ਖਰੜ (ਅਮਰਦੀਪ) : ਭਾਰਤ 'ਚ ਛਠ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਮੁੱਖ ਤੌਰ 'ਤੇ ਬਿਹਾਰ ਅਤੇ ਯੂ. ਪੀ. ਵਿੱਚ ਮਨਾਇਆ ਜਾਣ ਵਾਲਾ ਇਹ ਮਹਾਨ ਤਿਉਹਾਰ ਹੁਣ ਪੰਜਾਬ 'ਚ ਵੀ ਮਨਾਇਆ ਜਾਂਦਾ ਹੈ। ਛਠ ਪੂਜਾ ਨੂੰ ਲੈ ਕੇ ਅੱਜ ਖਰੜ ਦੇ ਬਾਜ਼ਾਰ ਵਿੱਚ ਖੂਬ ਰੌਣਕਾਂ ਲੱਗੀਆਂ ਹੋਈਆਂ ਸਨ। ਪਰਵਾਸੀ ਲੋਕ ਛਠ ਪੂਜਾ ਲਈ ਸਮਾਨ ਖਰੀਦਦੇ ਨਜ਼ਰ ਆ ਰਹੇ ਹਨ। ਲੋਕ ਆਸਥਾ ਦਾ ਮਹਾਨ ਤਿਉਹਾਰ ਛਠ ਚਾਰ ਦਿਨਾਂ ਤੱਕ ਮਨਾਇਆ ਜਾਂਦਾ ਹੈ।
ਇਸ ਦਿਨ ਲੌਕੀ ਦੀ ਸਬਜ਼ੀ, ਛੋਲਿਆਂ ਦੀ ਦਾਲ ਅਤੇ ਚਾਵਲ ਖਾਣ ਦਾ ਮਹੱਤਵ ਹੈ। ਇਸ ਨੂੰ ਬਣਾਉਣ ਤੋਂ ਲੈ ਕੇ ਖਾਣ ਤੱਕ ਹਰ ਜਗਾ ਸ਼ੁੱਧਤਾ ਅਤੇ ਪਵਿੱਤਰਤਾ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਹੈ। ਇਸ ਮਹਾਂ ਉਤਸਵ ਦੀ ਸਮਾਪਤੀ 8 ਨਵੰਬਰ ਸ਼ੁੱਕਰਵਾਰ ਨੂੰ ਚੜ੍ਹਦੇ ਸੂਰਜ ਨੂੰ ਨਤਮਸਤਕ ਕਰਕੇ ਕੀਤੀ ਜਾਵੇਗੀ।
ਸੜਕ ਕਿਨਾਰੇ ਮਿਲੀ ਵਿਅਕਤੀ ਦੀ ਲਾਸ਼, ਪੁਲਸ ਜਾਂਚ 'ਚ ਜੁੱਟੀ
NEXT STORY