ਬਟਾਲਾ (ਬੇਰੀ, ਸਾਹਿਲ): ਬਟਾਲਾ ਟ੍ਰੈਫਿਕ ਪੁਲਸ ’ਚ ਤਾਇਨਾਤ ਐੱਸ. ਆਈ. ਹਰਜੀਤ ਸਿੰਘ ਆਪਣੇ ਹੀ ਸਰਵਿਸ ਪਿਸਤੌਲ ਨਾਲ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਇਸ ਸਬੰਧੀ ਡੀ. ਐੱਸ. ਪੀ. ਸਿਟੀ ਲਲਿਤ ਕੁਮਾਰ ਨੇ ਦੱਸਿਆ ਕਿ ਟ੍ਰੈਫ਼ਿਕ ਪੁਲਸ ਦੇ ਐੱਸ. ਆਈ. ਹਰਜੀਤ ਸਿੰਘ ਪੁਲਸ ਲਾਈਨ ਬਟਾਲਾ ਵਿਖੇ ਆਪਣੀ ਸਰਵਿਸ ਪਿਸਤੌਲ ਦੀ ਸਫਾਈ ਕਰਵਾ ਰਹੇ ਸਨ ਕਿ ਅਚਾਨਕ ਉਨ੍ਹਾਂ ਦੇ ਸਰਵਿਸ ਪਿਸਤੌਲ ’ਚੋਂ ਗੋਲੀ ਚੱਲ ਗਈ, ਜੋ ਉਸ ਦੀ ਠੋਡੀ ’ਚੋਂ ਆਰ-ਪਾਰ ਹੋਣ ਕਾਰਨ ਹਰਜੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਪੁਲਸ ਅਧਿਕਾਰੀਆਂ ਵਲੋਂ ਬਟਾਲਾ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ - ਰੇਲ ਮੰਤਰੀ ਦਾ ਐਲਾਨ: 10 ਗੁਣਾ ਤੇਜ਼ ਹੋਵੇਗੀ ਈ-ਟਿਕਟਿੰਗ, ਜਲੰਧਰ-ਅੰਮ੍ਰਿਤਸਰ ਸਣੇ 6 ਸਟੇਸ਼ਨ ਬਣਨਗੇ 'ਮਾਡਰਨ'
ਉਨ੍ਹਾਂ ਦੱਸਿਆ ਕਿ ਹਰਜੀਤ ਸਿੰਘ ਹੁਣ ਖਤਰੇ ਤੋਂ ਬਾਹਰ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਜਦੋਂ ਉਨ੍ਹਾਂ ਤੋਂ ਗੋਲੀ ਚਲਣ ਦੇ ਕਾਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਜਾਂਚ ਦਾ ਵਿਸਾ ਹੈ ਕਿ ਸਰਵਿਸ ਪਿਸਤੌਲ 'ਚੋਂ ਗੋਲ਼ੀ ਕਿਵੇਂ ਚੱਲੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਮਾਨ ਸਰਕਾਰ ਵੱਲੋਂ ਬੋਰਡਾਂ ਤੇ ਕਾਰਪੋਰੇਸ਼ਨਾਂ 'ਚ 13 ਚੇਅਰਮੈਨਾਂ ਦੀਆਂ ਨਿਯੁਕਤੀਆਂ, ਜਾਣੋ ਕਿਸ ਨੂੰ ਮਿਲੀ ਜ਼ਿੰਮੇਵਾਰੀ
NEXT STORY