ਮਾਨਸਾ (ਬਿਊਰੋ)– ਮਰਹੂਮ ਸਿੱਧੂ ਮੂਸੇ ਵਾਲਾ ਦੀ ਮਾਤਾ ਚਰਨ ਕੌਰ ਨੇ ਸੋਸ਼ਲ ਮੀਡੀਆ ’ਤੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਪੜ੍ਹ ਕੇ ਤੁਹਾਡੀਆਂ ਵੀ ਅੱਖਾਂ ਭਰ ਆਉਣਗੀਆਂ।
ਚਰਨ ਕੌਰ ਨੇ ਲਿਖਿਆ, ‘‘ਅੱਜ ਵੀ ਵਿਹੜੇ ’ਚ ਬੈਠੇ, ਘਰ ਦੇ ਅੰਦਰ ਤੁਰਦੇ, ਬਾਪੂ ਨਾਲ ਸਲਾਹਾਂ ਕਰਦੇ, ਮੇਰੀ ਗੋਦੀ ’ਚ ਸਿਰ ਰੱਖ ਕੇ ਸੌਂਦੇ, ਨਵੀਆਂ ਬਣਾਈਆਂ ਤਰਜ਼ਾਂ ਤੇ ਲਿਖਤਾ ਸਾਨੂੰ ਸੁਣਾਉਂਦੇ, ਦੇਰੀ ਨਾਲ ਘਰ ਆਉਣ ’ਤੇ ਮੈਥੋਂ ਗਾਲ੍ਹਾਂ ਖਾਂਦੇ, ਨਿੱਕੀ ਛੋਟੀ ਗੱਲ ’ਤੇ ਆਪਣੇ ਬਾਪੂ ਨਾਲ ਰੁੱਸਦੇ, ਆਪਣੇ ਸੰਦਾਂ ’ਤੇ ਕੱਪੜਾਂ ਮਾਰਦੇ, ਮੈਨੂੰ ਸਭ ਕਰਦੇ ਦਿਖਦੇ ਰਹਿੰਦੇ ਓ ਤੁਸੀਂ ਸ਼ੁੱਭ।’’
ਇਹ ਖ਼ਬਰ ਵੀ ਪੜ੍ਹੋ : ਸ਼ੂਟਿੰਗ ਦੌਰਾਨ ਅਮਿਤਾਭ ਬੱਚਨ ਨਾਲ ਹੋਇਆ ਹਾਦਸਾ, ਹੋਏ ਜ਼ਖ਼ਮੀ
ਉਨ੍ਹਾਂ ਅੱਗੇ ਲਿਖਿਆ, ‘‘ਇਹੀ ਗੱਲ ਨੂੰ ਅਪਣਾਉਂਦਿਆਂ ਕਿ ਤੁਸੀਂ ਹੁਣ ਸਾਨੂੰ ਕਦੇ ਨਹੀਂ ਮਿਲਣਾ, ਸਾਲ ਹੋਣ ਨੂੰ ਆਇਆ ਪੁੱਤ, ਇਉਂ ਲੱਗਿਆ ਨਹੀਂ ਕਿ ਤੁਸੀਂ ਮੈਥੋਂ ਦੂਰ ਹੋ ਗਏ ਓ, ਘਰ ਆਉਂਦਾ ਹਰੇਕ ਸਮਰਥਕ ਮੈਨੂੰ ਤੁਹਾਡਾ ਕਿਸੇ ਹੋਰ ਰੂਪ ’ਚ ਆ ਕੇ ਮੈਨੂੰ ਮਿਲਣ ਵਰਗਾ ਲੱਗਦਾ ਹੁੰਦਾ ਹੈ, ਜਦੋਂ ਉਹ ਸਾਨੂੰ ਆ ਕੇ ਮਿਲਦੇ ਹਨ, ਇੰਝ ਲੱਗਦਾ ਜਿਵੇਂ ਤੁਸੀਂ ਮੈਨੂੰ ਮਿਲਣ ਆਉਂਦੇ ਹੋ ਤੇ ਮੈਨੂੰ ਹਿੰਮਤ ਨਾ ਹਾਰਨ ਲਈ ਕਹਿੰਦੇ ਹੋ।’’
ਅਖੀਰ ’ਚ ਚਰਨ ਕੌਰ ਨੇ ਲਿਖਿਆ, ‘‘ਤੁਸੀਂ ਸਹੀ ਕਹਿੰਦੇ ਸੀ ਪੁੱਤ, ਤੁਹਾਡੇ ਸਮਰਥਕ ਤੁਹਾਨੂੰ ਬਹੁਤ ਪਿਆਰ ਕਰਦੇ ਹਨ, ਸ਼ੁੱਭ ਅਸੀਂ ਤੁਹਾਡੀ ਮੌਜੂਦਗੀ ਨੂੰ ਮਹਿਸੂਸ ਕਰਦੇ ਹਾਂ ਤੇ ਸਾਰੇ ਸਮਰਥਕਾਂ ਦਾ ਸਾਡਾ ਸਾਥ ਦਿੰਦੇ ਰਹਿਣ ਲਈ ਧੰਨਵਾਦ ਕਰਦੇ ਹਾਂ।’’
ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦੀ 19 ਮਾਰਚ ਨੂੰ ਪਹਿਲੀ ਬਰਸੀ ਮਨਾਈ ਜਾ ਰਹੀ ਹੈ। ਇਸ ਸਬੰਧੀ ਸਿੱਧੂ ਮੂਸੇ ਵਾਲਾ ਦੇ ਪੇਜ ’ਤੇ ਇਕ ਪੋਸਟ ਵੀ ਸਾਂਝੀ ਕੀਤੀ ਗਈ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਬਜਟ ਇਜਲਾਸ : ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਬੋਲੇ ਵੜਿੰਗ, ਮੂਸੇਵਾਲਾ ਕਤਲ ਕਾਂਡ ’ਤੇ ਵੀ ਚੁੱਕੀ ਆਵਾਜ਼
NEXT STORY