ਮੋਹਾਲੀ (ਜੱਸੀ) : ਮੋਹਾਲੀ ਦੇ ਸੈਕਟਰ-82 'ਚ ਮਾਂ ਦਾ ਦੁੱਧ ਪੀਣ ਤੋਂ ਬਾਅਦ ਇੱਕ ਬੱਚੇ ਦੀ ਮੌਤ ਹੋ ਗਈ। ਬੱਚੇ ਨੇ ਦੁੱਧ ਪੀਣ ਮਗਰੋਂ ਉਲਟੀ ਕੀਤੀ। ਉਲਟੀ ਵਾਲਾ ਦੁੱਧ ਬੱਚੇ ਦੇ ਸਾਹ ਦੀ ਨਾਲੀ 'ਚ ਦਾਖ਼ਲ ਹੋ ਗਿਆ, ਜਿਸ ਕਾਰਨ ਉਸ ਦਾ ਸਾਹ ਰੁਕ ਗਿਆ। ਜਦੋਂ ਤੱਕ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ, ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਇਹ ਸਥਿਤੀ ਗਲਤ ਤਰੀਕੇ ਨਾਲ ਦੁੱਧ ਪਿਲਾਉਣ ਕਾਰਨ ਪੈਦਾ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਵਿਭਾਗ ਦੀ ਨਵੀਂ ਭਵਿੱਖਬਾਣੀ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
ਰਿਪੋਰਟਾਂ ਅਨੁਸਾਰ ਢਾਈ ਸਾਲ ਦੇ ਗੋਪਾਲ ਦੀ ਮਾਂ ਪੂਜਾ ਦੇਵੀ ਨੇ ਉਸਨੂੰ ਦੁੱਧ ਪਿਲਾਉਣ ਤੋਂ ਬਾਅਦ ਸੁਲਾ ਦਿੱਤਾ ਸੀ। ਥੋੜ੍ਹੀ ਦੇਰ ਬਾਅਦ ਬੱਚੇ ਨੇ ਦੁੱਧ ਦੀ ਉਲਟੀ ਕਰ ਦਿੱਤਾ। ਤੁਰੰਤ ਬਾਅਦ ਦੁੱਧ ਉਸਦੀ ਸਾਹ ਦੀ ਨਾਲੀ 'ਚ ਦਾਖ਼ਲ ਹੋ ਗਿਆ, ਜਿਸ ਨਾਲ ਸਾਹ ਰੁਕ ਗਿਆ। ਇਸ ਕਾਰਨ ਬੱਚਾ ਬੇਹੋਸ਼ ਹੋ ਗਿਆ। ਜਦੋਂ ਤੱਕ ਮਾਂ ਨੇ ਦੇਖਿਆ, ਉਦੋਂ ਤੱਕ ਤਾਂ ਬੱਚੇ ਦਾ ਸਾਹ ਰੁਕ ਚੁੱਕਿਆ ਸੀ ਤਾਂ ਪਰਿਵਾਰ ਘਬਰਾ ਗਿਆ ਅਤੇ ਤੁਰੰਤ ਉਸਨੂੰ ਫੇਜ਼-6 ਦੇ ਸਿਵਲ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜ੍ਹੋ : ਜਿਗਰੀ ਯਾਰ ਨੇ ਹੀ ਯਾਰੀ ਨੂੰ ਲਾਇਆ ਕਲੰਕ, NRI ਨਾਲ ਜੋ ਹੋਇਆ, ਸੁਣ ਤੁਸੀਂ ਵੀ ਹੋ ਜਾਵੋਗੇ ਹੈਰਾਨ
ਡਾਕਟਰਾਂ ਨੇ ਜਾਂਚ ਤੋਂ ਬਾਅਦ ਬੱਚੇ ਨੂੰ ਮ੍ਰਿਤਕ ਕਰਾਰ ਦਿੱਤਾ। ਪਰਿਵਾਰ ਦੇ ਅਨੁਸਾਰ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਸੀ ਅਤੇ ਸਵੇਰੇ ਉਸ ਨੂੰ ਰੋਜ਼ਾਨਾ ਦੀ ਤਰ੍ਹਾਂ ਦੁੱਧ ਚੁੰਘਾਇਆ ਸੀ। ਪਿਤਾ ਸ਼ੰਕਰ ਦਾਸ ਨੇ ਕਿਹਾ ਕਿ ਉਸ ਦੀਆਂ ਪਹਿਲਾਂ ਹੀ ਦੋ ਧੀਆਂ ਸਨ ਅਤੇ ਇਸ ਪੁੱਤਰ ਦਾ ਜਨਮ ਬਹੁਤ ਪ੍ਰਾਰਥਨਾ ਅਤੇ ਲੰਬੇ ਇੰਤਜ਼ਾਰ ਤੋਂ ਬਾਅਦ ਹੋਇਆ ਸੀ। ਪਰਿਵਾਰ ਆਪਣੇ ਬੱਚੇ ਦੀ ਮੌਤ ਤੋਂ ਬਹੁਤ ਦੁਖੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸੁੱਤੇ ਹੋਏ ਬੱਚੇ ਨੂੰ ਦੁੱਧ ਪਿਲਾਉਣ ਨਾਲ ਦੁੱਧ ਬੱਚੇ ਦੇ ਫੇਫੜਿਆਂ ਤੱਕ ਪਹੁੰਚ ਸਕਦਾ ਹੈ। ਜੇਕਰ ਇਹ ਸਾਹ ਦੀ ਨਾਲੀ ਵਿੱਚ ਫਸ ਜਾਂਦਾ ਹੈ ਤਾਂ ਸਾਹ ਘੁੱਟਣ ਦਾ ਖ਼ਤਰਾ ਹੁੰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚ ਭਿਆਨਕ ਹਾਦਸਾ! ਪਰਿਵਾਰ ਦੀਆਂ ਅੱਖਾਂ ਸਾਹਮਣੇ ਧੀ ਦੀ ਦਰਦਨਾਕ ਮੌਤ, ਤੜਫ਼-ਤੜਫ਼ ਕੇ ਨਿਕਲੀ ਜਾਨ
NEXT STORY