ਨਾਭਾ (ਖੁਰਾਣਾ, ਭੂਪਾ, ਪੁਰੀ) : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ’ਚ ਨਜ਼ਰਬੰਦ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਉਰਫ ਕਿੱਕੀ ਢਿੱਲੋਂ ਨੂੰ ਮਿਲਣ ਲਈ ਪਹੁੰਚੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਹੁੰਚੇ ਤੇ ਕਰੀਬ ਇਕ ਘੰਟਾ ਮੁਲਾਕਾਤ ਹੋਈ। ਚੰਨੀ ਨੇ ਕਿਹਾ ਕਿ ‘ਆਪ’ ਸਰਕਾਰ ਜਾਣਬੁੱਝ ਕੇ ਚੰਗੇ ਅਕਸ ਵਾਲੇ ਲੀਡਰਾਂ ਨੂੰ ਜੇਲ੍ਹਾਂ ’ਚ ਡੱਕ ਰਹੀ ਹੈ, ਉਹ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਨਹੀਂ ਆਈ, ਸਗੋਂ ਵਿਰੋਧੀਆਂ ਨੂੰ ਖ਼ਤਮ ਕਰਨ ਆਏ ਹਨ। ਚੰਨੀ ਨੂੰ ਜਦੋਂ ‘ਆਪ’ ਸਰਕਾਰ ਅਤੇ ਕਾਂਗਰਸ ਸਰਕਾਰ ਦੇ ਮਹਾਗਠਜੋੜ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਤਾਂ ਪਾਰਟੀ ਹਾਈਕਮਾਂਡ ਨੇ ਵੇਖਣਾ ਹੈ, ਜੋ ਪੰਜਾਬ ’ਚ ‘ਆਪ’ ਸਰਕਾਰ ਕਰ ਰਹੀ ਹੈ, ਉਹ ਕਰਨ ਜੋ ਦੇਸ਼ ਹਿੱਤ ਲਈ ਫੈਸਲਾ ਤਾਂ ਪਾਰਟੀ ਹਾਈਕਮਾਂਡ ਨੇ ਲੈਣਾ ਹੈ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਡੇਢ ਸਾਲ ਦਾ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਤੁਹਾਨੂੰ ਕੋਈ ਮੁਆਵਜ਼ਾ ਮਿਲਿਆ ਹੈ। ਭਗਵੰਤ ਮਾਨ ਫਾਈਵ ਸਟਾਰ ਹੋਟਲਾਂ ’ਚ ਸੁੱਤਾ ਪਿਆ ਹੈ ਅਤੇ ਪੰਜਾਬ ਦੇ ਲੋਕੀ ਪਾਣੀ ’ਚ ਡੁੱਬੇ ਪਏ ਹਨ।
ਚੰਨੀ ਨੇ ਕਿਹਾ ਕਿ ਜੋ ਬੈਂਗਲੁਰੂ ਮੀਟਿੰਗ ਸੀ, ਉਸ ’ਚ ਤਾਂ ਰਾਘਵ ਚੱਢਾ ਅਤੇ ਕੇਜਰੀਵਾਲ ਵੀ ਜਾ ਸਕਦਾ ਸੀ ਪਰ ਭਗਵੰਤ ਮਾਨ ਉੱਥੇ ਕਿਉਂ ਗਿਆ ਕਿਉਂਕਿ ਉਹ ਇਸ ਕਰਕੇ ਭਗਵੰਤ ਮਾਨ ਨੂੰ ਨਾਲ ਲੈ ਕੇ ਗਏ, ਕਿਉਂਕਿ ਜੋ ਜਹਾਜ਼ ਗਿਆ ਹੈ ਇਹ ਪੰਜਾਬ ਸਰਕਾਰ ਦੇ ਖਰਚੇ ’ਤੇ ਗਿਆ ਹੈ ਕਿਉਂਕਿ ਰਾਘਵ ਚੱਢਾ ਅਤੇ ਕੇਜਰੀਵਾਲ ਸਨ ਕਿਉਂਕਿ ਭਗਵੰਤ ਮਾਨ ਤੋਂ ਬਿਨਾ ਜਹਾਜ਼ ਨਹੀਂ ਸੀ ਉੱਡਣਾ।
ਵਰਕ ਵੀਜ਼ਾ ’ਤੇ ਪੋਲੈਂਡ ਭੇਜਣ ਦੇ ਨਾਂ ’ਤੇ 2.70 ਲੱਖ ਠੱਗੇ
NEXT STORY