ਜਲੰਧਰ (ਧਵਨ) : ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਉਹ ਸ਼ਹੀਦ ਊਧਮ ਸਿੰਘ ਦੇ ਸਾਮਾਨ ਨੂੰ ਲੰਡਨ ਤੋਂ ਭਾਰਤ ਵਾਪਸ ਲਿਆਉਣ ਲਈ ਗੰਭੀਰਤਾ ਨਾਲ ਕੋਸ਼ਿਸ਼ ਕਰੇ। ਲੋਕ ਸਭਾ 'ਚ ਜ਼ੀਰੋ ਆਵਰ ਦੌਰਾਨ ਬੋਲਦਿਆਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਸ. ਊਧਮ ਸਿੰਘ ਦਾ ਸਾਮਾਨ ਜਿਸ 'ਚ ਉਨ੍ਹਾਂ ਦੀ ਰਿਵਾਲਵਰ, ਡਾਇਰੀ, ਚਾਕੂ ਆਦਿ ਸ਼ਾਮਲ ਹਨ, ਅਜੇ ਵੀ ਲੰਡਨ ਪੁਲਸ ਦੇ ਕਬਜ਼ੇ 'ਚ ਹਨ ਅਤੇ ਉਨ੍ਹਾਂ ਦੀ ਸ਼ਹਾਦਤ ਦੇ 80ਵੇਂ ਸਾਲ ਮੌਕੇ ਇਨ੍ਹਾਂ ਚੀਜ਼ਾਂ ਨੂੰ ਵਾਪਸ ਲਿਆਂਦਾ ਜਾਣਾ ਚਾਹੀਦਾ ਹੈ।
ਸੰਸਦ ਮੈਂਬਰ ਚੌਧਰੀ ਨੇ ਕਿਹਾ ਕਿ ਸ਼੍ਰੀਮਤੀ ਇੰਦਰਾ ਗਾਂਧੀ ਦੇ ਕਾਰਜਕਾਲ ਦੇ ਸਮੇਂ 1974 'ਚ ਊਧਮ ਸਿੰਘ ਦੀਆਂ ਅਸਥੀਆਂ ਨੂੰ ਭਾਰਤ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਅਸਥੀਆਂ ਦਾ ਇਕ ਹਿੱਸਾ ਜਲਿਆਂਵਾਲੇ ਬਾਗ 'ਚ ਰੱਖਿਆ ਗਿਆ ਸੀ। ਚੌਧਰੀ ਨੇ ਕਿਹਾ ਕਿ ਪਿਛਲੇ ਦਿਨੀਂ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਪਿੰਡ ਸੁਨਾਮ 'ਚ ਇਕ ਯਾਦਗਾਰ ਦਾ ਨਿਰਮਾਣ ਸ਼ੁਰੂ ਕਰਵਾਇਆ ਹੈ। ਇਸ ਨਾਲ ਸਾਡੇ ਨੌਜਵਾਨਾਂ ਨੂੰ ਸੁਤੰਤਰਾ ਸੈਨਾਨੀਆਂ ਦੇ ਜੀਵਨ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਪਤਾ ਲੱਗੇਗਾ।
ਅਚਨਚੇਤ ਸਕੂਲ ਦੀ ਚੈਕਿੰਗ ਕਰਨ ਆਏ ਅਧਿਕਾਰੀ ਨੇ ਪ੍ਰਿੰਸੀਪਲ ਦਾ ਫੜਿਆ ਕਾਲਰ
NEXT STORY