ਨਵੀਂ ਦਿੱਲੀ : ਬੀਤੇ ਐਤਵਾਰ ਤੋਂ ਛਠ ਪੂਜਾ ਦਾ ਤਿਓਹਾਰ ਸ਼ੁਰੂ ਹੋ ਗਿਆ ਪਰ ਯਮੁਨਾ 'ਚ ਸਾਫ ਪਾਣੀ ਨਾ ਹੋਣ ਕਾਰਨ ਛਠ ਕਮੇਟੀਆਂ ਚਿੰਤਤ ਹਨ। ਯਮੁਨਾ ਦੇ ਦੂਸ਼ਿਤ ਪਾਣੀ 'ਚ ਖੜ੍ਹੀਆਂ ਹੋ ਕੇ ਵਰਤ ਰੱਖਣ ਵਾਲੀਆਂ ਔਰਤਾਂ ਨੂੰੰ ਸੂਰਜ ਨੂੰ ਅਰਘ ਦੇਣਾ ਪਵੇਗਾ। ਛਠ ਕਮੇਟੀ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਸ਼ਿਵਾਰਾਮ ਪਾਂਡੇ ਨੇ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਯਮੁਨਾ 'ਚ ਐਤਵਾਰ ਤੱਕ ਪਾਣੀ ਛੱਡਣ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਤੱਕ ਯਮੁਨਾ 'ਚ ਸਾਫ ਪਾਣੀ ਨਹੀਂ ਛੱਡਿਆ ਗਿਆ ਹੈ। ਛਠ ਕਮੇਟੀਆਂ ਨੇ ਦਿੱਲੀ ਸਰਕਾਰ ਤੋਂ ਯਮੁਨਾ 'ਚ ਛੇਤੀ ਤੋਂ ਛੇਤੀ ਸਾਫ ਪਾਣੀ ਛੱਡਣ ਦੀ ਮੰਗ ਦੇ ਨਾਲ ਹੀ ਬਿਜਲੀ ਦਾ ਬਿੱਲ ਵੀ ਨਾ ਲਏ ਜਾਣ ਦੀ ਅਪੀਲ ਕੀਤੀ ਹੈ। ਮੰਗਲਵਾਰ ਨੂੰ ਢਲਦੇ ਸੂਰਜ ਨੂੰ ਅਰਘ ਦੇਣ ਤੋਂ ਬਾਅਦ ਹੀ ਵਰਤ ਰੱਖਣ ਵਾਲੀਆਂ ਔਰਤਾਂ ਪ੍ਰਸ਼ਾਦ ਖਾਣਗੀਆਂ। ਉਸ ਤੋਂ ਬਾਅਦ ਛਠ ਪੂਜਾ ਸੰਪੰਨ ਹੋ ਜਾਵੇਗੀ।
ਆਸਥਾ ਦੀ ਡੁਬਕੀ ਤੁਹਾਨੂੰ ਬੀਮਾਰ ਨਾ ਕਰ ਦੇਵੇ
ਦਿੱਲੀ 'ਚ ਆਸਥਾ ਦਾ ਤਿਓਹਾਰ ਛਠ ਪੂਜਾ ਸ਼ੁਰੂ ਹੋ ਗਿਆ ਹੈ। ਵੱਡੀ ਗਿਣਤੀ 'ਚ ਭਗਤ ਸੂਰਜ ਦੇਵਤਾ ਨੂੰ ਅਰਘ ਦੇਣ ਅਤੇ ਯਮੁਨਾ ਨਦੀ 'ਚ ਡੁਬਕੀਆਂ ਲਾਉਣ ਲਈ ਘਾਟ ਕੰਢੇ ਪਹੁੰਚਣਗੇ ਪਰ ਕੀ ਤੁਸੀਂ ਜਾਣਦੇ ਹੋ ਕਿ ਜਿਸ ਯਮੁਨਾ 'ਚ ਤੁਸੀਂ ਛਠ ਪੂਜਾ ਕਰਨ ਜਾ ਰਹੇ ਹੋ, ਉਸ ਦਾ ਪਾਣੀ ਤੁਹਾਡੀ ਸਿਹਤ ਲਈ ਵੀ ਖਤਰਾ ਹੋ ਸਕਦਾ ਹੈ। ਦੂਸ਼ਿਤ ਪਾਣੀ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ।
ਪੇਟ ਸਬੰਧੀ ਬੀਮਾਰੀਆਂ ਵੀ
ਯਮੁਨਾ 'ਚ ਡੁਬਕੀਆਂ ਲਾਉਣ ਨਾਲ ਪਾਣੀ ਕੰਨ-ਮੂੰਹ ਰਾਹੀਂ ਸਰੀਰ ਦੇ ਅੰਦਰ ਵੀ ਪਹੁੰਚ ਜਾਂਦਾ ਹੈ। ਇਸ ਨਾਲ ਪੇਟ ਸਬੰਧੀ ਬੀਮਾਰੀਆਂ ਜਿਵੇਂ ਡਾਇਰੀਆ, ਕੋਲੇਰਾ, ਟਾਈਫਾਈਡ, ਹੈਪੇਟਾਈਟਿਸ ਬੀ ਹੋਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ।
ਨਕਲੀ ਘਾਟਾਂ ਦੀ ਵਰਤੋਂ ਕਰੋ
ਮਾਹਿਰਾਂ ਨੇ ਆਸਥਾ ਦੇ ਇਸ ਤਿਓਹਾਰ ਨੂੰ ਮਨਾਉਣ ਲਈ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਛਠ ਪੂਜਾ ਲਈ ਸ਼ਰਧਾਲੂ ਨਦੀ ਅਤੇ ਘਾਟਾਂ ਤੋਂ ਦੂਰ ਨਕਲੀ ਤਰੀਕਿਆਂ ਦੀ ਵਰਤੋਂ ਕਰੋ।
ਕੈਂਸਰ ਤੱਕ ਹੋ ਸਕਦੈ
ਡਾਕਟਰਾਂ ਮੁਤਾਬਕ ਪ੍ਰਦੂਸ਼ਿਤ ਯਮੁਨਾ ਦੇ ਪਾਣੀ ਨਾਲ ਚਮੜੀ ਸਬੰਧੀ ਕਈ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ। ਸੈਂਸੇਟਿਵ ਸਕਿਨ ਦੇ ਲੋਕਾਂ ਨੂੰ ਕਈ ਵਾਰ ਪ੍ਰਦੂਸ਼ਿਤ ਪਾਣੀ ਕਾਰਨ ਸਕਿਨ ਕੈਂਸਰ ਵਰਗੀ ਖਤਰਨਾਕ ਬੀਮਾਰੀ ਹੋ ਸਕਦੀ ਹੈ।
...ਤੇ ਹੁਣ ਆਨਲਾਈਨ 'ਰੇਤ' ਖਰੀਦ ਸਕਣਗੇ ਲੋਕ
NEXT STORY