ਪਾਤੜਾਂ (ਸ਼ੀਸ਼ਪਾਲ, ਮਾਨ, ਅਡਵਾਨੀ) - ਵਿਧਾਨ ਸਭਾ ਹਲਕਾ ਸ਼ੁਤਰਾਣਾ ਅੰਦਰ ਵਿਕਾਸ ਕੰਮਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਹਰ ਪਿੰਡ ਦਾ ਵਿਕਾਸ ਬਿਨਾਂ ਭੇਦਭਾਵ ਪਹਿਲ ਦੇ ਆਧਾਰ 'ਤੇ ਹਲਕਾ ਵਿਧਾਇਕ ਨਿਰਮਲ ਸਿੰਘ ਦੀ ਰਹਿਨੁਮਾਈ ਹੇਠ ਕੀਤਾ ਜਾਵੇਗਾ। ਇਹ ਪ੍ਰਗਟਾਵਾ ਮਹਾਰਾਣੀ ਪ੍ਰਨੀਤ ਕੌਰ ਨੇ ਅੱਜ ਬਲਾਕ ਸੰਮਤੀ ਦਫਤਰ ਪਾਤੜਾਂ ਵਿਖੇ ਵੱਖ-ਵੱਖ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਵਿਕਾਸ ਕੰਮਾਂ ਲਈ 6 ਕਰੋੜ ਦੀ ਰਾਸ਼ੀ ਦੇ ਚੈੱਕ ਤਕਸੀਮ ਕੀਤੇ। ਇਸ ਮੌਕੇ ਕਰਵਾਏ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਜ਼ਿਲਾ ਪਟਿਆਲਾ ਅਧੀਨ ਪੈਂਦੇ ਸਾਰੇ ਵਿਧਾਨ ਸਭਾ ਹਲਕਿਆਂ ਨਮੂਨੇ ਦੇ ਹਲਕੇ ਬਣਾਏ ਜਾਣਗੇ। ਇਸ ਲਈ ਲੋੜੀਂਦੀਆਂ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ।
ਇਸ ਮੌਕੇ ਹਲਕਾ ਵਿਧਾਇਕ ਨਿਰਮਲ ਸਿੰਘ ਨੇ ਕਿਹਾ ਕਿ ਹਲਕੇ ਦੀ ਹਰ ਤਰ੍ਹਾਂ ਦੀ ਜਰੂਰਤ ਨੂੰ ਕਾਂਗਰਸ ਸਰਕਾਰ ਨੇ ਪੂਰਾ ਕੀਤਾ ਹੈ। ਅਕਾਲੀਆਂ ਨੇ ਤਾਂ ਹਲਕੇ ਅੰੰਦਰ ਆਪਣੇ ਰਾਜ ਦੌਰਾਨ ਇਕ ਇੱਟ ਨਹੀਂ ਲਾਈ। ਇਸ ਸਮੇਂ ਤਰਸੇਮ ਬਾਂਸਲ ਸਾਬਕਾ ਜ਼ਿਲਾ ਪ੍ਰਧਾਨ, ਰਣਜੀਤ ਅਰੋੜਾ ਪ੍ਰਧਾਨ, ਕੀਮਤ ਸਿੰਗਲਾ, ਪ੍ਰੇਮ ਗੁਪਤਾ ਸਾਬਕਾ ਪ੍ਰਧਾਨ, ਮੋਹਣ ਲਾਲ ਸਿੰਗਲਾ ਪ੍ਰਧਾਨ ਸਿਟੀਜ਼ਨ ਕੌਂਸਲ, ਜੈ ਪ੍ਰਤਾਪ ਕਾਹਲੋਂ ਚੇਅਰਮੈਨ, ਸਤੀਸ਼ ਗਰਗ, ਜਗਦੀਸ਼ ਪੱਪੂ, ਤਰਲੋਚਨ ਸਿੰਘ, ਗੁਰਬਾਜ ਸਿੰਘ ਸਿਊਣਾ, ਚਿਮਨ ਲਾਲ ਕਲਵਾਣੂ, ਵਿਜੇ ਗਰਗ ਕੌਂਸਲਰ, ਜਗਦੀਸ਼ ਚੰਦ ਪੰਛੀ, ਨਰਿੰਦਰ ਕੌਂਸਲਰ, ਰਾਮਾ ਗੁਪਤਾ, ਦਵਾਰਕਾ ਦਾਸ ਗੋਇਲ, ਪ੍ਰਸ਼ੋਤਮ ਸਿੰਗਲਾ ਪਾਪੜਾ, ਬ੍ਰਿਜ ਲਾਲ ਗੋਇਲ, ਦਲੇਰ ਸਿੰਘ ਹਰਿਆਊ, ਸਰਦੂਲ ਸਿੰਘ ਸੰਧੂ ਤੇ ਬਗੀਚਾ ਸਿੰਘ ਦੁਤਾਲ ਤੋਂ ਇਲਾਵਾ ਪਾਰਟੀ ਦੇ ਸੈਂਕੜੇ ਵਰਕਰ ਹਾਜ਼ਰ ਸਨ।
ਕਣਕ 'ਚੋਂ ਨਾ ਮੁੱਕਿਆ 'ਗੁੱਲੀ-ਡੰਡਾ', ਹੁਣ 'ਤੇਲੇ' ਨੇ ਕਿਸਾਨਾਂ ਦੇ ਚਿਹਰਿਆਂ 'ਤੇ ਲਿਆਂਦੀਆਂ ਪਲੱਤਣਾਂ
NEXT STORY