ਅੰਮ੍ਰਿਤਸਰ : ਵੱਲਾ ਇਲਾਕੇ ਵਿਚ ਕੁਝ ਵਿਅਕਤੀਆਂ ਨੇ ਸਵਾ ਸਾਲ ਦੇ ਬੱਚੇ ਨੂੰ ਜਿਉਂਦਾ ਸਾੜ ਦਿੱਤਾ। ਬੱਚੇ ਨੂੰ 90 ਫੀਸਦੀ ਸੜੀ ਹਾਲਤ ਵਿਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ , ਜਿੱਥੇ ਉਸਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਪਿੰਡ ਖੈਰਾਬਾਦ ਦੀ ਇਕ ਔਰਤ ਕਰੀਬ 15 ਦਿਨ ਪਹਿਲਾਂ ਆਪਣੇ ਡੇਢ ਸਾਲ ਦੇ ਬੱਚੇ ਹਰਮਨ ਦੇ ਨਾਲ ਆਪਣੀ ਭੈਣ ਦੇ ਘਰ ਵੱਲਾ ਪਿੰਡ ਆਈ ਸੀ। ਸ਼ੁੱਕਰਵਾਰ ਦੇਰ ਸ਼ਾਮ ਨੂੰ ਬੱਚਾ ਘਰ ਦੇ ਦਰਵਾਜ਼ੇ ਕੋਲ ਖੇਡ ਰਿਹਾ ਸੀ ਜਦੋਂ ਕਿ ਘਰ ਦੀਆਂ ਔਰਤਾਂ ਆਪੋ-ਆਪਣੇ ਕੰਮ ਲੱਗੀਆਂ ਹੋਈਆਂ ਸਨ। ਇਸੇ ਦੌਰਾਨ ਕਿਸੇ ਨੇ ਬੱਚੇ 'ਤੇ ਤੇਲ ਛਿੜਕ ਕੇ ਅੱਗ ਲਗਾ ਦਿੱਤੀ। ਬੱਚੇ ਦੀਆਂ ਚੀਕਾਂ ਸੁਣ ਅਤੇ ਦਰਵਾਜ਼ੇ ਕੋਲੋਂ ਅੱਗ ਦੀਆਂ ਲਪਟਾਂ ਉੱਠਦੀਆਂ ਵੇਖ ਕੇ ਪਰਿਵਾਰ ਅਤੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਅੱਗ ਬੁਝਾ ਕੇ ਬੱਚੇ ਨੂੰ ਹਸਪਤਾਲ ਪਹੁੰਚਾਇਆ।
ਡਾਕਟਰਾਂ ਮੁਤਾਬਕ ਬੱਚਾ ਕਰੀਬ 90 ਫੀਸਦੀ ਸੜ ਚੁੱਕਾ ਸੀ, ਜਿਸ ਕਾਰਣ ਉਸਦੀ ਮੌਤ ਹੋ ਗਈ। ਉਧਰ ਏ. ਸੀ. ਪੀ. ਬਾਲਕਿਸ਼ਨ ਸਿੰਗਲਾ ਨੇ ਦੱਸਿਆ ਕਿ ਪਰਿਵਾਰ ਨੇ ਇਸ ਘਟਨਾ ਨੂੰ ਲੈ ਕੇ ਬਿੱਲਾ ਅਤੇ ਹਰੀ 'ਤੇ ਸ਼ੱਕ ਪ੍ਰਗਟ ਕੀਤਾ ਹੈ। ਫਿਲਹਾਲ ਪੁਲਸ ਨੇ ਪਰਿਵਾਰ ਦੇ ਬਿਆਨਾਂ 'ਤੇ ਉਕਤ ਦੋਵਾਂ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜੇਕਰ ਕਰਦੇ ਹੋ ਮਨਾਹੀ ਵਾਲੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਤਾਂ ਹੋ ਜਾਓ ਸਾਵਧਾਨ
NEXT STORY