ਪੱਟੀ (ਸੌਰਭ) : ਸਥਾਨਕ ਸ਼ਹਿਰ ਦੇ ਵਾਰਡ ਨੰ. 11 ਪੱਟੀ ਵਿਖੇ ਬੇਹੱਦ ਮੰਦਭਾਗੀ ਘਟਨਾ ਵਾਪਰੀ ਹੈ, ਜਿਸ ਵਿਚ ਕਮਰੇ ਅੰਦਰ ਬੈੱਡ 'ਤੇ ਪਏ 14 ਦਿਨਾਂ ਦੇ ਲੜਕੇ ਉਪਰ ਲੈਂਟਰ ਦਾ ਟੁੱਕੜਾ ਟੁੱਟ ਕੇ ਡਿੱਗ ਗਿਆ। ਇਸ ਹਾਦਸੇ ਵਿਚ ਮਾਸੂਮ ਬੱਚੇ ਦੀ ਮੌਤ ਹੋ ਗਈ। ਇਸ ਮੌਕੇ ਮ੍ਰਿਤਕ ਸੁਖਮਨ ਸਿੰਘ (14 ਦਿਨਾਂ) ਦੇ ਪਿਤਾ ਗੁਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਨੇ ਦੱਸਿਆ ਕਿ ਸੁਖਮਨ ਅਤੇ ਉਸ ਦੀ ਮਾਤਾ ਆਬੀਆ ਦੋਵੇਂ ਆਪਣੇ ਕਮਰੇ ਵਿਚ ਪਏ ਸਨ ਕਿ ਅਚਾਨਕ ਛੱਤ ਦਾ ਲੈਂਟਰ ਦਾ ਕੁੱਝ ਹਿੱਸਾ ਟੁੱਟ ਗਿਆ ਅਤੇ ਇਹ ਟੁੱਕੜੇ ਬੱਚੇ ਦੇ ਸਿਰ ਅਤੇ ਉਸ ਦੀ ਮਾਤਾ ਆਬੀਆ ਦੇ ਉਪਰ ਡਿੱਗ ਪਏ।
ਇਹ ਵੀ ਪੜ੍ਹੋ : ਪੰਜਾਬ ਭਰ ਵਿਚ ਹੋ ਗਈ ਨਾਕਾਬੰਦੀ, ਵੱਡੀ ਗਿਣਤੀ ਪੁਲਸ ਤਾਇਨਾਤ, ਜਾਰੀ ਹੋਈਆਂ ਸਖ਼ਤ ਹਦਾਇਤਾਂ
ਇਸ 'ਤੇ 14 ਸਾਲਾ ਬੱਚੇ ਦੀ ਮੌਤ ਹੋ ਗਈ ਅਤੇ ਉਸ ਦੀ ਮਾਤਾ ਗੰਭੀਰ ਜ਼ਖਮੀ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ ਵਿਚ ਕੋਹਰਾਮ ਮਚ ਗਿਆ। ਪਰਿਵਾਰ ਨਾਲ ਵਾਪਰੀ ਇਸ ਦਿਲ ਕੰਬਾਊ ਘਟਨਾ ਵਿਚ ਸ਼ਹਿਰ ਨਿਵਾਸੀ ਦੁੱਖ ਸਾਂਝਾ ਕਰਨ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਬਿਜਲੀ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ, ਆਖਿਰ ਚੁੱਕਿਆ ਗਿਆ ਇਹ ਵੱਡਾ ਕਦਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ! ਹੁਣ ਭਾਰੀ ਟ੍ਰੈਫਿਕ ਚਲਾਨ ਦਾ ਅੱਧਾ ਹਿੱਸਾ ਹੋ ਜਾਵੇਗਾ ਮੁਆਫ਼ , ਜਾਣੋ ਕਿਵੇਂ ਮਿਲੇਗੀ ਰਾਹਤ
NEXT STORY