ਚੰਡੀਗੜ੍ਹ — ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਦੇ 548ਵੇਂ ਪ੍ਰਕਾਸ਼ ਪੁਰਬ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਹੈ। ਅੱਜ ਇਥੇ ਜਾਰੀ ਆਪਣੇ ਵਧਾਈ ਸੰਦੇਸ਼ 'ਚ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਪਿਆਰ, ਦਿਆਲੂਤਾ, ਸਮਾਨਤਾ, ਸ਼ਾਂਤੀ ਤੇ ਭਾਈਚਾਰੇ ਦਾ ਸੁਨੇਹਾ ਕਿਸੇ ਖਾਸ ਜਾਤੀ, ਰੰਗ ਨਸਲ, ਧਰਮ ਜਾਂ ਖੇਤਰ ਦੇ ਲੋਕਾਂ ਲਈ ਨਹੀਂ ਦਿੱਤਾ ਸੀ, ਸਗੋਂ ਇਹ ਸੰਪੂਰਣ ਮਨੁੱਖਤਾ ਦੇ ਲਈ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਚਲ ਕੇ ਮਨੁੱਖ ਨੂੰ ਪਿਆਰ, ਸ਼ਾਂਤੀ, ਖੁਸ਼ਹਾਲੀ ਤੇ ਸਦਭਾਵਨਾ ਵਾਲੇ ਸਮਾਜ ਦਾ ਨਿਰਮਾਣ ਕਰਨਾ ਚਾਹੀਦਾ ਹੈ।
ਸਾਵਧਾਨ! ਸਮੌਗ ਦਾ ਕਹਿਰ ਬਣ ਰਿਹਾ ਸੜਕੀ ਹਾਦਸਿਆਂ ਦਾ ਕਾਰਨ
NEXT STORY