ਪਟਿਆਲਾ, (ਪ੍ਰਤਿਭਾ)- ਸ਼ਹਿਰ ਤੋਂ ਭਿਖਾਰੀਆਂ ਨੂੰ ਹਟਾਉਣ ਵਿਚ ਬਿਜ਼ੀ ਚਾਈਲਡ ਵੈੱਲਫੇਅਰ ਵਿਭਾਗ ਬਾਕੀ ਪ੍ਰਾਜੈਕਟਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ। 'ਆਪ੍ਰੇਸ਼ਨ ਮੁਸਕਾਨ' ਪਿੱਛੇ ਪਿਆ ਵਿਭਾਗ ਚਾਈਲਡ ਲੇਬਰ ਵੱਲ ਧਿਆਨ ਦੇਣਾ ਹੀ ਭੁੱਲ ਗਿਆ ਹੈ। ਪਿਛਲੇ 1 ਸਾਲ ਦੌਰਾਨ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ। ਨਤੀਜਾ ਇਹ ਕਿ ਨਾ ਸਿਰਫ ਪ੍ਰਾਈਵੇਟ ਥਾਵਾਂ 'ਤੇ ਬਲਕਿ ਸਰਕਾਰੀ ਵਿਭਾਗਾਂ ਵਿਚ ਵੀ ਖੁੱਲ੍ਹੇਆਮ ਚਾਈਲਡ ਲੇਬਰ ਹੋ ਰਹੀ ਹੈ। ਅਜਿਹਾ ਹੀ ਨਜ਼ਾਰਾ ਪੁੱਡਾ ਦਫ਼ਤਰ ਵਿਚ ਦੇਖਣ ਨੂੰ ਵੀ ਮਿਲਿਆ, ਜਿਥੇ ਬੱਚਾ ਅਫਸਰਾਂ ਨੂੰ ਚਾਹ ਦੇ ਕੇ ਆ ਰਿਹਾ ਸੀ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦੀ ਕੰਟੀਨ ਵਿਚ ਵੀ ਘੱਟ ਉਮਰ ਦੇ ਬੱਚਿਆਂ ਤੋਂ ਕੰਮ ਕਰਵਾਇਆ ਜਾ ਰਿਹਾ ਹੈ। ਅਜਿਹੇ ਵਿਚ ਬੱਚਿਆਂ ਦਾ ਬਚਪਨ, ਉਨ੍ਹਾਂ ਦੀ ਪੜ੍ਹਾਈ ਦਾ ਅਧਿਕਾਰ ਸਭ ਕੁੱਝ ਕੰਮ ਕਰਨ ਵਿਚ ਜਾ ਰਿਹਾ ਹੈ। ਲਗਭਗ ਡੇਢ ਸਾਲ ਪਹਿਲਾਂ ਵਿਭਾਗ ਨੇ ਚਾਈਲਡ ਲੇਬਰ ਖਿਲਾਫ ਵੀ ਮੁਹਿੰਮ ਛੇੜੀ ਸੀ। ਹੁਣ ਸ਼ਹਿਰ ਦੇ ਭਿਖਾਰੀਆਂ ਤੋਂ ਮੁਕਤ ਕਰਵਾਉਣ ਅਤੇ ਪ੍ਰਦੁਮਣ ਮਾਮਲੇ ਤੋਂ ਬਾਅਦ ਸਕੂਲਾਂ ਦੀ ਚੈਕਿੰਗਾਂ 'ਤੇ ਹੀ ਵਿਭਾਗ ਦਾ ਧਿਆਨ ਆ ਚੁੱਕਾ ਹੈ।
ਵਰਨਣਯੋਗ ਹੈ ਕਿ ਅਲੱਗ-ਅਲੱਗ ਵਿਭਾਗ ਜਿਨ੍ਹਾਂ ਵਿਚ ਪੁੱਡਾ ਸਮੇਤ ਕਈ ਹੋਰ ਸਰਕਾਰੀ ਵਿਭਾਗ ਸ਼ਾਮਲ ਹਨ, ਉਥੇ ਅਜੇ ਵੀ ਚਾਈਲਡ ਲੇਬਰ ਹੋ ਰਹੀ ਹੈ। 10 ਤੋਂ 14 ਸਾਲ ਦੇ ਬੱਚਿਆਂ ਤੋਂ ਕੰਮ ਕਰਵਾਇਆ ਜਾ ਰਿਹਾ ਹੈ, ਜੋ ਕਿ ਨਿਯਮਾਂ ਦੇ ਬਿਲਕੁੱਲ ਉਲਟ ਹੈ। ਇਸ 'ਤੇ ਵਿਭਾਗ ਨੇ ਕੋਈ ਧਿਆਨ ਨਹੀਂ ਦਿੱਤਾ ਹੈ। ਚਾਈਲਡ ਭਿਖਾਰੀਆਂ ਨੂੰ ਰੋਕਣ ਅਤੇ ਲਾਵਾਰਿਸ ਬੱਚਿਆਂ ਨੂੰ ਆਸ਼ਰਮ ਭੇਜਣ ਲਈ ਸ਼ੁਰੂ ਕੀਤੇ ਮੁਸਕਾਨ ਪ੍ਰਾਜੈਕਟ ਵੱਲ ਵਿਭਾਗ ਦਾ ਸਾਰਾ ਧਿਆਨ ਹੈ। ਇਸ ਪ੍ਰਾਜੈਕਟ ਵਿਚ ਵਿਭਾਗ ਨੂੰ ਕਾਫੀ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਇਸ ਦੇ ਬਾਵਜੂਦ ਅਥਾਰਟੀ ਨੇ ਕਾਫੀ ਬੱਚਿਆਂ ਨੂੰ ਫੜ ਕੇ ਉਨ੍ਹਾਂ ਦੇ ਸੂਬਾ ਘਰਾਂ ਵਿਚ ਵਾਪਸ ਭੇਜਿਆ। ਜੋ ਲਾਵਾਰਿਸ ਅਨਾਥ ਸਨ, ਉਨ੍ਹਾਂ ਨੂੰ ਆਸ਼ਰਮਾਂ ਵਿਚ ਭਿਜਵਾਇਆ ਗਿਆ, ਜਿਥੇ ਉਨ੍ਹਾਂ ਦੀ ਪੜ੍ਹਾਈ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ।
ਵਿਭਾਗ ਦੇ ਅਫਸਰ ਨੇ ਕਿਹਾ ਕਿ ਇਹ ਸਾਰੇ ਪ੍ਰਾਜੈਕਟ ਇਕੱਠੇ ਚੱਲ ਰਹੇ ਹਨ। ਕਿਸੇ ਵੀ ਪ੍ਰਾਜੈਕਟ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। ਜਿਵੇਂ ਮੁਸਕਾਨ ਪ੍ਰਾਜੈਕਟ ਹੈ, ਉਵੇਂ ਹੀ ਚਾਈਲਡ ਲੇਬਰ ਵਾਲਾ ਵੀ ਹੈ। ਫਿਰ ਵੀ ਜੇਕਰ ਕੋਈ ਮਾਮਲਾ ਅਜਿਹਾ ਸਾਹਮਣੇ ਆ ਰਿਹਾ ਹੈ ਤਾਂ ਵਿਭਾਗ ਜਲਦੀ ਹੀ ਕਾਰਵਾਈ ਸ਼ੁਰੂ ਕਰ ਦੇਵੇਗਾ। ਚਾਈਲਡ ਲੇਬਰ ਕਰਨਾ ਅਤੇ ਕਰਵਾਉਣਾ ਦੋਵੇਂ ਹੀ ਜੁਰਮ ਹਨ। ਇਸ ਦੇ ਖਿਲਾਫ ਸਾਰੇ ਵਿਭਾਗਾਂ ਵਿਚ ਤੁਰੰਤ ਚੈਕਿੰਗ ਕਰਵਾਈ ਜਾਵੇਗੀ।
ਅਗਵਾ ਕਰ ਕੇ ਕੁੱਟਮਾਰ ਦੇ ਦੋਸ਼ 'ਚ 2 ਦਰਜਨ ਨਾਮਜ਼ਦ
NEXT STORY