ਡੇਰਾਬੱਸੀ (ਅਨਿਲ)- ਡੇਰਾਬੱਸੀ ਨਗਰ ਕੌਂਸਲ ਅਧੀਨ ਪੈਂਦੇ ਪਿੰਡ ਮੀਰਪੁਰ ਵਿਚ ਪਾਣੀ ਦੀ ਭਰੀ ਬਾਲਟੀ ਵਿਚ ਡੁੱਬਣ ਕਾਰਨ ਦੋ ਸਾਲਾ ਬੱਚੀ ਦੀ ਮੌਤ ਹੋ ਗਈ। ਹਾਦਸੇ ਦੇ ਸਮੇਂ ਉਸ ਦੀ ਮਾਂ ਘਰ ਦੀ ਸਫ਼ਾਈ ਕਰ ਰਹੀ ਸੀ ਜਦੋਂ ਕਿ ਪਿਤਾ ਕੰਮ ’ਤੇ ਗਿਆ ਹੋਇਆ ਸੀ। ਮਾਂ ਨੇ ਬੱਚੀ ਨੂੰ ਬਾਹਰ ਕੱਢਿਆ ਅਤੇ ਬੇਹੋਸ਼ੀ ਦੀ ਹਾਲਤ ’ਚ ਗੁਆਂਢੀ ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲੜਕੀ ਦੀ ਪਛਾਣ ਰੂਬੀ ਪੁੱਤਰੀ ਸ਼ਿਆਮੂ ਵਾਸੀ ਜ਼ਿਲ੍ਹਾ ਸੀਤਾਪੁਰ ਉੱਤਰ ਪ੍ਰਦੇਸ਼ ਵਜੋਂ ਹੋਈ ਹੈ, ਜੋ ਇੱਥੇ ਕਿਰਾਏ ’ਤੇ ਰਹਿੰਦੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੇ ਸਬ-ਇੰਸਪੈਕਟਰ ਨੂੰ ਲੱਗੀ ਗੋਲ਼ੀ, ਪੜ੍ਹੋ ਕੀ ਹੈ ਪੂਰਾ ਮਾਮਲਾ
ਜਾਣਕਾਰੀ ਦਿੰਦੇ ਹੋਏ ਖੁਸ਼ਬੂ ਨੇ ਦੱਸਿਆ ਕਿ ਉਸ ਦਾ ਪਤੀ ਹਾਈਡਰਾ ਚਲਾਉਂਦਾ ਹੈ। ਉਸ ਦੇ ਘਰ ਦੋ ਸਾਲ ਦੀ ਬੇਟੀ ਰੂਬੀ ਸੀ। ਦੁਪਹਿਰ ਚਾਰ ਵਜੇ ਦੇ ਕਰੀਬ ਉਹ ਬੈੱਡ ਆਦਿ ਹਟਾ ਕੇ ਘਰ ਦੇ ਅੰਦਰ ਦੀ ਸਫ਼ਾਈ ਕਰ ਰਹੀ ਸੀ, ਜਦੋਂਕਿ ਰੂਬੀ ਬਾਹਰ ਖੇਡ ਰਹੀ ਸੀ। ਕੱਪੜੇ ਧੋਣ ਲਈ ਨੇੜੇ ਹੀ ਪਾਣੀ ਨਾਲ ਭਰੀ ਬਾਲਟੀ ਪਈ ਸੀ। ਖੇਡਦੇ ਹੋਏ ਰੂਬੀ ਪਾਣੀ ਦੀ ਬਾਲਟੀ ’ਚ ਡਿੱਗ ਗਈ। ਉਸ ਦਾ ਸਿਰ ਪਾਣੀ ਵਿਚ ਡੁੱਬ ਗਿਆ। ਮਾਂ ਨੇ ਬੇਹੋਸ਼ ਹੋਈ ਬੇਟੀ ਨੂੰ ਪਾਣੀ ’ਚੋਂ ਬਾਹਰ ਕੱਢਿਆ, ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ। ਮੁਬਾਰਕਪੁਰ ਪੁਲਸ ਅਨੁਸਾਰ ਲਾਸ ਨੂੰ ਡੇਰਾਬੱਸੀ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਹੁਣ ਕੁਝ ਦਿਨਾਂ ਲਈ ਅਖਾੜੇ ਨਹੀਂ ਲਗਾ ਸਕਣਗੇ ਵਿਧਾਇਕ ਤੇ ਪੰਜਾਬੀ ਗਾਇਕ ਬਲਕਾਰ ਸਿੱਧੂ, ਜਾਣੋ ਵਜ੍ਹਾ
NEXT STORY