ਜਲੰਧਰ (ਵਰੁਣ)– ਸੁਦਾਮਾ ਵਿਹਾਰ ਨਾਲ ਲੱਗਦੇ ਜਲੰਧਰ ਐਨਕਲੇਵ ਵਿਚ ਕੁਝ ਨਸ਼ੇੜੀਆਂ ਨੇ ਇਕ ਰਾਹਗੀਰ ਨੌਜਵਾਨ ’ਤੇ ਬਿਨਾਂ ਕਿਸੇ ਗੱਲ ਦੇ ਹਮਲਾ ਕਰ ਦਿੱਤਾ। ਨੌਜਵਾਨ ’ਤੇ ਕੜੇ, ਸਰੀਏ ਅਤੇ ਇੱਟਾਂ ਨਾਲ ਹਮਲਾ ਕਰ ਕੇ ਉਸਨੂੰ ਬੇਹੋਸ਼ ਕਰ ਦਿੱਤਾ, ਜਦੋਂ ਕਿ ਉਸ ਦੀ ਬਾਈਕ ਵੀ ਤੋੜ ਦਿੱਤੀ। ਨੇੜਲੇ ਇਕ ਨੌਜਵਾਨ ਨੇ ਹੌਸਲਾ ਦਿਖਾਇਆ ਅਤੇ ਪੀੜਤ ਨੂੰ ਨਸ਼ੇੜੀਆਂ ਦੇ ਝੁੰਡ ਤੋਂ ਬਚਾ ਕੇ ਉਸ ਦੇ ਘਰ ਪਹੁੰਚਾਇਆ। ਇਸ ਸਬੰਧੀ ਥਾਣਾ ਨੰਬਰ 7 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ।

ਜਾਣਕਾਰੀ ਦਿੰਦਿਆਂ ਸੁਰੇਸ਼ ਨਿਵਾਸੀ ਕ੍ਰਿਸ਼ਨਾ ਨਗਰ ਨੇ ਦੱਸਿਆ ਕਿ ਉਸ ਦਾ ਬੇਟਾ ਧਰਮਵੀਰ ਨਿੱਜੀ ਕੰਮ ਕਰਦਾ ਹੈ। 15 ਨਵੰਬਰ ਦੀ ਰਾਤ ਉਹ ਆਪਣੇ ਕੰਮ ਤੋਂ ਘਰ ਵੱਲ ਬਾਈਕ ’ਤੇ ਆ ਰਿਹਾ ਸੀ। ਜਿਉਂ ਹੀ ਉਹ ਜਲੰਧਰ ਐਨਕਲੇਵ ਪੁੱਜਾ ਤਾਂ ਅੱਧੀ ਦਰਜਨ ਨੌਜਵਾਨ ਸਰੀਏ ਅਤੇ ਇੱਟਾਂ ਨਾਲ ਇਕ ਘਰ ਦੇ ਗੇਟ ਦੀ ਭੰਨ-ਤੋੜ ਕਰ ਰਹੇ ਸਨ। ਉਹ ਅਜੇ ਝਗੜਾ ਦੇਖ ਕੇ ਰੁਕਿਆ ਹੀ ਸੀ ਕਿ ਉਕਤ ਨੌਜਵਾਨਾਂ ਨੇ ਬਿਨਾਂ ਕੁਝ ਕਹਿਣ ਦੇ ਧਰਮਵੀਰ ’ਤੇ ਸਰੀਏ ਨਾਲ ਹਮਲਾ ਕਰ ਦਿੱਤਾ। ਇਕ ਨੇ ਉਸ ਨੂੰ ਕੜੇ ਮਾਰੇ, ਜਦੋਂ ਕਿ ਦੂਜੇ ਨੌਜਵਾਨ ਨੇ ਇੱਟਾਂ ਨਾਲ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ- ਪ੍ਰਿੰਕਲ ਫਾਇ.ਰਿੰਗ ਮਾਮਲੇ 'ਚ ਸਭ ਤੋਂ ਵੱਡਾ ਖੁਲਾਸਾ ; ਵਾਰ.ਦਾਤ ਸਮੇਂ ਦੁਕਾਨ ਦੇ ਅੰਦਰ ਵੀ ਮੌਜੂਦ ਸੀ ਹਮ.ਲਾਵਰ
ਧਰਮਵੀਰ ਬਾਈਕ ਸਮੇਤ ਹੇਠਾਂ ਡਿੱਗ ਗਿਆ ਪਰ ਨਸ਼ੇ ਵਿਚ ਚੂਰ ਨੌਜਵਾਨ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਰਹੇ। ਨੌਜਵਾਨ ਦੀਆਂ ਚੀਕਾਂ ਸੁਣ ਕੇ ਇਲਾਕੇ ਦਾ ਇਕ ਨੌਜਵਾਨ ਆਇਆ, ਜਿਸ ਨੇ ਹੌਸਲਾ ਦਿਖਾਉਂਦੇ ਹੋਏ ਉਕਤ ਨਸ਼ੇੜੀਆਂ ਦੇ ਝੁੰਡ ਵਿਚੋਂ ਧਰਮਵੀਰ ਨੂੰ ਕੱਢਿਆ ਅਤੇ ਉਸ ਦੀ ਬਾਈਕ ਨੂੰ ਚੁੱਕ ਕੇ ਧਰਮਵੀਰ ਨੂੰ ਨਾਲ ਲੈ ਕੇ ਉਥੋਂ ਨਿਕਲ ਗਿਆ। ਇਸ ਸਾਰੇ ਝਗੜੇ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਹੈ, ਜਿਸ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਕਿਵੇਂ ਇਕ ਬੇਕਸੂਰ ਰਾਹਗੀਰ ਨੌਜਵਾਨ ’ਤੇ ਹਮਲਾ ਕਰ ਦਿੱਤਾ ਗਿਆ। ਧਰਮਵੀਰ ਦੇ ਜਾਂਦੇ ਹੀ ਉਨ੍ਹਾਂ ਨੌਜਵਾਨਾਂ ਨੇ ਦੁਬਾਰਾ ਗੇਟ ’ਤੇ ਇੱਟਾਂ ਅਤੇ ਸਰੀਏ ਮਾਰਨੇ ਸ਼ੁਰੂ ਕਰ ਦਿੱਤੇ ਸਨ। ਥਾਣਾ ਨੰਬਰ 7 ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ- ਇੰਟਰਨੈਸ਼ਨਲ ਟੀਮ ਦੇ 'ਥੰਮ੍ਹ' ਜਾਣੇ ਜਾਂਦੇ ਕਬੱਡੀ ਖਿਡਾਰੀ ਨੇ ਸੜਕ ਕੰਢੇ ਸਫੈਦੇ ਨਾਲ ਫਾਹਾ ਲਾ ਕੇ ਕੀਤੀ ਖ਼ੁਦ.ਕੁਸ਼ੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਢਿੱਲੋਂ ਬ੍ਰਦਰਜ਼ ਮਾਮਲਾ ; ਆਪਣੀ ਨੌਕਰੀ ਬਚਾਉਣ ਲਈ ਅਧਿਕਾਰੀਆਂ ਨੇ ਨਵਦੀਪ ਸਿੰਘ 'ਤੇ ਡੇਗੀ 'ਗਾਜ' !
NEXT STORY