ਜਲੰਧਰ (ਸ਼ੋਰੀ)- ਅੱਜਕੱਲ੍ਹ ਲੋਕਾਂ ਤੋਂ ਪੈਸੇ ਠੱਗਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਹਾਲ ਹੀ ’ਚ ਹਨੀ ਟ੍ਰੈਪ ਦੇ ਮਾਮਲੇ ’ਚ ਕਈ ਲੋਕਾਂ ਤੋਂ ਪੈਸੇ ਲੁੱਟੇ ਗਏ ਸਨ। ਹੁਣ ਤਾਜ਼ਾ ਮਾਮਲਾ ਬਸਤੀ ਬਾਵਾ ਖੇਲ ਦੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਦਾ ਵੇਖਣ ਨੂੰ ਮਿਲਿਆ। ਇਲਾਕੇ ਦੇ ਕੁਮਾਰ ਕਲੀਨਿਕ ਦੇ ਡਾ. ਧੀਰਜ ਕੁਮਾਰ ਪੁੱਤਰ ਸਤਪਾਲ ਨੇ ਦੱਸਿਆ ਕਿ ਬੀਤੇ ਦਿਨ ਉਹ ਕਰੀਬ 12 ਵਜੇ ਆਪਣੇ ਕਲੀਨਿਕ ’ਚ ਬੈਠੇ ਸਨ । ਇਸੇ ਦੌਰਾਨ ਇਲਾਕੇ ਦੀ ਰਹਿਣ ਵਾਲੀ ਇਕ ਔਰਤ ਆ ਕੇ ਪੇਟ ਦਰਦ ਦੀ ਸ਼ਿਕਾਇਤ ਕਰਨ ਲੱਗੀ। ਉਨ੍ਹਾਂ ਉਸ ਦਾ ਚੈਕਅੱਪ ਕੀਤਾ ਤਾਂ ਇਸੇ ਦੌਰਾਨ ਦੋ ਔਰਤਾਂ ਅਤੇ 3 ਵਿਅਕਤੀ ਕਲੀਨਿਕ ’ਤੇ ਆਏ ਅਤੇ ਦੋਸ਼ ਲਾਉਣ ਲੱਗੇ ਕਿ ਉਕਤ ਔਰਤ ਉਨ੍ਹਾਂ ਕੋਲ ਚੈਕਅੱਪ ਲਈ ਆਈ ਸੀ। ਉਹ ਨਸ਼ਾ ਵੇਚਣ ਦਾ ਆਦੀ ਹੈ ਅਤੇ ਉਹ ਪੁਲਸ ਵਾਲੇ ਹਨ ਅਤੇ ਸੀ. ਆਈ. ਏ. ਸਟਾਫ਼ ’ਚ ਤਾਇਨਾਤ ਹਨ। ਇਹ ਕਹਿ ਕੇ ਉਸ ਔਰਤ ਦੀ ਤਲਾਸ਼ੀ ਲੈਣ ਲੱਗੇ ਅਤੇ ਪਰਦੇ ਦੇ ਪਿੱਛੇ ਉਸ ਦੇ ਕੱਪੜੇ ਵੀ ਉਤਾਰ ਦਿੱਤੇ। ਔਰਤ ਤੋਂ ਕੁਝ ਨਾ ਮਿਲਣ ’ਤੇ ਖ਼ੁਦ ਨੂੰ ਪੁਲਸ ਮੁਲਾਜ਼ਮ ਦੱਸਣ ਵਾਲਿਆਂ ਨੇ ਉਸ ਨੂੰ ਆਪਣੇ ਕੱਪੜੇ ਉਤਾਰਨ ਲਈ ਵੀ ਕਿਹਾ।
ਡਾਕਟਰ ਧੀਰਜ ਨੇ ਜਿਵੇਂ ਹੀ ਆਪਣੀ ਪੈਂਟ ਖੋਲ੍ਹਣੀ ਸ਼ੁਰੂ ਕੀਤੀ ਤਾਂ ਇਕ ਵਿਅਕਤੀ ਨੇ ਆਪਣੇ ਮੋਬਾਇਲ ’ਤੇ ਉਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਉਸ ਔਰਤ ਦੀ ਵੀਡੀਓ ਵੀ ਬਣਾ ਲਈ, ਜੋ ਉਸ ਕੋਲ ਚੈਕਅੱਪ ਲਈ ਆਈ ਸੀ। ਇਸ ਤੋਂ ਬਾਅਦ ਉਸ ’ਤੇ ਦੋਸ਼ ਲਾਏ ਕਿ ਉਹ ਚੈਕਅੱਪ ਲਈ ਆਈ ਔਰਤ ਨਾਲ ਜਬਰ-ਜ਼ਿਨਾਹ ਕਰਨ ਲੱਗਾ ਸੀ। ਔਰਤ ਨੇ ਵੀ ਉਨ੍ਹਾਂ ਦੀ ਹਾਂ ’ਚ ਹਾਂ ਮਿਲਾਈ। ਡਾ. ਧੀਰਜ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ’ਤੇ ਦੋਸ਼ ਲਾਏ ਗਏ ਕਿ ਉਹ ਕਲੀਨਿਕ ’ਚ ਨਸ਼ੇ ਵੇਚਦਾ ਹੈ। ਉਨ੍ਹਾਂ ਨੇ ਕਲੀਨਿਕ ’ਚ ਰੱਖੇ ਗੈਸ ਦੇ ਕੈਪਸੂਲਾਂ ਨੂੰ ਨਸ਼ੇ ਵਾਲੇ ਕੈਪਸੂਲ ਦੱਸ ਕੇ ਸਾਰੇ ਕੈਪਸੂਲ ਨਾਲ ਲੈ ਲਏ। ਸਾਮਾਨ ਦੀ ਤਲਾਸ਼ੀ ਲਈ। ਗੱਲੇ ’ਚ ਪਏ 1700 ਰੁਪਏ ਵੀ ਉਨ੍ਹਾਂ ਕੱਢ ਲਏ। ਵੀਡੀਓ ਵਾਇਰਲ ਕਰ ਦੇਣ ਦੇ ਡਰੋਂ ਉਸ ਨੂੰ ਇੰਨਾ ਧਮਕਾਇਆ ਗਿਆ ਕਿ ਬਦਨਾਮੀ ਦੇ ਡਰੋਂ ਉਸ ਨੇ ਉਕਤ ਵਿਅਕਤੀਆਂ ਦੀਆਂ ਮਿੰਨਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਆਖ਼ਰਕਾਰ ਉਸ ਨਾਲ ਸੌਦਾ ਹੋ ਗਿਆ ਅਤੇ 2 ਲੱਖ ਰੁਪਏ ਦੀ ਮੰਗ ਕੀਤੀ ਗਈ। ਉਹ ਇੰਨੀ ਵੱਡੀ ਰਕਮ ਕਿਵੇਂ ਦੇ ਸਕਦਾ ਸੀ ਅਤੇ ਇਸ ਤੋਂ ਬਾਅਦ ਉਸ ਦੀ ਜੇਬ ’ਚੋਂ 10 ਹਜ਼ਾਰ ਰੁਪਏ ਵੀ ਕੱਢ ਲਏ ਗਏ। ਡੇਢ ਲੱਖ ਤੱਕ ਉਕਤ ਲੋਕ ਆ ਗਏ।
ਇਹ ਵੀ ਪੜ੍ਹੋ-ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ, ਕਰੰਟ ਲੱਗਣ ਕਾਰਨ ਤੜਫ਼-ਤੜਫ਼ ਕੇ ਨਿਕਲੀ ਜਾਨ
ਡਾ. ਧੀਰਜ ਨੇ ਦੱਸਿਆ ਕਿ ਇਕ ਵਿਅਕਤੀ ਉਸ ਦੇ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਘਰੋਂ ਐੱਫ਼. ਡੀ. ਲੈ ਕੇ ਬੀ. ਐੱਸ. ਐੱਫ਼. ਕਾਲੋਨੀ ਸਥਿਤ ਬੈਂਕ 'ਚ ਗਿਆ ਅਤੇ ਉਥੋਂ ਉਸ ਨੇ ਐੱਫ. ਡੀ. ਤੁੜਵਾ ਕੇ ਉਕਤ ਵਿਅਕਤੀ ਨੂੰ 40 ਹਜ਼ਾਰ ਰੁਪਏ ਦੇ ਦਿੱਤੇ। ਸਬੂਤ ਵਜੋਂ ਇਹ ਸਾਰੀ ਘਟਨਾ ਪਿਛਲੇ ਪਾਸੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ ਹੈ। ਡਾ. ਧੀਰਜ ਨੇ ਦੱਸਿਆ ਕਿ ਗਿਰੋਹ ਦੇ ਬਾਕੀ ਮੈਂਬਰ ਉਸ ਦੇ ਕਲੀਨਿਕ ’ਚ ਉਸ ਦੀ ਉਡੀਕ ਕਰ ਰਹੇ ਸਨ, ਜਿਵੇਂ ਹੀ ਉਹ ਕਲੀਨਿਕ ਵਾਪਸ ਆਇਆ ਤਾਂ ਉਸ ਨੂੰ ਉਹ ਆਪਣਾ ਨੰਬਰ ਦੇ ਕੇ ਉਸ ਦਾ ਮੋਬਾਈਲ ਨੰਬਰ ਲੈ ਗਏ। ਬਾਅਦ ’ਚ ਫ਼ੈਸਲਾ ਹੋਇਆ ਕਿ ਉਹ ਇਕ ਦਿਨ ਛੱਡ ਕੇ ਦੋ ਵਾਰ 50-50 ਹਜ਼ਾਰ ਰੁਪਏ ਕਿਸ਼ਤਾਂ ’ਚ ਦੇਵੇਗਾ। ਇਸ ਸਬੰਧੀ ਉਨ੍ਹਾਂ ਸੀ. ਆਈ. ਏ. ਸਟਾਫ਼ ਦੀ ਪੁਲਸ ਨੂੰ ਸ਼ਿਕਾਇਤ ਦੇਣ ਦੇ ਨਾਲ-ਨਾਲ ਥਾਣਾ ਬਸਤੀ ਬਾਵਾ ਖੇਲ ਦੇ ਐੱਸ. ਐੱਚ. ਓ. ਗਗਨਦੀਪ ਸਿੰਘ ਸੇਖੋਂ ਦੇ ਧਿਆਨ ’ਚ ਵੀ ਮਾਮਲਾ ਲਿਆਂਦਾ ਹੈ। ਇਸ ਦੌਰਾਨ ਏ. ਸੀ. ਪੀ. ਵੈਸਟ ਕੂਲਭੂਸ਼ਣ ਸ਼ਰਮਾ ਦਾ ਕਹਿਣਾ ਹੈ ਕਿ ਉਹ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਮਾਮਲੇ ਦੀ ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖ਼ਿਲਾਫ਼ ਮਾਮਲਾ ਦਰਜ ਕਰਾਇਆ ਜਾਵੇਗਾ।
ਇਹ ਵੀ ਪੜ੍ਹੋ-ਜਲੰਧਰ: ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਏ ਵਿਅਕਤੀ ਨੇ ਤੋੜਿਆ ਦਮ, ਇੰਟਰਨੈਸ਼ਨਲ ਡਰੱਗ ਰੈਕੇਟ ਨਾਲ ਜੁੜੇ ਨੇ ਤਾਰ
ਸੀ. ਆਈ. ਏ. ’ਚ ਨਹੀਂ ਹੈ ਕੋਈ ਵੀ ਅਜਿਹਾ ਕਰਨ ਵਾਲਾ ਪੁਲਸ ਜਵਾਨ : ਇੰਚਾਰਜ ਸੁਰਿੰਦਰ ਕੁਮਾਰ
ਉੱਥੇ ਹੀ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਸੁਰਿੰਦਰ ਕੁਮਾਰ ਨੇ ਕਿਹਾ ਕਿ ਸੀ.ਆਈ.ਏ. ਸਟਾਫ਼ ’ਚ ਅਜਿਹਾ ਕੋਈ ਪੁਲਸ ਮੁਲਾਜ਼ਮ ਤਾਇਨਾਤ ਨਹੀਂ ਹੈ ਜੋ ਗਲਤ ਕੰਮ ਕਰੇ। ਉਨ੍ਹਾਂ ਪਹਿਲਾਂ ਹੀ ਸਖ਼ਤ ਹੁਕਮ ਜਾਰੀ ਕੀਤੇ ਹਨ ਕਿ ਜੇਕਰ ਸੀ.ਆਈ.ਏ. ਸਟਾਫ਼ ’ਚ ਤਾਇਨਾਤ ਕੋਈ ਵੀ ਪੁਲਸ ਮੁਲਾਜ਼ਮ ਕੋਈ ਗਲਤ ਕੰਮ ਕਰਦਾ ਹੈ ਤਾਂ ਉਸ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕਰਵਾਈ ਜਾਵੇਗੀ। ਜਿੱਥੋਂ ਤੱਕ ਡਾਕਟਰ ਦੀ ਘਟਨਾ ਦਾ ਸਬੰਧ ਹੈ, ਸੀ. ਆਈ. ਏ. ’ਚ ਤਾਇਨਾਤ ਕੋਈ ਵੀ ਪੁਲਸ ਮੁਲਾਜ਼ਮ ਉਨ੍ਹਾਂ ਦੇ ਕਲੀਨਿਕ ’ਚ ਨਹੀਂ ਗਿਆ ਸੀ। ਉਹ ਵੀ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਰਿਪੋਰਟ ਤਿਆਰ ਕਰਕੇ ਆਪਣੇ ਉੱਚ ਅਧਿਕਾਰੀਆਂ ਨੂੰ ਸੌਂਪਣਗੇ।
ਇਹ ਵੀ ਪੜ੍ਹੋ- ਸ਼ਰਮਨਾਕ! ਜਲੰਧਰ 'ਚ ਖੇਤਾਂ 'ਚੋਂ ਮਿਲੀ ਨਵਜੰਮੀ ਬੱਚੀ, ਹਾਲਤ ਵੇਖ ਪੁਲਸ ਵੀ ਹੋਈ ਹੈਰਾਨ, ਅੱਖ 'ਤੇ ਸੀ ਜ਼ਖ਼ਮ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਕਾਰੀ ਕੋਠੀ ਖਾਲ੍ਹੀ ਕਰਵਾਉਣ ਦੇ ਵਿਵਾਦ 'ਚ ਮੁੱਖ ਮੰਤਰੀ ਮਾਨ ਅਤੇ ਰਵਨੀਤ ਬਿੱਟੂ ਆਹਮੋ-ਸਾਹਮਣੇ
NEXT STORY