ਮੋਗਾ (ਅਜ਼ਾਦ) - ਅੱਜ ਸਵੇਰੇ ਅਕਾਲਸਰ ਰੋਡ ਰੇਲਵੇ ਫਾਟਕਾਂ ਕੋਲ ਲੁਧਿਆਣਾ ਤੋਂ ਫਿਰੋਜ਼ਪੁਰ ਜਾ ਰਹੀ ਸਤਲੁਜ ਐਕਸਪ੍ਰੈਸ ਟ੍ਰੇਨ ਦੀ ਲਪੇਟ 'ਚ ਆ ਕੇ ਇਕ 15 ਸਾਲਾਂ ਨਾਬਾਲਗ ਗੂੰਗੇ ਬਹਿਰੇ ਬੱਚੇ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦੀ ਪਹਿਚਾਣ ਰਾਜ ਕੁਮਾਰ ਨਿਵਾਸੀ ਯੂ. ਪੀ. ਦੇ ਤੌਰ 'ਤੇ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਰੇਲਵੇ ਪੁਲਸ ਚੌਂਕੀ ਦੇ ਇੰਚਾਰਜ ਜਸਵੀਰ ਸਿੰਘ, ਹੌਲਦਾਰ ਸੋਹਣ ਸਿੰਘ, ਸੁਰਜੀਤ ਸਿੰਘ ਉਥੇ ਪੁੱਜੇ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਆਸ-ਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਕਰਨ ਦੇ ਬਾਅਦ ਉਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ।
ਸੂਤਰਾਂ ਮੁਤਾਬਕ ਮ੍ਰਿਤਕ ਨੌਜਵਾਨ ਆਪਣੇ ਚਾਚਾ ਮਾਨ ਸਿੰਘ ਕੋਲ ਰਹਿੰਦਾ ਸੀ, ਜਦਕਿ ਉਸਦੇ ਮਾਤਾ-ਪਿਤਾ ਯੂ. ਪੀ. 'ਚ ਰਹਿੰਦੇ ਹਨ। ਪੁਲਸ ਨੇ ਉਨ੍ਹਾਂ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਅਤੇ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤਾ ਜਾਵੇਗਾ।
ਮਹਿੰਦਰਾ ਪਿੱਕਅਪ ਅਤੇ ਆਟੋ ਦੀ ਟੱਕਰ
NEXT STORY