ਜਲੰਧਰ (ਚੋਪੜਾ)–ਸਿਆਸੀ ਗਲਿਆਰਿਆਂ ਵਿਚ ਵੈਸਟ ਵਿਧਾਨ ਸਭਾ ਹਲਕੇ ਨੂੰ ਲੈ ਕੇ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਇਕ ਨਵੀਂ ਚਰਚਾ ਸਾਹਮਣੇ ਆਈ ਹੈ ਕਿ ਕੀ ਜ਼ਿਮਨੀ ਚੋਣ ਦੇ ਬਹਾਨੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਪਰਿਵਾਰ ਵਿਚ ਇਕ ਵਾਰ ਫਿਰ ਚੋਣਾਵੀ ਦੰਗਲ ਹੋਵੇਗਾ? ਸਿਆਸੀ ਗਲਿਆਰਿਆਂ ਦਾ ਮੰਨਣਾ ਹੈ ਕਿ ਚਮਕੌਰ ਸਾਹਿਬ ਸੀਟ ਨੂੰ ਛੱਡ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਜਲੰਧਰ ਸੀਟ ਤੋਂ ਚੋਣ ਲੜ ਕੇ ਸੰਸਦ ਮੈਂਬਰ ਚੁਣੇ ਗਏ ਹਨ। ਹੁਣ ਉਨ੍ਹਾਂ ਨੂੰ ਚਮਕੌਰ ਸਾਹਿਬ ਸੀਟ ਦਾ ਤਿਆਗ ਕਰਕੇ ਜਲੰਧਰ ਵਿਚ ਹੀ ਬਸੇਰਾ ਕਰਦਿਆਂ ਅਗਲੇ 5 ਸਾਲ ਤਕ ਸੰਸਦ ਮੈਂਬਰ ਦੀ ਕਮਾਨ ਸੰਭਾਲਦੇ ਹੋਏ ਜ਼ਿਲ੍ਹੇ ਦੇ ਲੋਕਾਂ ਵਿਚਕਾਰ ਰਹਿਣਾ ਹੋਵੇਗਾ। ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੀ ਚੋਣ 2027 ਵਿਚ ਹੋਵੇਗੀ ਅਤੇ ਉਸ ਪੁਸ਼ਤੈਨੀ ਸੀਟ ’ਤੇ ਚੰਨੀ ਦਾ ਵਾਰਿਸ ਕੌਣ ਹੋਵੇਗਾ, ਇਸ ਫ਼ੈਸਲੇ ਨੂੰ ਕਰਨ ਵਿਚ ਅਜੇ ਲਗਭਗ 3 ਸਾਲ ਦਾ ਸਮਾਂ ਬਾਕੀ ਹੈ ਪਰ ਵੈਸਟ ਹਲਕੇ ਵਿਚ ਜ਼ਿਮਨੀ ਚੋਣ ਅਗਲੇ 6 ਮਹੀਨਿਆਂ ਵਿਚ ਹੋਣੀ ਹੈ। ਅਜਿਹੇ ਹਾਲਾਤ ਵਿਚ ਮੰਨਿਆ ਜਾ ਰਿਹਾ ਹੈ ਕਿ ਸੰਸਦ ਮੈਂਬਰ ਚੰਨੀ ਆਪਣੀ ਪਤਨੀ ਜਾਂ ਬੇਟੇ ਨੂੰ ਇਸ ਸੀਟ ਤੋਂ ਚੋਣ ਮੈਦਾਨ ਵਿਚ ਉਤਾਰ ਕੇ ਨਵਾਂ ਦਾਅ ਖੇਡ ਸਕਦੇ ਹਨ।
ਇਹ ਵੀ ਪੜ੍ਹੋ- ਵਿਧੀਪੁਰ ਫਾਟਕ ਨੇੜੇ ਹੋਏ ਦੋਹਰੇ ਕਤਲ ਕਾਂਡ 'ਚ ਜ਼ੋਮੈਟੋ ਦੇ 4 ਲੜਕੇ ਗ੍ਰਿਫ਼ਤਾਰ, ਸਾਹਮਣੇ ਆਈਆਂ ਹੈਰਾਨੀਜਨਕ ਗੱਲਾਂ
ਦੂਜੇ ਪਾਸੇ ਹਲਕੇ ਦੇ ‘ਆਪ’ਵਿਧਾਇਕ ਸ਼ੀਤਲ ਅੰਗੁਰਾਲ ਨੇ 27 ਮਾਰਚ 2024 ਨੂੰ ਆਪਣਾ ਅਸਤੀਫ਼ਾ ਦੇ ਕੇ 'ਆਪ' ਦੇ ਸੰਸਦ ਮੈਂਬਰ ਅਤੇ ਉਮੀਦਵਾਰ ਸੁਸ਼ੀਲ ਰਿੰਕੂ ਨਾਲ ਭਾਜਪਾ ਜੁਆਇਨ ਕਰ ਲਈ ਸੀ ਪਰ 1 ਜੂਨ ਨੂੰ ਪੋਲਿੰਗ ਤੋਂ ਬਾਅਦ ਸ਼ੀਤਲ ਅੰਗੁਰਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਸਵੀਰਾਂ ਅਤੇ ਪੋਸਟ ਡਿਲੀਟ ਕਰਕੇ ਸਪੀਕਰ ਨੂੰ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਵਾਪਸ ਲੈਣ ਲਈ ਚਿੱਠੀ ਲਿਖੀ ਸੀ।
ਪ੍ਰਧਾਨ ਮੰਤਰੀ ਦੀਆਂ ਤਸਵੀਰਾਂ ਅਤੇ ਪੋਸਟ ਡਿਲੀਟ ਕਰਕੇ ਪਤਾ ਨਹੀਂ ਕਿਸ ਰਣਨੀਤੀ ਤਹਿਤ ਆਮ ਆਦਮੀ ਪਾਰਟੀ ਦੇ ਵਿਧਾਇਕ ਅਹੁਦੇ ਤੋਂ ਅਸਤੀਫਾ ਵਾਪਸ ਲੈਣ ਮੰਗ ਕਰ ਕੇ ਸ਼ੀਤਲ ਵੀ ਭਾਜਪਾ ਦੇ ਉਕਤ ਖੇਮੇ ਦੀ ਅੱਖ ਵਿਚ ਕਿਰਕਿਰੀ ਬਣ ਗਏ ਹਨ। ਬਸ ਇਹੀ ਇਕ ਵੱਡੀ ਗੱਲ ਹੋਵੇਗੀ ਜੋਕਿ ਸ਼ੀਤਲ ਅੰਗੁਰਾਲ ਦੀ ਭਾਜਪਾ ਦੀ ਟਿਕਟ ’ਤੇ ਦਾਅਵੇਦਾਰੀ ਵਿਚ ਆਉਣ ਵਾਲੇ ਸਮੇਂ ਵਿਚ ਅੜਿੱਕਾ ਬਣ ਸਕਦੀ ਹੈ। ਜੇਕਰ ਅਜਿਹਾ ਹੋਇਆ ਤਾਂ ਸ਼ੀਤਲ ਅੰਗੁਰਾਲ ਨੂੰ ਟਿਕਟ ਨਾ ਮਿਲਣ ਦੀ ਸੰਭਾਵਨਾ ਵੀ ਪ੍ਰਗਟ ਕੀਤੀ ਜਾ ਰਹੀ ਹੈ।
ਸਿਆਸੀ ਗਲਿਆਰਿਆਂ ਦਾ ਮੰਨਣਾ ਹੈ ਕਿ ਸੰਸਦ ਮੈਂਬਰ ਦੀ ਚੋਣ ਹਾਰ ਚੁੱਕੇ ਸੁਸ਼ੀਲ ਕੁਮਾਰ ਰਿੰਕੂ ਨੇ ਵੀ ਇਸ ਸੀਟ ’ਤੇ ਤਿੱਖੀ ਨਜ਼ਰ ਜਮਾਈ ਹੋਈ ਹੈ ਅਤੇ ਗੋਟੀਆਂ ਫਿੱਟ ਬੈਠੀਆਂ ਤਾਂ ਉਹ ਆਪਣੀ ਪਤਨੀ ਅਤੇ ਸਾਬਕਾ ਕੌਂਸਲਰ ਸੁਨੀਤਾ ਰਿੰਕੂ ਨੂੰ ਟਿਕਟ ਦਿਵਾਉਣ ਦਾ ਦਾਅ ਖੇਡ ਸਕਦੇ ਹਨ। ਹੁਣ ਇਨ੍ਹਾਂ ਕਿਆਸ-ਅਰਾਈਆਂ ਵਿਚ ਕਿੰਨੀ ਸੱਚਾਈ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਜੇਕਰ ਅਜਿਹਾ ਸੰਭਵ ਹੋਇਆ ਤਾਂ ਲੋਕ ਸਭਾ ਦੀ ਚੋਣ ਵਾਂਗ ਵੈਸਟ ਹਲਕੇ ਵਿਚ ਚੰਨੀ ਅਤੇ ਰਿੰਕੂ ਪਰਿਵਾਰ ਵਿਚ ਇਕ ਵਾਰ ਫਿਰ ਤੋਂ ਸਿਆਸੀ ਜੰਗ ਵੇਖਣ ਨੂੰ ਮਿਲ ਸਕਦੀ ਹੈ।
ਇਹ ਵੀ ਪੜ੍ਹੋ- ਭੈਣ ਦੇ ਪਿੰਡ ਕਬੂਤਰਬਾਜ਼ੀ ਵੇਖਣ ਗਏ ਭਰਾ ਦੀ ਖੇਤਾਂ 'ਚੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼, ਮਚਿਆ ਚੀਕ-ਚਿਹਾੜਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਥੱਪੜ ਵਿਵਾਦ 'ਤੇ ਕੰਗਨਾ ਰਣੌਤ ਦੀ ਲੰਬੀ ਚੌੜੀ ਪੋਸਟ, ਹੁਣ ਆਖੀਆਂ ਇਹ ਗੱਲਾਂ
NEXT STORY