ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਟੈਕਸਾਸ ਸੂਬੇ 'ਚ ਇਕ ਮਾਂ ਵਲੋਂ ਆਪਣੇ ਹੀ 4 ਬੱਚਿਆਂ 'ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਉਸ 'ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਬ੍ਰੇਜੋਰੀਆ ਕਾਊਂਟੀ ਦੇ ਸ਼ੈਰਿਫ ਬੋ ਸਟਾਲਮੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ 31 ਸਾਲਾ ਔਰਤ 'ਤੇ ਕਤਲ ਅਤੇ ਘਾਤਕ ਹਥਿਆਰ ਨਾਲ ਗੰਭੀਰ ਹਮਲੇ ਦੇ 2-2 ਮਾਮਲੇ ਦਰਜ ਕੀਤੇ ਗਏ ਹਨ ਅਤੇ ਉਸ ਨੂੰ 1.4 ਡਾਲਰ ਦੇ ਬਾਂਡ 'ਤੇ ਹਿਰਾਸਤ 'ਚ ਲਿਆ ਗਿਆ ਹੈ। ਸਟਾਲਮੈਨ ਨੇ ਕਿਹਾ ਕਿ ਚਾਰ ਬੱਚਿਆਂ 'ਚੋਂ 2 ਦੀ ਉਮਰ 13 ਅਤੇ 4 ਸਾਲ ਸੀ, ਜੋ ਸ਼ਨੀਵਾਰ ਨੂੰ ਇਕ ਵਾਹਨ ਦੇ ਅੰਦਰ ਗੋਲੀ ਲੱਗਣ ਕਾਰਨ ਮਾਰੇ ਗਏ। ਹੋਰ ਬੱਚਿਆਂ ਦੀ ਉਮਰ 8 ਅਤੇ 9 ਸਾਲ ਹੈ, ਜਿਨ੍ਹਾਂ ਨੂੰ ਇਕ ਮੈਡੀਕਲ ਹੈਲੀਕਾਪਟਰ ਰਾਹੀਂ ਹਿਊਸਟਨ ਖੇਤਰ ਦੇ ਇਕ ਹਸਪਤਾਲ ਲਿਜਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ 'ਸਥਿਰ' ਹੈ।
ਸਟਾਲਮੈਨ ਨੇ ਦੱਸਿਆ ਕਿ ਗੋਲੀ ਚਲਾਉਣ ਤੋਂ ਬਾਅਦ ਔਰਤ ਨੇ ਅਧਿਕਾਰੀਆਂ ਨੂੰ ਸੂਚਿਤ ਕਰਨ ਲਈ ਫੋਨ ਕੀਤਾ ਸੀ। ਅਧਿਕਾਰੀਆਂ ਨੇ ਹਾਦਸੇ ਵਾਲੀ ਜਗ੍ਹਾ ਤੋਂ ਇਕ ਹਥਿਆਰ ਬਰਾਮਦ ਕੀਤਾ ਗਿਆ ਹੈ। ਸਟਾਲਮੈਨ ਨੇ ਕਿਹਾ,''ਇਸ ਤਰ੍ਹਾਂ ਦੀ ਸੰਵੇਦਨਹੀਣ ਤ੍ਰਾਸਦੀ ਨੂੰ ਸਮਝਣਾ ਅਸੰਭਵ ਹੈ ਪਰ ਅਸੀਂ ਇਨ੍ਹਾਂ ਬੱਚਿਆਂ ਨੂੰ ਨਿਆਂ ਦਿਵਾਉਣ ਲਈ ਉਹ ਸਭ ਕਰਾਂਗੇ ਜੋ ਅਸੀਂ ਕਰ ਸਕਦੇ ਹਾਂ।'' ਉਨ੍ਹਾਂ ਦੱਸਿਆ ਕਿ ਦੋਸ਼ੀ ਔਰਤ ਹਿਊਸਟਨ ਦੇ ਉੱਤਰ 'ਚ ਸਥਿਤ ਮੋਂਟਗੋਮਰੀ ਕਾਊਂਟੀ ਦੀ ਵਾਸੀ ਹੈ। ਇਹ ਘਟਨਾ ਐਂਗਲਟਨ 'ਚ ਵਾਪੀ, ਜੋ ਲਗਭਗ 19,500 ਦੀ ਆਬਾਦੀ ਵਾਲੀ ਸ਼ਹਿਰ ਹੈ। ਇਹ ਹਿਊਸਟਨ ਤੋਂ ਲਗਭਗ 45 ਮੀਲ (70 ਕਿਲੋਮੀਟਰ) ਦੱਖਣ 'ਚ ਸਥਿਤ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Nepal Flood: ਬਾਰਿਸ਼ ਨੇ ਮਚਾਈ ਭਾਰੀ ਤਬਾਹੀ, ਜ਼ਮੀਨ ਖਿਸਕਣ ਤੇ ਹੜ੍ਹਾਂ ਕਾਰਨ ਹੁਣ ਤੱਕ 52 ਲੋਕਾਂ ਦੀ ਮੌਤ
NEXT STORY