ਜਲੰਧਰ (ਨਰਿੰਦਰ ਮੋਹਨ) : ਪੰਜਾਬ ਸਰਕਾਰ ਜਲ-ਸਰੋਤ ਵਿਭਾਗ ’ਚ ਚੀਫ ਇੰਜੀਨੀਅਰ ਦੇ ਕਈ ਅਹੁਦੇ ਖ਼ਤਮ ਕਰਨ ਦੇ ਇਰਾਦੇ ’ਚ ਹੈ। ਇਸ ਸਮੇਂ ਵਿਭਾਗ ’ਚ ਚੀਫ਼ ਇੰਜੀਨੀਅਰਾਂ ਦੇ 14 ਅਹੁਦੇ ਹਨ ਪਰ ਅੱਜ ਤੱਕ ਇਨ੍ਹਾਂ ’ਚੋਂ 9 ਅਹੁਦੇ ਖਾਲ੍ਹੀ ਚੱਲ ਰਹੇ ਹਨ, ਜਦਕਿ ਦੋ ਚੀਫ ਇੰਜੀਨੀਅਰ ਵੀ ਅੱਜ ਸੇਵਾਮੁਕਤ ਹੋ ਚੁੱਕੇ ਹਨ। ਕੁੱਲ ਮਿਲਾ ਕੇ ਹੁਣ 14 ਦੇ ਮੁਕਾਬਲੇ ਚੀਫ਼ ਇੰਜੀਨੀਅਰਾਂ ਦੇ 3 ਅਹੁਦੇ ਹੀ ਭਰੇ ਹੋਏ ਹਨ। ਵਿਭਾਗ ਦੇ ਸੂਤਰ ਦੱਸਦੇ ਹਨ ਕਿ ਸਰਕਾਰ ਸਿਰਫ਼ 6-7 ਚੀਫ਼ ਇੰਜੀਨੀਅਰ ਹੀ ਤਾਇਨਾਤ ਕਰਨ ਦੇ ਇਰਾਦੇ ’ਚ ਹੈ, ਜਦਕਿ ਸਰਕਾਰ ਮੁਤਾਬਕ ਬਾਕੀ ਚੀਫ਼ ਇੰਜੀਨੀਅਰਾਂ ਦੇ ਅਹੁਦਿਆਂ ਤੋਂ ਬਿਨਾਂ ਵੀ ਕੰਮ ਚਲਾਇਆ ਜਾ ਸਕਦਾ ਹੈ।
ਜਲ ਸਰੋਤ ਵਿਭਾਗ ’ਚ ਮੁੱਖ ਇੰਜੀਨੀਅਰ ਦੇ ਅਹੁਦੇ ਦੀ ਅਕਸਰ ਘਾਟ ਰਹੀ ਹੈ। ਸਾਲ 2020 ਦੀ ਆਖਰੀ ਤਿਮਾਹੀ ’ਚ ਵਿਭਾਗ ’ਚ 14 ਅਹੁਦੇ ਭਰੇ ਹੋਏ ਸਨ। ਇਹ ਕਾਫੀ ਸਮੇਂ ਬਾਅਦ ਹੋਇਆ ਪਰ ਬਾਅਦ ’ਚ ਚੀਫ਼ ਇੰਜੀਨੀਅਰ ਇਕ-ਇਕ ਕਰ ਕੇ ਸੇਵਾਮੁਕਤ ਹੋ ਗਏ ਪਰ ਇਨ੍ਹਾਂ ਅਹੁਦਿਆਂ ਨੂੰ ਭਰਿਆ ਨਹੀਂ ਗਿਆ। ਹਾਲਾਤ ਇਹ ਬਣ ਗਏ ਕਿ ਅੱਜ ਤੱਕ ਚੀਫ਼ ਇੰਜੀਨੀਅਰਾਂ ਦੇ 14 ਅਹੁਦਿਆਂ ’ਚੋਂ 9 ਅਹੁਦੇ ਖਾਲ੍ਹੀ ਸਨ। ਅੱਜ ਵੀ ਦੋ ਚੀਫ ਇੰਜੀਨੀਅਰ ਦੇਵੇਂਦਰ ਸਿੰਘ ਅਤੇ ਬੀਰੇਂਦਰ ਪਾਲ ਸਿੰਘ ਵੀ ਸੇਵਾਮੁਕਤ ਹੋ ਗਏ। ਹੁਣ ਵਿਭਾਗ ਕੋਲ ਸਿਰਫ਼ 3 ਚੀਫ਼ ਇੰਜੀਨੀਅਰ ਹੀ ਰਹਿ ਗਏ ਹਨ। ਜਦਕਿ ਦੋ ਚੀਫ ਇੰਜੀਨੀਅਰ ਅਗਲੇ ਸਾਲ ਸੇਵਾਮੁਕਤ ਹੋ ਜਾਣਗੇ।
ਪਿਛਲੇ ਮਹੀਨੇ ਵੀ ਵਿਭਾਗ ਦੀ ਪ੍ਰਮੋਸ਼ਨ ਕਮੇਟੀ (ਡੀ. ਪੀ. ਸੀ.) ਦੀ ਮੀਟਿੰਗ ਹੋਈ ਸੀ, ਜਿਸ ’ਚ ਐੱਸ. ਈ. ਤੋਂ ਚੀਫ਼ ਇੰਜੀਨੀਅਰ ਤੱਕ ਤਰੱਕੀ ਲਈ 10 ਨਾਵਾਂ ਦੀ ਸੂਚੀ ਆਈ ਸੀ। ਸੂਤਰਾਂ ਮੁਤਾਬਕ ਇਨ੍ਹਾਂ ’ਚੋਂ 8 ਨਾਵਾਂ ’ਤੇ ਵਿਚਾਰ ਕੀਤਾ ਗਿਆ। ਹੁਣ ਸਰਕਾਰ ਵਲੋਂ ਇਸ ਸੂਚੀ ਨੂੰ ਮਨਜ਼ੂਰੀ ਦੇਣ ਦੀ ਰਸਮੀ ਕਾਰਵਾਈ ਹੋਣੀ ਬਾਕੀ ਹੈ। ਵਿਭਾਗ ਦੇ ਸੂਤਰ ਦੱਸਦੇ ਹਨ ਕਿ ਸਰਕਾਰ ਹੁਣ 14 ਚੀਫ਼ ਇੰਜੀਨੀਅਰਾਂ ਦੇ ਅਹੁਦਿਆਂ ਨੂੰ ਭਰਨ ਦੀ ਇੱਛਾ ’ਚ ਨਹੀਂ ਹੈ। ਵਿਭਾਗ ਦੇ ਮੰਤਰੀ, ਸਕੱਤਰਾਂ ਆਦਿ ਦੀ ਹੋਈ ਮੀਟਿੰਗ ’ਚ ਵੀ ਇਸ ਗੱਲ ’ਤੇ ਸਹਿਮਤੀ ਬਣੀ ਕਿ ਸੂਬੇ ’ਤੇ ਪਏ ਹੋਰ ਅਹੁਦਿਆਂ ਦਾ ਬੋਝ ਹਟਾਇਆ ਜਾਵੇ। ਸਰਕਾਰ ਇਸ ਵੇਲੇ 14 ’ਚੋਂ 6-7 ਅਹੁਦਿਆਂ ਨੂੰ ਭਰਨ ਦੀ ਕੋਸ਼ਿਸ਼ ’ਚ ਹੈ।
ਸੁਖ਼ਨਾ ਝੀਲ 'ਤੇ ਜਲੰਧਰ ਦੀ ਕੁੜੀ ਦੇ ਕਤਲ ਦਾ ਖ਼ੌਫ਼ਨਾਕ ਸੱਚ ਆਇਆ ਸਾਹਮਣੇ, ਕਾਤਲ ਪ੍ਰੇਮੀ ਨੇ ਰਚੀ ਸੀ ਵੱਡੀ ਸਾਜ਼ਿਸ਼
NEXT STORY