ਗੁਰਦਾਸਪੁਰ, (ਵਿਨੋਦ)- ਵਿਦੇਸ਼ ਭੇਜਣ ਦੇ ਨਾਂ 'ਤੇ 3 ਲੱਖ 70 ਹਜ਼ਾਰ ਰੁਪਏ ਦੀ ਠੱਗੀ ਕਰਨ ਵਾਲੇ ਪਤੀ-ਪਤਨੀ ਵਿਰੁੱਧ ਥਾਣਾ ਤਿੱਬੜ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ ਪਰ ਮੁਲਜ਼ਮ ਫਰਾਰ ਹਨ। ਜਾਣਕਾਰੀ ਅਨੁਸਾਰ ਪੀੜਤ ਸੁਖਬੀਰ ਸਿੰਘ ਪੁੱਤਰ ਰਸ਼ਪਾਲ ਸਿੰਘ ਵਾਸੀ ਪਿੰਡ ਚੋਪੜਾ ਨੇ ਜ਼ਿਲਾ ਪੁਲਸ ਮੁਖੀ ਨੂੰ 25-9-17 ਨੂੰ ਸ਼ਿਕਾਇਤ ਦਿੱਤੀ ਸੀ ਕਿ ਸੌਰਭ ਮਹਿਤਾ ਤੇ ਉਸ ਦੀ ਪਤਨੀ ਰਜਨੀ ਮਹਿਤਾ ਵਾਸੀ ਰਾਮ ਸ਼ਰਣਮ ਕਾਲੋਨੀ ਪਠਾਨਕੋਟ ਨੇ ਉਸ ਨੂੰ ਪੁਰਤਗਾਲ ਭੇਜਣ ਲਈ 3 ਲੱਖ 70 ਹਜ਼ਾਰ ਰੁਪਏ ਲਏ ਸੀ ਪਰ ਨਾ ਤਾਂ ਵਿਦੇਸ਼ ਭੇਜਿਆ ਗਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਮਾਮਲੇ ਦੀ ਜਾਂਚ ਡੀ.ਐੱਸ.ਪੀ. ਆਰ-1 ਗੁਰਦਾਸਪੁਰ ਨੂੰ ਸੌਂਪੀ ਗਈ। ਉਕਤ ਅਧਿਕਾਰੀ ਵੱਲੋਂ ਜਾਂਚ ਕਰਨ ਤੋਂ ਬਾਅਦ ਦਿੱਤੀ ਰਿਪੋਰਟ ਦੇ ਆਧਾਰ 'ਤੇ ਸੌਰਭ ਮਹਿਤਾ ਤੇ ਉਸ ਦੀ ਪਤਨੀ ਰਜਨੀ ਮਹਿਤਾ ਵਿਰੁੱਧ ਕੇਸ ਦਰਜ ਕੀਤਾ ਗਿਆ।
ਬੱਕਰੀਆਂ ਚਰਾਉਣ ਵਾਲੇ ਦੀ ਝਾੜੀਆਂ 'ਚੋਂ ਮਿਲੀ ਲਾਸ਼
NEXT STORY