ਖੰਨਾ (ਸੰਜੇ ਗਰਗ) : ਖੰਨਾ ਨੇੜਲੇ ਪਿੰਡ ਈਸੜੂ ਵਿਖੇ ਬੀਤੀ ਸ਼ਾਮ 3 ਸਾਲਾ ਬੱਚੇ ਦੀ ਖੇਡਦੇ ਹੋਏ ਛੱਪੜ 'ਚ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਘਟਨਾ ਮੰਗਲਵਾਰ ਸ਼ਾਮ 7 ਵਜੇ ਉਸ ਸਮੇਂ ਵਾਪਰੀ, ਜਦੋਂ ਛੋਟਾ ਬੱਚਾ ਆਕਾਸ਼ ਅਚਾਨਕ ਖੇਡਦਾ ਹੋਇਆ ਆਪਣੇ ਘਰ ਤੋਂ ਬਾਹਰ ਆ ਗਿਆ ਅਤੇ ਘਰ ਤੋਂ ਥੋੜ੍ਹੀ ਦੂਰ ਹੀ ਬਣੇ ਛੱਪੜ 'ਚ ਡਿੱਗ ਗਿਆ, ਹਾਲਾਕਿ ਬੱਚੇ ਦੇ ਛੱਪੜ 'ਚ ਡਿੱਗ ਜਾਣ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ।
ਜਦੋਂ ਪਰਿਵਾਰ ਉਸ ਦੀ ਭਾਲ ਕਰਦਾ ਹੋਇਆ ਛੱਪੜ ਵਾਲੇ ਪਾਸੇ ਆਇਆ ਤਾਂ ਉਥੇ ਬੱਚੇ ਦੀਆਂ ਚੱਪਲਾਂ ਵੇਖ ਕੇ ਪਰਿਵਾਰ ਨੂੰ ਬੱਚੇ ਦੇ ਛੱਪੜ 'ਚ ਡਿੱਗ ਜਾਣ ਦਾ ਖਦਸ਼ਾ ਹੋਇਆ। ਪਰਿਵਾਰ ਵਾਲਿਆਂ ਵਲੋਂ ਤੁਰੰਤ ਪੁਲਸ ਚੌਂਕੀ ਈਸੜੂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਚਾਰ ਗੋਤਾਖੋਰ ਮੰਗਵਾਏ ਪਰ ਰਾਤ ਭਰ ਵੀ ਬੱਚੇ ਦੀ ਭਾਲ 'ਚ ਗੋਤਾਖੋਰਾਂ ਨੂੰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ।
ਅੱਜ ਸਵੇਰੇ ਫਿਰ ਗੋਤਾਖੋਰਾਂ ਨੇ ਬੱਚੇ ਦੀ ਭਾਲ ਸ਼ੁਰੂ ਕੀਤੀ ਤਾਂ ਬੱਚੇ ਦੀ ਲਾਸ਼ ਛੱਪੜ 'ਚੋਂ ਮਿਲ ਗਈ। ਇਸ ਘਟਨਾ ਕਾਰਨ ਪਰਿਵਾਰ ਡੂੰਘੇ ਸਦਮੇ 'ਚ ਹੈ।
ਸਮੁੰਦਰ ਦੀ ਲਹਿਰ ਵਰਗੀ 'ਆਪ' : ਬਾਦਲ
NEXT STORY