ਬਾਬਾ ਬਕਾਲਾ ਸਾਹਿਬ, (ਅਠੌਲਾ)- ਅੱਜ ਇਥੇ ਲਾਲ ਝੰਡਾ ਪੇਂਡੂ ਚੌਕੀਦਾਰਾ ਯੂਨੀਅਨ (ਸੀਟੂ) ਦੀ ਇਕ ਅਹਿਮ ਮੀਟਿੰਗ ਤਹਿਸੀਲ ਪ੍ਰਧਾਨ ਤਰਸੇਮ ਸਿੰਘ ਗੱਗਡ਼ਭਾਣਾ ਦੀ ਅਗਵਾਈ ਹੇਠ ਤਹਿਸੀਲ ਕੰਪਲੈਕਸ ਵਿਖੇ ਹੋਈ, ਜਿਸ ਵਿਚ ਵੱਖ-ਵੱਖ ਬੁਲਾਰਿਆਂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਉਨ੍ਹਾਂ ਦੀਅਾਂ ਹੱਕੀ ਮੰਗਾਂ ਨੂੰ ਅਣਗੌਲਿਅਾਂ ਕੀਤਾ ਹੈ, ਜਿਸ ਨਾਲ ਚੌਕੀਦਾਰਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਚੌਕੀਦਾਰਾਂ ਦਾ ਪੰਜਾਬ ਸਰਕਾਰ ਨੇ ਨਾ ਤਾਂ ਮਾਣ-ਭੱਤਾ ਵਧਾਇਆ, ਨਾ ਸਾਲਾਨਾ ਵਰਦੀ ਦਿੱਤੀ, ਨਾ ਜਨਮ-ਮੌਤ ਦੇ ਰਜਿਸਟਰ ਵਾਪਸ ਕੀਤੇ ਤੇ ਨਾ ਹੀ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਲਖਵਿੰਦਰ ਸਿੰਘ ਰੁਮਾਣਾ ਚੱਕ, ਜੋਗਿੰਦਰ ਸਿੰਘ ਬਾਬਾ ਬਕਾਲਾ, ਦਿਲਬਾਗ ਸਿੰਘ ਰਈਆ, ਜੋਗਿੰਦਰ ਸਿੰਘ ਛੱਜਲਵੱਡੀ, ਕੇਵਲ ਸਿੰਘ ਕਾਲੇਕੇ, ਅਮਰੀਕ ਸਿੰਘ ਵਜ਼ੀਰ ਭੁੱਲਰ, ਬਲਕਾਰ ਸਿੰਘ ਬੁੱਢਾਥੇਹ, ਬਖਸ਼ੀਸ਼ ਸਿੰਘ ਬਾਬਾ ਬਕਾਲਾ, ਅਮਰੀਕ ਸਿੰਘ ਧਰਮੂਚੱਕ, ਬੀਬੀ ਗੁਰਮੀਤ ਕੌਰ ਸੈਦੂਕੇ, ਜਗੀਰ ਕੌਰ ਗੱਗਡ਼ਭਾਣਾ, ਸੁਖਦੇਵ ਸਿੰਘ ਤਿੰਮੋਵਾਲ, ਅਮਰੀਕ ਸਿੰਘ ਛੱਜਲਵੱਡੀ, ਮੁਖਤਾਰ ਸਿੰਘ, ਰਾਜਿੰਦਰ ਸਿੰਘ ਰਾਂਝਾ ਟਕਾਪੁਰ, ਬਲਵਿੰਦਰ ਸਿੰਘ ਰਈਆ, ਨਿਸ਼ਾਨ ਸਿੰਘ ਸਠਿਆਲਾ, ਲਾਭ ਸਿੰਘ ਥਾਣੇਵਾਲ, ਜੋਗਿੰਦਰ ਸਿੰਘ ਹਸਨਪੁਰ ਆਦਿ ਵੀ ਹਾਜ਼ਰ ਸਨ।
ਗੇਟ ਨੂੰ ਤਾਲਾ ਲਾਉਣ ’ਤੇ ਦੋਵੇਂ ਧਿਰਾਂ ਫਿਰ ਹੋਈਆਂ ਆਹਮੋ-ਸਾਹਮਣੇ
NEXT STORY