ਭਵਾਨੀਗੜ੍ਹ(ਕਾਂਸਲ)— ਸਥਾਨਕ ਪੁਲਸ ਵੱਲੋਂ ਰਵੀਦਾਸ ਕਲੋਨੀ ਦੇ 10-11 ਸਾਲ ਦੀ ਉਮਰ ਦੇ ਇਕ ਬੱਚੇ ਨਾਲ ਕੁਕਰਮ ਕਰਨ ਅਤੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੇ ਦੋਸ਼ ਹੇਠ 5 ਨੋਜਵਾਨਾਂ ਵਿਰੁੱਧ ਮੁਕੱਦਮਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।
ਦਲਿਤ ਵਰਗ ਨਾਲ ਸੰਬੰਧਤ ਬੱਚੇ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਭਵਾਨੀਗੜ੍ਹ ਵਿਖੇ ਲੜਕਿਆਂ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 7 ਜਮਾਤ ਵਿਚ ਪੜ੍ਹਦਾ ਹੈ ਅਤੇ ਬੀਤੇ ਦਿਨੀਂ 17 ਨਵੰਬਰ ਨੂੰ ਜਦੋਂ ਉਹ ਸਕੂਲੋਂ ਪੜ੍ਹ ਕੇ ਆਪਣੇ ਘਰ ਵਾਪਸ ਜਾ ਰਿਹਾ ਸੀ ਕੁੱਝ ਨੌਜਵਾਨ ਉਸ ਨੂੰ ਪਲਾਟ ਵਿਚ ਲੈ ਗਏ। ਜਿਥੇ ਹਰਦੀਪ ਸਿੰਘ ਨੇ ਤਿਰਲੋਚਨ ਸਿੰਘ ਪ੍ਰਧਾਨ ਦੇ ਕਹਿਣ 'ਤੇ ਮੇਰੇ ਨਾਲ ਕੁਕਰਮ ਕੀਤਾ। ਜਦੋਂ ਮੈਂ ਹਰਦੀਪ ਨੂੰ ਮੇਰੇ ਨਾਲ ਜਬਰਦਸਤੀ ਕਰਨ ਤੋਂ ਰੋਕਦਾ ਸੀ ਤਾਂ ਉਸ ਦੇ ਨਾਲ ਮੌਜੂਦ ਉਸ ਦੇ ਹੋਰ ਸਾਥੀ ਮੇਰੇ ਥੱਪੜ ਮਾਰਦੇ ਸਨ। ਇਸ ਦੌਰਾਨ ਇਨ੍ਹਾਂ ਦੇ ਕਹਿਣ 'ਤੇ ਇਨ੍ਹਾਂ ਦੇ ਇਕ ਸਾਥੀ ਨੇ ਮੇਰੇ ਨਾਲ ਕੁਕਰਮ ਕਰਦੇ ਸਮੇਂ ਮੇਰੀ ਅਸ਼ਲੀਲ ਵੀਡੀਓ ਬਣਾ ਲਈ। ਪੁਲਸ ਨੇ ਬੱਚੇ ਦੇ ਬਿਆਨਾਂ ਨੂੰ ਕਮਲਬੰਦ ਕਰਦਿਆਂ ਉਸ ਦੀ ਕਾਲੋਨੀ ਦੇ ਹੀ 5 ਨੌਜਵਾਨਾਂ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਿਆਹ ਕਰਵਾ ਕੇ ਆਸਟ੍ਰੇਲੀਆ 'ਚ ਪੱਕਾ ਹੋਣਾ ਹੁਣ ਸੌਖਾ ਨਹੀਂ! (ਵੀਡੀਓ)
NEXT STORY