ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਮੁਸ਼ਕਲਾਂ 'ਚ ਘਿਰਦੇ ਜਾ ਰਹੇ ਹਨ। ਸੂਤਰਾਂ ਦੇ ਮੁਤਾਬਕ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੀ ਗੋਆ 'ਚ 8 ਏਕੜ ਦੀ ਜ਼ਮੀਨ ਸੀ, ਜਿਸ ਨੂੰ ਚਰਨਜੀਤ ਸਿੰਘ ਚੰਨੀ ਨੇ ਪ੍ਰਾਈਵੇਟ ਕੰਪਨੀਆਂ ਨੂੰ ਸਸਤੇ ਰੇਟ 'ਚ ਦਿੱਤਾ ਹੈ।
ਇਹ ਵੀ ਪੜ੍ਹੋ : ਲੁੱਟ ਮਾਮਲਾ : ਸਕਿਓਰਿਟੀ ਗਾਰਡ ਦੀਆਂ ਅੱਖਾਂ 'ਚ ਪਹਿਲਾਂ ਪਾਈਆਂ ਮਿਰਚਾਂ, ਫਿਰ ਮੂੰਹ 'ਚ ਕੱਪੜਾ ਤੁੰਨ ਬੰਨ੍ਹੇ ਹੱਥ-ਪੈਰ
ਹੁਣ ਵਿਜੀਲੈਂਸ ਵੱਲੋਂ ਇਸ ਮਾਮਲੇ 'ਚ ਵੀ ਜਾਂਚ ਕੀਤੀ ਜਾਣੀ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਚਰਨਜੀਤ ਸਿੰਘ ਚੰਨੀ ਤੋਂ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ 'ਚ ਵਿਜੀਲੈਂਸ ਨੇ ਸਾਢੇ 4 ਘੰਟੇ ਤੱਕ ਪੁੱਛਗਿੱਛ ਕੀਤੀ ਸੀ।
ਇਹ ਵੀ ਪੜ੍ਹੋ : ਪੰਜਾਬ 'ਚ 'ਕਾਰਪੋਰੇਸ਼ਨ ਚੋਣਾਂ' ਨੂੰ ਲੈ ਕੇ ਆਈ ਅਹਿਮ ਖ਼ਬਰ, ਜਾਣੋ ਕਦੋਂ ਕਰਵਾਈਆਂ ਜਾਣਗੀਆਂ
ਪਿਛਲੀ ਵਾਰ ਚੰਨੀ ਨੂੰ ਜੋ ਪ੍ਰੋਫਾਰਮਾ ਭਰਨ ਲਈ ਦਿੱਤਾ ਗਿਆ ਸੀ, ਉਸ ਨੂੰ ਚਰਨਜੀਤ ਚੰਨੀ ਨੇ ਪੂਰਾ ਨਹੀਂ ਭਰਿਆ, ਜਿਸ ਨੂੰ ਦੁਬਾਰਾ ਭਰਨ ਲਈ ਕਿਹਾ ਗਿਆ ਹੈ। ਇਸ ਦੇ ਸਬੰਧ 'ਚ ਵਿਜੀਲੈਂਸ ਦੁਬਾਰਾ ਚਰਨਜੀਤ ਸਿੰਘ ਚੰਨੀ ਨੂੰ ਤਲਬ ਕਰ ਸਕਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਦੇ ਵੱਡੇ ਭਰਾ ਰੂਪ ਸਿੰਘ ਧੂਮਲ ਦਾ ਦਿਹਾਂਤ
NEXT STORY