ਪਟਿਆਲਾ (ਇੰਦਰਜੀਤ ਬਕਸ਼ੀ) : ਪੰਜਾਬ ਪੁਲਸ ਦੀ ਵਰਦੀ ਇਕ ਵਾਰ ਫਿਰ ਦਾਗਦਾਰ ਹੋਈ ਹੈ। ਮਾਮਲਾ ਪਟਿਆਲਾ ਦਾ ਹੈ ਜਿੱਥੇ ਵਿਜੀਲੈਂਸ ਦੀ ਟੀਮ ਨੇ ਰਿਸ਼ਵਤ ਲੈਂਦਿਆਂ ਏ.ਐੱਸ.ਆਈ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ 'ਚ ਇਕ ਹੌਲਦਾਰ ਮੌਕੇ ਤੋਂ ਫਰਾਰ ਹੋ ਗਿਆ। ਸ਼ਿਕਾਇਤਕਰਤਾ ਤਰਨਜੀਤ ਸਿੰਘ ਨੇ ਦੱਸਿਆ ਕਿ ਉਸਦੀ ਦੁਕਾਨ ਨੇੜੇ ਸ਼ਰਾਬ ਅਤੇ ਜੂਏ ਦਾ ਕਾਰੋਬਾਰ ਚੱਲਦਾ ਹੈ, ਜਿਸਦੀ ਸ਼ਿਕਾਇਤ ਕਰਨ ਲਈ ਉਹ ਥਾਣੇ ਪੁੱਜਿਆ ਪਰ ਪੁਲਸ ਨੇ ਉਸਦੀ ਸੁਣਨ ਦੀ ਬਜਾਏ ਉਲਟਾ ਉਸੇ 'ਤੇ ਝੂਠਾ ਪਰਚਾ ਦਰਜ ਕਰਨ ਦੀ ਧਮਕੀ ਦੇ ਦਿੱਤੀ ਅਤੇ ਰਿਸ਼ਵਤ ਦੀ ਮੰਗ ਕੀਤੀ।
ਉਧਰ ਵਿਜੀਲੈਂਸ ਅਧਿਕਾਰੀ ਕੇ. ਡੀ. ਸ਼ਰਮਾ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਜੇਕਰ ਕਿਸੇ ਹੋਰ ਦੀ ਸ਼ਮੂਲੀਅਤ ਹੋਈ ਤਾਂ ਉਸ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ। ਆਮ ਜਨਤਾ ਦੀ ਸੁਰੱਖਿਆ ਲਈ ਪੁਲਸ ਨੂੰ ਤਾਇਨਾਤ ਕੀਤਾ ਜਾਂਦਾ ਹੈ ਪਰ ਮੁੱਖ-ਮੰਤਰੀ ਦੇ ਸ਼ਾਹੀ ਸ਼ਹਿਰ ਪਟਿਆਲਾ 'ਚ ਸ਼ਰੇਆਮ ਪੁਲਸ ਹੀ ਲੋਕਾਂ ਨੂੰ ਡਰਾ ਧਮਕਾ ਕੇ ਪੈਸਿਆਂ ਦੀ ਮੰਗ ਕਰ ਰਹੀ ਹੈ, ਜੋ ਪੁਲਸ ਦੇ ਸ਼ਰਮਨਾਕ ਚਹਿਰੇ ਨੂੰ ਦਿਖਾਉਂਦਾ ਹੈ।
ਰੈਪਰ ਬੋਹੇਮੀਆ ਘਿਰੇ ਕਾਨੂੰਨੀ ਵਿਵਾਦ 'ਚ, 'ਆਜਾ ਨੀਂ ਆਜਾ' ਗੀਤ ਕਰਕੇ ਪਈ ਮੁਸੀਬਤ
NEXT STORY