇ ਇਸ ਪੈ ਰਹੀ ਸੁੱਕੀ ਠੰਡ 'ਚ ਆਪਣੇ ਸਿਹਤ ਦਾ ਖਾਸ ਖਿਆਲ ਰੱਖਣਾ ਹੋਵੇਗਾ ਖਾਸਕਰ ਛੋਟੇ ਬੱਚਿਆਂ ਦਾ। ਇਨ੍ਹਾਂ ਦਿਨਾਂ 'ਚ ਲੋਕ ਜ਼ਿਆਦਾਤਰ ਸਰਦੀ, ਜ਼ਕਾਮ, ਖਾਂਸੀ ਆਦਿ ਦੀ ਸਮੱਸਿਆ ਨਾਲ ਕਾਫੀ ਜੂਝ ਰਹੇ ਹਨ। ਸਵੇਰੇ ਅਤੇ ਸ਼ਾਮ ਨੂੰ ਘਰਾਂ 'ਚੋਂ ਨਿਕਲਣ ਤੋਂ ਪਹਿਲਾਂ ਗਰਮ ਕੱਪੜਿਆਂ ਦਾ ਪ੍ਰਯੋਗ ਕਰਨਾ ਸ਼ੁਰੂ ਕਰ ਦਿਓ, ਬਾਹਰਲੇ ਖਾਣ-ਪੀਣ ਤੋਂ ਪ੍ਰਹੇਜ਼ ਕਰੋ, ਬਿਨਾਂ ਡਾਕਟਰ ਦੀ ਸਲਾਹ ਤੋਂ ਕੋਈ ਦਵਾਈ ਨਾ ਲਵੋ, ਆਪਣੇ ਆਲੇ-ਦੁਆਲੇ ਦੀ ਪੂਰੀ ਸਾਫ-ਸਫਾਈ ਰੱਖੋ, ਘਰਾਂ ਦੇ ਨਜ਼ਦੀਕ ਪਾਣੀ ਇਕੱਠਾ ਨਾ ਹੋਣ ਦਿਓ।
3 ਸਾਲ ਪਹਿਲਾਂ ਵਾਪਰੇ ਬੇਅਦਬੀ ਮਾਮਲੇ 'ਚ ਦੋ ਡੇਰਾ ਪ੍ਰੇਮੀ ਨਾਮਜ਼ਦ
NEXT STORY