ਜਲੰਧਰ- ਜਲੰਧਰ ਵਿਖੇ ਦੇਰ ਰਾਤ ਖੇਤਾਂ 'ਚੋਂ ਨਵਜੰਮੀ ਬੱਚੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਾ ਪਤਾ ਉਦੋਂ ਲੱਗਾ ਜਦੋਂ ਬੱਚੀ ਉੱਚੀ-ਉੱਚੀ ਰੋ ਰਹੀ ਸੀ। ਜਿਸ ਸਾਥਾਨ ਤੋਂ ਬੱਚੀ ਮਿਲੀ ਹੈ, ਉਥੇ ਕੀੜੀਆਂ ਹੋਣ ਕਾਰਨ ਉਸ ਦੀ ਅੱਖ ਉੱਤੇ ਜ਼ਖ਼ਮ ਹੋ ਗਿਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਆਦਮਪੁਰ ਦੇ ਮਦਾਰਾ ਦੀ ਹੈ। ਪੁਲਸ ਨੇ ਦੱਸਿਆ ਹੈ ਕਿ ਪ੍ਰਾਇਮਰੀ ਸਕੂਲ ਦੇ ਪਿਛਲੇ ਪਾਸੇ ਖੇਤਾਂ 'ਚੋਂ ਬੱਚੀ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਬੱਚੀ ਨੂੰ ਸਰਕਾਰੀ ਹਸਪਤਾਲ ਵਿਚ ਰੈਫ਼ਰ ਕਰ ਦਿੱਤਾ ਗਿਆ। ਬੱਚੀ ਨੂੰ ਕੌਣ ਖੇਤਾਂ ਵਿੱਚ ਛੱਡ ਗਿਆ ਇਹ ਪਤਾ ਲੱਗਣਾ ਮੁਸ਼ਕਿਲ ਹੈ। ਬੱਚੀ ਦੇ ਚੰਗੇ ਇਲਾਜ ਲਈ ਪੁਲਸ ਨੇ ਯੂਨੀਕ ਹੋਮ ਭੇਜ ਦਿੱਤਾ ਹੈ ਤਾਂਕਿ ਉਸ ਦਾ ਇਲਾਜ ਸਹੀ ਢੰਗ ਨਾਲ ਹੋ ਸਕੇ।
ਇਹ ਵੀ ਪੜ੍ਹੋ- ਸਾਲ ਪਹਿਲਾਂ ਚਾਵਾਂ ਨਾਲ ਤੋਰੀ ਸੀ ਧੀ ਦੀ ਡੋਲੀ, ਹੁਣ ਇਸ ਹਾਲ 'ਚ ਵੇਖ ਭੁੱਬਾਂ ਮਾਰ-ਮਾਰ ਰੋਇਆ ਪਰਿਵਾਰ
ਪੁੱਛਗਿੱਛ ਦੌਰਾਨ ਮਦਾਰਾ ਦੇ ਸਰੰਪਚ ਸਤੀਸ਼ ਕਲੇਰ ਨੇ ਦੱਸਿਆ ਕਿ ਪ੍ਰਾਇਮਰੀ ਉਨ੍ਹਾਂ ਦੇ ਪਿੰਡ ਵਿਚ ਪ੍ਰਾਇਮਰੀ ਸਕੂਲ ਦੇ ਕੋਲ ਹਰਿਆਣਾ ਦੇ ਰਿਟਾਇਰਡ ਡੀ.ਜੀ.ਪੀ. ਸਵਰਨਜੀਤ ਸਿੰਘ ਦਾ ਖੇਤ ਹੈ। ਉਨ੍ਹਾਂ ਦੇ ਇਥੇ ਕੰਮ ਕਰਨ ਵਾਲਾ ਸੰਜੇ ਸ਼ੁੱਕਰਵਾਰ ਰਾਤ ਨੂੰ 12 ਵਜੇ ਦੇ ਕਰੀਬ ਖੇਤ ਵਿਚ ਗਿਆ ਸੀ। ਜਿੱਥੇ ਉਸ ਨੂੰ ਰੌਣ ਦੀ ਆਵਾਜ਼ ਆਈ ਜਦੋਂ ਉਸ ਨੇ ਆਲੇ-ਦੁਆਲੇ ਵੇਖਿਆ ਤਾਂ ਖੇਤਾਂ ਵਿਚ ਲਾਲ ਕੱਪੜੇ ਵਿੱਚ ਲਿਪਟੀ ਬੱਚੀ ਮਿਲੀ। ਉਸ ਨੇ ਫੋਨ ਕਰਕੇ ਸਰੰਪਚ ਸਮੇਤ ਸਾਰੇ ਪਿੰਡ ਨੂੰ ਇਕੱਠਾ ਕਰ ਲਿਆ। ਪਿੰਡ ਵਾਸੀਆਂ ਨੇ ਮੌਕੇ ਉਤੇ ਐਂਬੂਲੈਂਸ ਨੂੰ ਸੂਚਨਾ ਦਿੱਤੀ ਪਰ ਐਂਬੂਲੈਂਸ ਨਾ ਹੋਣ 'ਤੇ ਪੁਲਸ ਆਪਣੀ ਗੱਡੀ ਵਿਚ ਬੱਚੀ ਨੂੰ ਹਸਪਤਾਲ ਲੈ ਕੇ ਗਈ।
ਐੱਸ. ਐੱਚ. ਓ. ਵਰਿੰਦਰਪਾਲ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਜਾਂਚ ਕੀਤੀ ਜਾ ਰਹੀ ਹੈ। ਲੋਕ ਬੱਚੀ ਦੀ ਮਾਂ ਬਾਰੇ ਬੋਲ ਰਹੇ ਹਨ ਕਿ ਨਵਜੰਮੀ ਬੱਚੀ ਦਾ ਨਾੜੂ ਵੀ ਨਹੀਂ ਸੀ ਕੱਟਿਆ ਹੋਇਆ, ਤਾਂ ਉਸ ਦੀ ਮਾਂ ਨੇ ਉਸ ਨੂੰ ਕਿਵੇਂ ਛੱਡਿਆ ਹੋਵੇਗਾ। ਹੋ ਸਕਦਾ ਹੈ ਕਿ ਮਾਂ ਨੂੰ ਪਤਾ ਵੀ ਨਾ ਹੋਵੇ ਜਾਂ ਉਸ ਦੀ ਮਰਜ਼ੀ ਦੇ ਬਗੈਰ ਬੱਚੀ ਨੂੰ ਇਥੇ ਲਿਆਂਦਾ ਗਿਆ ਹੋਵੇ।
ਇਹ ਵੀ ਪੜ੍ਹੋ- ਮੁੰਡੇ ਨੇ ਵਿਆਹ ਤੋਂ ਕੀਤਾ ਇਨਕਾਰ ਤਾਂ ਦੁਖ਼ੀ ਹੋ 13 ਸਾਲਾ ਕੁੜੀ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਨਸਿਕ ਪ੍ਰੇਸ਼ਾਨੀ ਕਾਰਨ ਔਰਤ ਨੇ ਲਿਆ ਫਾਹਾ
NEXT STORY