ਬਠਿੰਡਾ (ਜ.ਬ.) : ਸੀਵਰੇਜ ਟੈਂਕ 'ਚ ਡਿੱਗਣ ਨਾਲ 3 ਸਾਲਾ ਮਾਸੂਮ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗ੍ਰੋਥ ਸੈਂਟਰ ਮਾਨਸਾ ਰੋਡ 'ਤੇ ਇਕ ਮਾਸੂਮ ਬੱਚਾ ਸੀਵਰੇਜ ਟੈਂਕ ਵਿਚ ਡਿੱਗ ਗਿਆ। ਸੂਚਨਾ ਮਿਲਣ 'ਤੇ ਸਹਾਰਾ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰ ਜੱਗਾ ਸਿੰਘ, ਮਨੀ ਸ਼ਰਮਾ ਅਤੇ ਗੋਤਮ ਗੋਇਲ ਐਬੂਲੈਂਸ ਸਮੇਤ ਮੌਕੇ 'ਤੇ ਪਹੁੰਚੇ। ਟੈਂਕ ਦੇ ਬਾਹਰ ਅਤੇ ਅੰਦਰ ਇਕ-ਇਕ ਚੱਪਲ ਪਈ ਹੋਈ ਸੀ। ਸੰਸਥਾ ਵਰਕਰਾਂ ਵਲੋਂ ਤੁਰੰਤ ਸੀਵਰੇਜ 'ਚੋਂ ਬੱਚੇ ਦੀ ਭਾਲ ਸ਼ੁਰੂ ਕੀਤੀ ਗਈ ਅਤੇ ਕੁਝ ਦੇਰ ਬਾਅਦ ਬੱਚੇ ਦੀ ਲਾਸ਼ ਨੂੰ ਲੱਭ ਕੇ ਬਾਹਰ ਕੱਢਿਆ ਗਿਆ।
ਮ੍ਰਿਤਕ ਦੀ ਸ਼ਨਾਖਤ ਅੰਸ਼ੂ (3) ਪੁੱਤਰ ਅੰਕੂ ਵਾਸੀ ਸਾਈਂ ਨਗਰ ਵਜੋਂ ਹੋਈ ਹੈ। ਮ੍ਰਿਤਕ ਬੱਚੇ ਦਾ ਪਿਤਾ ਧਾਗਾ ਫੈਕਟਰੀ ਵਿਚ ਕੰਮ ਕਰਦਾ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਬੀਤੀ ਸ਼ਾਮ ਤੋਂ ਹੀ ਉਸਦਾ ਲੜਕਾ ਗੁੰਮ ਸੀ ਅਤੇ ਉਹ ਉਸੇ ਸਮੇਂ ਤੋਂ ਉਸਦੀ ਭਾਲ ਕਰ ਰਹੇ ਸਨ। ਸਦਰ ਪੁਲਸ ਦੀ ਮੁੱਢਲੀ ਕਾਰਵਾਈ ਤੋਂ ਬਾਅਦ ਸੰਸਥਾ ਵਰਕਰਾਂ ਵਲੋਂ ਮ੍ਰਿਤਕ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ।
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਕੀਤੀ ਖੁਦਕੁਸ਼ੀ
NEXT STORY