ਪਟਿਆਲਾ (ਬਲਜਿੰਦਰ)-ਪਟਿਆਲਾ ਨੂੰ 'ਚਾਈਲਡ ਬੈੱਗਰ ਫ੍ਰੀ' ਯਾਨੀ ਕਿ ਬਾਲ ਭਿਖਾਰੀ ਮੁਕਤ ਕਰਨ ਦਾ ਬੀੜਾ ਚੁੱਕ ਕੇ ਪਿਛਲੇ 4 ਸਾਲਾਂ ਤੋਂ ਕੰਮ ਕਰ ਰਹੀ ਸਮਾਜ ਸੇਵੀ ਸੰਸਥਾ 'ਹਰ ਹਾਥ ਕਲਮ' ਦੇ ਪੰਜ ਮੈਂਬਰਾਂ ਨੇ ਘਰ-ਘਰ ਪੈਦਲ ਜਾ ਕੇ ਬੱਚਿਆਂ ਨੂੰ ਭੀਖ ਦੀ ਥਾਂ ਸਿੱਖਿਆ ਦੇਣ ਲਈ ਜਾਗਰੂਕ ਕਰਨ ਦੀ ਜਿਹੜੀ ਮੁਹਿੰਮ ਸ਼ੁਰੂ ਕੀਤੀ ਸੀ, ਉਸ ਤਹਿਤ ਇਹ ਟੀਮ ਹੁਣ ਤੱਕ 180 ਕਿਲੋਮੀਟਰ ਸਫਰ ਤੈਅ ਕਰ ਚੁੱਕੀ ਹੈ। ਟੀਮ ਵਿਚ ਹਰਸ਼ ਕੋਠਾਰੀ, ਪੰਜਾਬੀ ਯੂਨੀਵਰਸਿਟੀ ਤੋਂ ਹਰਮਨ ਕੋਹਲੀ, ਥਾਪਰ ਡੀਮਡ ਯੂਨੀਵਰਸਿਟੀ ਤੋਂ ਅਰਪਿਤ ਅਗਰਵਾਲ, ਰਾਹੁਲ ਸਿੰਗਲਾ ਅਤੇ ਭੂਮਿਕਾ ਅਗਰਵਾਲ ਸ਼ਾਮਲ ਹਨ। ਇਸ ਮੁਹਿੰਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਮੈਡਮ ਸਤਿੰਦਰਪਾਲ ਕੌਰ ਵਾਲੀਆ ਨੇ ਪੁੱਡਾ ਦਫਤਰ ਤੋਂ ਕੀਤੀ ਸੀ। ਇਹ ਟੀਮ ਹੁਣ ਤੱਕ ਅਰਬਨ ਅਸਟੇਟ ਫੇਸ-1, ਪੰਜਾਬੀ ਯੂਨੀਵਰਸਿਟੀ, ਪ੍ਰੋ. ਕਾਲੋਨੀ, ਫੇਸ-3, ਹੀਰਾ ਬਾਗ, ਮਥੁਰਾ ਕਾਲੋਨੀ, ਡੋਗਰਾ ਮੁਹੱਲਾ, ਸਰਹੰਦੀ ਗੇਟ, ਐੈੱਸ. ਐੈੱਸ. ਟੀ. ਨਗਰ, ਜੁਝਾਰ ਨਗਰ, ਰਾਮ ਨਗਰ, ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਪਾਸੀ ਰੋਡ, ਭਾਦਸੋਂ ਰੋਡ, ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ, ਥਾਪਰ ਡੀਮਡ ਯੂਨੀਵਰਸਿਟੀ ਅਤੇ ਸ਼ਹਿਰ ਦੀਆਂ ਸਾਰੀਆਂ ਮਾਰਕੀਟ ਜਾ ਕੇ 180 ਕਿਲੋਮੀਟਰ ਤੈਅ ਕਰ ਚੁੱਕੀ ਹੈ। ਟੀਮ ਦਾ ਟੀਚਾ 200 ਕਿਲੋਮੀਟਰ ਪੈਦਲ ਚੱਲ ਕੇ ਜਾਗਰੂਕਤਾ ਲਿਆਉਣਾ ਹੈ। ਇਹ ਮੁਹਿੰਮ 19 ਫਰਵਰੀ ਤੋਂ ਸ਼ੁਰੂ ਕੀਤੀ ਗਈ ਸੀ ਅਤੇ 25 ਫਰਵਰੀ ਤੱਕ ਚੱਲੇਗੀ। ਟੀਮ ਦੇ ਮੈਂਬਰ ਰੋਜ਼ਾਨਾ 12 ਘੰਟੇ 30 ਕਿਲੋਮੀਟਰ ਪੈਦਲ ਚੱਲ ਕੇ ਵੱਖ-ਵੱਖ ਇਲਾਕਿਆਂ ਵਿਚ ਲੋਕਾਂ ਬੱਚਿਆਂ ਨੂੰ ਭੀਖ ਨਾ ਦੇਣ ਅਤੇ ਉਨ੍ਹਾਂ ਨੂੰ ਸਿੱਖਿਅਤ ਕਰਨ ਲਈ ਜਾਗਰੂਕ ਕਰ ਰਹੇ ਹਨ। ਇਸ ਮੁਹਿੰਮ ਵਿਚ 'ਹਰ ਹਾਥ ਕਲਮ' ਇਕ ਐਪ ਲਾਂਚ ਕਰ ਰਹੇ ਹਨ, ਜਿਸ ਦਾ ਮਕਸਦ ਹੈ ਕਿਤੇ ਵੀ ਕੋਈ ਬੱਚਾ ਭੀਖ ਮੰਗਦਾ ਦਿਖਾਈ ਦੇਵੇ ਤਾਂ ਉਸ ਦੀ ਫੋਟੋ ਜਗ੍ਹਾ ਨਾਲ ਐਪ 'ਤੇ ਅਪਲੋਡ ਕਰ ਦਿੱਤੀ ਜਾਵੇ, ਤਾਂ ਜੋ ਸੰਸਥਾ ਦੇ ਵਾਲੰਟੀਅਰ ਬੱਚੇ ਨੂੰ ਮੌਕੇ 'ਤੇ ਜਾ ਕੇ ਮਿਲ ਸਕਣ।
ਹੋਲੇ ਮਹੱਲੇ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਪੱਬਾਂ ਭਾਰ, ਰੇਲਵੇ ਸਟੇਸ਼ਨ 'ਤੇ ਦਿਸੀ ਸਹੂਲਤਾਂ ਦੀ ਘਾਟ
NEXT STORY