ਮੋਗਾ (ਆਜ਼ਾਦ)-ਥਾਣਾ ਫਤਹਿਗੜ੍ਹ ਪੰਜਤੂਰ ਅਧੀਨ ਪੈਂਦੇ ਪਿੰਡ ਖੰਭੇ ਵਿਖੇ ਜ਼ਮੀਨੀ ਠੇਕੇ ਦੇ ਵਿਵਾਦ ਸਬੰਧੀ ਭਰਾ ਵੱਲੋਂ ਭਰਾ ’ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕੀਤੇ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧ ਵਿਚ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਉਸ ਦੇ ਭਰਾ ਜਸਵੀਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਜਰਨੈਲ ਸਿੰਘ ਵਲੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ-ਵੱਡੀ ਖ਼ਬਰ: ਪੰਜਾਬ 'ਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਫਾਇਰਿੰਗ
ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ 32 ਕਿੱਲੇ ਜ਼ਮੀਨ ਹੈ ਅਤੇ ਦੋਵੇਂ ਭਰਾ 16-16 ਏਕੜ ਵਿਚ ਖੇਤੀ ਕਰਦੇ ਹਨ ਅਤੇ ਅਸੀਂ 4-4 ਏਕੜ ਦੀ ਜ਼ਮੀਨ ਦਾ ਠੇਕਾ ਅਸੀਂ ਆਪਣੀ ਮਾਤਾ ਨੂੰ ਦਿੰਦੇ ਹਾਂ। ਉਸ ਨੇ ਦੋਸ਼ ਲਾਇਆ ਕਿ ਉਸ ਦਾ ਭਰਾ ਜਸਵੀਰ ਸਿੰਘ ਆਪਣੀ ਚਾਰ ਕਿੱਲੇ ਜ਼ਮੀਨ ਦਾ ਠੇਕਾ ਮਾਤਾ ਨੂੰ ਨਹੀਂ ਦਿੰਦਾ ਸੀ, ਜਿਸ ਕਰਕੇ ਦੋਹਾਂ ਭਰਾਵਾਂ ਵਿਚ ਵਿਵਾਦ ਰਹਿੰਦਾ ਸੀ। ਬੀਤੀ 2 ਅਕਤੂਬਰ ਨੂੰ ਮੇਰੇ ਭਰਾ ਨੇ ਮੈਨੂੰ ਇਕੱਲਾ ਵੇਖ ਕੇ ਮੇਰੇ ’ਤੇ ਡਾਂਗ ਨਾਲ ਹਮਲਾ ਕਰਕੇ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਦੋਹਾਂ ਧਿਰਾਂ ਵਿਚਕਾਰ ਰਾਜੀਨਾਮੇ ਦੀ ਗੱਲ ਚੱਲਦੀ ਆ ਰਹੀ ਸੀ ਪਰ ਸਿਰੇ ਨਾ ਲੱਗਣ ’ਤੇ ਉਕਤ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਦੇਹ ਵਪਾਰ ਦਾ ਪਰਦਾਫਾਸ਼, ਰੰਗਰਲੀਆਂ ਮਨਾਉਂਦੇ ਮੁੰਡੇ-ਕੁੜੀਆਂ ਨੂੰ ਇਤਰਾਜ਼ਯੋਗ ਹਾਲਾਤ 'ਚ ਫੜ੍ਹਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਵਿਚ ਵੱਡਾ ਬੱਸ ਹਾਦਸਾ, ਤਸਵੀਰਾਂ 'ਚ ਦੇਖੋ ਭਿਆਨਕ ਮੰਜ਼ਰ
NEXT STORY