ਲੁਧਿਆਣਾ (ਡੀ. ਐੱਸ. ਰਾਏ) : ਸਥਾਨਕ ਸ਼ਹਿਰ ਦੇ ਅੰਦਰੂਨੀ ਅਤੇ ਬਾਹਰਲੇ ਇਲਾਕਿਆਂ ’ਚ ਬਹੁਤ ਸਾਰੇ ਪੋਲਟਰੀ ਫਾਰਮ ਹਨ, ਜਿੱਥੇ ਮੁਰਗੀਆਂ-ਮੁਰਗੇ ਪਾਲੇ ਜਾਂਦੇ ਹਨ। ਕਈ ਮੁਰਗੇ ਜਵਾਨ ਹੋਣ ਤੋਂ ਪਹਿਲਾਂ ਕਈ ਬੀਮਾਰੀਆਂ ਦਾ ਸ਼ਿਕਾਰ ਹੋਣ ਕਰਕੇ ਮਰ ਜਾਂਦੇ ਹਨ। ਉਨ੍ਹਾਂ ਨੂੰ ਨਾ ਦਫਨਾਇਆ ਜਾਂਦਾ ਹੈ, ਨਾ ਹੀ ਨਸ਼ਟ ਕੀਤਾ ਜਾਂਦਾ ਹੈ, ਸਗੋਂ ਉਨ੍ਹਾਂ ਦੀਆਂ ਲਾਸ਼ਾਂ ਸ਼ਹਿਰ ਦੀਆਂ ਕਈ ਮੀਟ ਮਾਰਕੀਟਾਂ ’ਚ ਪਹੁੰਚਾ ਦਿੱਤੀਆਂ ਜਾਂਦੀਆਂ ਹਨ। ਜਿਹੜੇ ਦੁਕਾਨਦਾਰ ਇਹ ਲਾਸ਼ਾਂ ਖਰੀਦ ਲੈਂਦੇ ਹਨ, ਉਹ ਫਿਰ ਗਾਹਕਾਂ ਨੂੰ ਮੂਰਖ ਬਣਾ ਕੇ ਤਾਜ਼ੇ ਬਰਾਇਲਰ ਦੱਸ ਕੇ ਸਸਤੇ ਭਾਅ 'ਤੇ ਵੇਚ ਕੇ ਬੀਮਾਰੀਆਂ ਨੂੰ ਸੱਦਾ ਦਿੰਦੇ ਹਨ। ਯਾਦ ਰਹੇ ਕਿ ਲਾਸ਼ਾਂ ਦੀ ਸਭ ਤੋਂ ਵੱਡੀ ਖੇਪ ਸਥਾਨਕ ਸਿਕੰਦਰੀ ਰੋਡ, ਖੁੱਡ ਮੁਹੱਲਾ ਵਿਚ ਵਾਕਿਆ ਮੀਟ ਮਾਰਕੀਟ ’ਚ ਭੇਜੀ ਜਾਂਦੀ ਹੈ। ਇਸ ਮੀਟ ਮਾਰਕੀਟ ਵਿਚ ਮੀਟ ਦੀਆਂ ਲਗਭਗ 16 ਦੁਕਾਨਾਂ ਹਨ, ਜਿਨ੍ਹਾਂ ’ਚ 3 ਦੁਕਾਨਾਂ ’ਤੇ ਇਹ ਲਾਸ਼ਾਂ ਸ਼ਰੇਆਮ ਵਿਕਦੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਵਿਚ ਵੱਡਾ ਬੱਸ ਹਾਦਸਾ, ਤਸਵੀਰਾਂ 'ਚ ਦੇਖੋ ਭਿਆਨਕ ਮੰਜ਼ਰ
ਉਨ੍ਹਾਂ ਦੁਕਾਨਾਂ ਦੀ ਇਹ ਨਿਸ਼ਾਨੀ ਹੈ ਕਿ ਉਨ੍ਹਾਂ ਦੇ ਬਾਹਰ ਅੰਦਰ ਬਦਬੂ ਦੀ ਨੁਮਾਇਸ਼ ਲੱਗੀ ਰਹਿੰਦੀ ਹੈ, ਜਿਥੋਂ ਲੰਘਣਾ ਵੀ ਮੁਸ਼ਕਲ ਹੈ। ਇਸ ਬਦਬੂ ਕਾਰਨ ਮੁਹੱਲਾ ਨਿਵਾਸੀ ਖ਼ਤਰਨਾਕ ਬੀਮਾਰੀਆਂ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ ਹੋਈ ਵੀ ਜਾਂਦੇ ਹਨ।
ਇਹ ਵੀ ਪੜ੍ਹੋ : ਪੰਜਾਬ ਦਾ ਇਹ ਨੈਸ਼ਨਲ ਹਾਈਵੇਅ ਹੋਇਆ ਜਾਮ, ਲੱਗੀਆਂ ਲੰਮੀਆਂ ਕਤਾਰਾਂ
ਭਰੋਸੇਯੋਗ ਵਸੀਲੇ ਤੋਂ ਪਤਾ ਲੱਗਾ ਹੈ ਕਿ ਉਕਤ ਦੁਰਦਸ਼ਾ ਦੀ ਸ਼ਿਕਾਇਤ ਸਥਾਨਕ ਮਿਊਂਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਅਤੇ ਹੈਲਥ ਸ਼ਾਖਾ ਦੇ ਹੈਲਥ ਅਫਸਰ, ਸਿਵਲ ਸਰਜਨ ਦਫਤਰ, ਵਿਚ ਬੈਠੇ ਹੈਲਥ ਅਫਸਰ ਤੋਂ ਛੁਟ ਹੈਲਥ ਮੰਤਰੀ ਪੰਜਾਬ ਚੰਡੀਗੜ੍ਹ ਪਾਸ ਪੁੱਜ ਚੁੱਕੀ ਹੈ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਯਾਦ ਰਹੇ ਕਿ ਜਗ ਬਾਣੀ ’ਚ ਲੱਗੀ ਖ਼ਬਰ ਇਕ ਵਾਰ ਤਾਂ ਰੰਗ ਲਿਆਈ ਕਿ ਲਾਸ਼ਾਂ ਘੱਟ ਵਿਕਣ ਲੱਗੀਆਂ ਪਰ ਹੁਣ ਫਿਰ ਉਹੀਓ ਹਾਲ ਹੈ ਕਿ ਮਰੇ ਹੋਏ ਮੁਰਗਿਆਂ ਦੀਆਂ ਲਾਸ਼ਾਂ ਸ਼ਰੇਆਮ ਵਿਕ ਰਹੀਆਂ ਹਨ, ਜਿਸ ਲਈ ਖੁੱਡ ਮੁਹੱਲੇ ਦੀ ਮੀਟ ਮਾਰਕੀਟ ਬਦਨਾਮ ਹੈ।
ਇਹ ਵੀ ਪੜ੍ਹੋ : ਪੰਜਾਬ ਨੂੰ ਇਕ ਹੋਰ ਵੱਡਾ ਝਟਕਾ, ਹੁਣ ਖੜ੍ਹੀ ਹੋਈ ਇਹ ਨਵੀਂ ਮੁਸੀਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹਾਦਸੇ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਜਵਾਨ ਪੁੱਤ ਨੂੰ ਇਸ ਹਾਲ 'ਚ ਵੇਖ ਭੁੱਬਾਂ ਮਾਰ ਰੋਏ ਮਾਪੇ
NEXT STORY