Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 08, 2026

    9:09:42 PM

  • punjab boy jackpot

    ਪੰਜਾਬ: ਮੁੰਡੇ ਨੂੰ 200 ਰੁਪਏ ਦੇ ਨੋਟ ਬਦਲੇ ਮਿਲੇ...

  • drug smuglers arrested

    20 ਕਰੋੜ ਰੁਪਏ ਦੇ ਨਸ਼ੇ ਸਣੇ 4 ਤਸਕਰ ਗ੍ਰਿਫ਼ਤਾਰ

  • sukhbir badal sit summons

    ਸੁਖਬੀਰ ਬਾਦਲ ਨੂੰ ਐੱਸ. ਆਈ. ਟੀ. ਨੇ ਮੁੜ ਕੀਤਾ ਤਲਬ

  • electricity cut power cut pspcl

    ਪੰਜਾਬ 'ਚ ਬਿਜਲੀ ਕੱਟਾਂ ਨੂੰ ਲੈ ਕੇ ਅਹਿਮ ਖ਼ਬਰ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਬਾਲ ਸਾਹਿਤ ਵਿਸ਼ੇਸ਼ : ਘਰ

PUNJAB News Punjabi(ਪੰਜਾਬ)

ਬਾਲ ਸਾਹਿਤ ਵਿਸ਼ੇਸ਼ : ਘਰ

  • Edited By Rajwinder Kaur,
  • Updated: 16 May, 2020 03:14 PM
Jalandhar
children  s literature  special  home
  • Share
    • Facebook
    • Tumblr
    • Linkedin
    • Twitter
  • Comment

ਜੋ ਮਾਹੌਲ ਕਮਰੇ ਦੇ ਅੰਦਰ ਸੀ, ਉਹ ਬਾਹਰ ਨਹੀਂ ਸੀ।

ਕਮਰੇ ਦੇ ਅੰਦਰ ਠੰਢੀ ਹਵਾ ਦੇ ਬੁੱਲੇ ਆਪਣੇ ਸੰਪਰਕ ’ਚ ਆਉਣ ਵਾਲੀ ਹਰ ਵਸਤੂ ਨੂੰ ਠੰਡਾ ਬਣਾ ਰਹੇ ਸਨ।

ਬਾਹਰ ਤੇਜ਼ ਲੂ ਚੱਲ ਰਹੀ ਸੀ। ਗਰਮ ਹਵਾ ਵਾਰ-ਵਾਰ ਵਸਤੂਆਂ ਨਾਲ ਟਕਰਾ ਕੇ ਉਨ੍ਹਾਂ ਨੂੰ ਆਪਣੇ ਜਿੰਨਾ ਤਪਾ ਰਹੀ ਸੀ।

ਕਮਰੇ ਵਿਚ ਬਾਵਾ, ਗਗਨ ਅਤੇ ਉਨ੍ਹਾਂ ਦੀ ਮੰਮੀ ਬੈਠੇ ਹੋਏ ਸਨ। ਕੋਈ ਪੜ੍ਹ ਰਿਹਾ ਸੀ, ਕੋਈ ਡਿਸਕਵਰੀ ਚੈਨਲ ’ਤੇ ਆ ਰਿਹਾ ਪ੍ਰੋਗਰਾਮ ਦੇਖ ਰਿਹਾ ਸੀ ਤਾਂ ਤੀਜਾ ਦੋਹਾਂ ਦੇ ਰੰਗ ’ਚ ਆਪਣਾ ਰੰਗ ਘੋਲੀ ਜਾ ਰਿਹਾ ਸੀ। 

ਸਮਾਂ ਦੁਪਹਿਰ ਦਾ ਸੀ। ਲੂ ਦੇ ਚੱਲਣ ਦੀ ਆਵਾਜ਼ ਅੰਦਰ ਬੈਠਿਆਂ ਨੂੰ ਵੀ ਸੁਣ ਰਹੀ ਸੀ।

ਅਚਾਨਕ ਸਭ ਦਾ ਧਿਆਨ ਵੰਡਿਆ ਗਿਆ, ਜਦ ਗਗਨ ਨੇ ਆਪਣੀ ਚੀਕਵੀਂ ਆਵਾਜ਼ ਵਿਚ ਕਿਹਾ, "ਮੰਮੀ ਉਹ ਦੇਖੋ ਸ਼ਾਰਕ, ਉਹ.... ਉਹ ਸਾਡੇ ਕੂਲਰ 'ਤੇ ਆ ਬੈਠੀ ਏ।"

ਇਨ੍ਹਾਂ ਬੋਲਾਂ ਦਾ ਪਿੱਛਾ ਕਰਦਿਆਂ ਸਾਰਿਆਂ ਦੀਆਂ ਨਜ਼ਰਾਂ ਖਿੜਕੀ ਤੋਂ ਬਾਹਰ ਨਿਕਲ ਗਈਆਂ। ਸੱਚੀਂ ਬਾਹਰ ਪਏ ਕੂਲਰ ਉਪਰ ਇਕ ਸ਼ਾਰਕ ਬੈਠੀ ਹੋਈ ਸੀ। ਉਹਦੀ ਖੁੱਲ੍ਹੀ ਚੁੰਝ ਵਿਚੋਂ ਦੀ ਜੀਭ ਬਾਹਰ ਲਮਕ ਰਹੀ ਸੀ। ਤੇਜ਼ ਚੱਲਦੇ ਸਾਹਾਂ ਕਾਰਨ ਉਹਦੀ ਛਾਤੀ ਉੱਚੀ ਨੀਵੀਂ ਹੋ ਰਹੀ ਸੀ।

ਤਿੰਨੇ ਜਣੇ ਇਕ ਟੱਕ ਸ਼ਾਰਕ ਦੀ ਹਾਲਤ ਨੂੰ ਦੇਖਣ ਲੱਗੇ ਪਰ ਇਹ ਕੋਈ ਚੰਗਾ ਨਜ਼ਾਰਾ ਨਹੀਂ ਸੀ। 

ਤਦੇ ਬਾਵਾ ਨੇ ਮਹਿਸੂਸ ਕੀਤਾ ਕਿ ਇਸ ਨੂੰ ਪਿਆਸ ਲੱਗੀ ਹੋਵੇਗੀ। ਉਸ ਨੇ ਗਗਨ ਨੂੰ ਹੁਕਮ ਦੇ ਦਿੱਤਾ, "ਜਾ, ਰਸੋਈ 'ਚੋਂ ਕੌਲੀ ’ਚ ਪਾਣੀ ਲੈ ਆ।"

"ਤੂੰ ਜਾ..। ਮੈਂ ਨਹੀਂ ਜਾਂਦਾ।"
"ਤੈਨੂੰ ਇਹ ਸ਼ਾਰਕ ਚੰਗੀ ਲੱਗਦੀ ਏ ਨਾ।"
"ਹਾਂ"
"ਤਾਂ ਫਿਰ ਜਾਂ ਪਾਣੀ ਲੈ ਆ ਨਹੀਂ ਤਾਂ ਇਹ ਮਰ ਜਾਵੇਗੀ।"

ਬਾਵੇ ਦੀ ਗੱਲ ਮੰਨ ਕੇ ਗਗਨ ਰਸੋਈ ਵੱਲ ਚਲਾ ਗਿਆ। ਸ਼ਾਰਕ ਦੀ ਤੇਜ਼ ਧੜਕਣ ਲਗਾਤਾਰ ਜਾਰੀ ਸੀ। ਥੋੜ੍ਹੇ ਸਮੇਂ ’ਚ ਹੀ ਗਗਨ ਪਾਣੀ ਲੈ ਆਇਆ।

ਸ਼ਾਰਕ ਨੂੰ ਪਾਣੀ ਦੇਣ ਲਈ ਕਮਰੇ ਦਾ ਦਰਵਾਜ਼ਾ ਜਦੋਂ ਖੋਲ੍ਹਿਆ ਗਿਆ ਤਾਂ ਸੇਕ ਦਾ ਹੜ੍ਹ ਅੰਦਰ ਵੱਲ ਨੂੰ ਵਧਿਆ।ਤਿੰਨੋਂ ਜਣੇ ਇੱਕ ਦੂਜੇ ਨੂੰ ਧੱਕਾ ਦਿੰਦੇ ਬਾਹਰ ਨਿਕਲ ਆਏ। ਇਹ ਵਰਤਾਰਾ ਵੇਖਦਿਆਂ ਹੀ ਸ਼ਾਰਕ ਕੂਲਰ ਤੋਂ ਉੱਡ ਕੇ ਸਾਹਮਣੇ ਲਟਕਦੀ ਬਿਜਲੀ ਦੀ ਤਾਰ ਉੱਪਰ ਜਾ ਬੈਠੀ।ਗੈਲਰੀ ਦਾ ਫਰਸ਼ ਪੈ ਰਹੀ ਸਿੱਧੀ ਧੁੱਪ ਕਾਰਨ ਤਪਿਆ ਹੋਇਆ ਸੀ, ਜਿਸ ਉੱਪਰ ਪੈਰ ਟਿਕਾਉਣਾ ਮੁਸ਼ਕਲ ਹੋ ਰਿਹਾ ਸੀ।

ਤਾਰ ਉੱਪਰ ਜਾ ਬੈਠੀ ਸ਼ਾਰਕ ਦਾ ਮੂੰਹ ਇਨ੍ਹਾਂ ਤਿੰਨਾਂ ਵੱਲ ਹੀ ਸੀ। ਕਿਸੇ ਡਰ ਕਾਰਨ ਜਾਂ ਕਿਸੇ ਆਸ ਕਾਰਨ..! ਪਤਾ ਨਹੀਂ..।

ਗਗਨ ਨੇ ਕੌਲੀ ਕੂਲਰ ਉੱਪਰ ਰੱਖ ਦਿੱਤੀ। ਜਲਦੀ ਹੀ ਉਹ ਮੁੜ ਕਮਰੇ ਵਿਚ ਆ ਗਏ ਅਤੇ ਆਪੋ ਆਪਣੀ ਜਗ੍ਹਾ ਮੱਲ ਲਈ। ਹੁਣ ਤਿੰਨਾਂ ਦਾ ਧਿਆਨ ਕੂਲਰ ਉੱਪਰ ਰੱਖੀ ਕੌਲੀ ਵੱਲ ਸੀ। ਸਭ ਨੂੰ ਆਪੋ ਆਪਣੇ ਕੰਮ ਵਿਸਰ ਚੁੱਕੇ ਸਨ। ਤਿੰਨੋਂ ਜਣੇ ਚੁੱਪ-ਚਾਪ ਸ਼ਾਰਕ ਦੀਆਂ ਹਰਕਤਾਂ ਵੇਖ ਰਹੇ ਸਨ। 

ਤਾਰ ਤੋਂ ਉੱਡ ਕੇ ਉਹ ਮੁੜ ਕੂਲਰ ਉੱਪਰ ਆ ਬੈਠੀ। 

ਬੈਠਦਿਆਂ ਹੀ ਉਸ ਨੇ ਆਪਣੀ ਛਾਤੀ ਨੂੰ ਥੋੜ੍ਹਾ ਉੱਚਾ ਕੀਤਾ ਅਤੇ ਗਰਦਨ ਨੂੰ ਟੇਢੀ ਕਰ ਕੇ ਆਪਣੇ ਆਲੇ ਦੁਆਲੇ ਦਾ ਮੁਆਇਨਾ ਕੀਤਾ। ਦੋ-ਚਾਰ ਵਾਰ ਆਪਣੇ ਖੰਭਾਂ ਵਿਚ ਚੁੰਝ ਫੇਰੀ। ਫੇਰ ਆਪਣੇ ਹੀ ਅੰਦਾਜ਼ ਵਿਚ ਨਿੱਕੇ-ਨਿੱਕੇ ਪੈਰ ਪੁੱਟਦਿਆਂ ਉਹ ਕੌਲੀ ਵੱਲ ਵਧੀ। ਪੈਰਾਂ ਨੂੰ ਥਾਂ-ਸਿਰ ਟਿਕਾਉਣ ਬਾਅਦ ਉਸ ਨੇ ਆਪਣੀ ਚੁੰਝ ਪਾਣੀ ਵਿੱਚ ਡੋਬ ਦਿੱਤੀ।

ਪਾਣੀ ਪੀ ਲੈਣ ਬਾਅਦ ਉਸ ਨੇ ਸਿਰ ਉੱਚਾ ਚੁੱਕ ਅਸਮਾਨ ਵੱਲ ਵੇਖਿਆ। ਹੁਣ ਉਸ ਦੀਆਂ ਗੋਲ-ਗੋਲ ਅੱਖਾਂ ਬੰਦ ਹੋ ਰਹੀਆਂ ਸਨ, ਖੁੱਲ੍ਹ ਰਹੀਆਂ ਸਨ।ਪਾਣੀ ਦੀ ਪਿਆਸ ਤੋਂ ਅਗਾਂਹ ਵੀ ਕੁਝ ਹੋਰ ਹੁੰਦਾ ਹੋਵੇਗਾ। ਇਸ ਸੋਚ ਨੇ ਗਗਨ ਨੂੰ ਹਲੂਣਿਆ। ਉਹ ਬੋਲ ਪਿਆ, "ਮੰਮੀ, ਇਸ ਨੂੰ ਭੁੱਖ ਵੀ ਲੱਗੀ ਹੋਵੇਗੀ...। ਮੈਂ ਰਸੋਈ 'ਚੋਂ ਇਹਦੇ ਲਈ ਰੋਟੀ ਲਿਆਵਾਂ..।

"ਤੂੰ ਤਾਂ ਬੜਾ ਦਿਆਲ ਹੋ ਗਿਆ ਹੈ... ਜਾ ਲੈ ਆ। ਸ਼ਾਇਦ ਇਕ ਅੱਧੀ ਰੋਟੀ ਪਈ ਹੋਵੇ..।" ਉਸਦੀ ਮੰਮੀ ਨੇ ਹੱਸਦਿਆਂ-ਹੱਸਦਿਆਂ ਕਿਹਾ।ਸਭ ਨੇ ਮਿਲ ਕੇ ਰੋਟੀ ਦੇ ਨਿੱਕੇ-ਨਿੱਕੇ ਟੁਕੜੇ ਕੀਤੇ। ਉਨ੍ਹਾਂ ਟੁਕੜਿਆਂ ਨੂੰ ਕੂਲਰ ਉੱਪਰ ਰੱਖਣ ਲਈ ਜਦ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਸ਼ਾਰਕ ਪਹਿਲਾਂ ਵਾਂਗ ਉੱਡ ਕੇ ਤਾਰ 'ਤੇ ਜਾ ਬੈਠੀ। ਬਾਹਰ ਦੀ ਗਰਮ ਹਵਾ ਨੂੰ ਬਾਹਰ ਰੱਖਣ ਲਈ ਦਰਵਾਜ਼ਾ ਜਲਦੀ ਨਾਲ ਢੋਅ ਲਿਆ ਗਿਆ।

ਕੁਝ ਕੁ ਵਕਫੇ ਬਾਅਦ ਸ਼ਾਰਕ ਕੂਲਰ 'ਤੇ ਆ ਬੈਠੀ। ਉਸ ਨੇ ਆਪਣੀ ਚੁੰਝ ਨਾਲ ਰੋਟੀ ਦੇ ਟੁੱਕੜਿਆਂ ਨੂੰ ਉਲਟਾ-ਪਲਟਾ ਕੇ ਵੇਖਿਆ। ਥੋੜ੍ਹਾ ਜਿਹਾ ਪਿੱਛੇ ਹੋ ਕੇ ਆਪਣੀ ਖੱਬੀ ਲੱਤ ਦੀਆਂ ਨਹੁੰਦਰਾਂ ਨਾਲ ਚੁੰਝ ਸਾਫ਼ ਕੀਤੀ। ਜਿਸਮ ਨੂੰ ਹਲਕਾ ਜਿਹਾ ਫੁਲਾਇਆ ਅਤੇ ਸੱਜੇ ਪੈਰ ਨਾਲ ਕੁਝ ਟੁੱਕੜਿਆਂ ਨੂੰ ਆਪਣੇ ਵੱਲ ਖਿੱਚਿਆ।

ਭੁੱਖ ਆਪਣਾ ਅਸਰ ਦਿਖਾ ਰਹੀ ਸੀ। ਸੰਭਵ ਹੈ ਇਸੇ ਕਾਰਨ ਉਸ ਦੀ ਚੁੰਝ ਜਲਦੀ ਜਲਦੀ ਚੱਲ ਰਹੀ ਸੀ।ਤਿੰਨੇ ਜਣੇ ਸ਼ਾਰਕ ਦੀਆਂ ਹਰਕਤਾਂ ਨੂੰ ਦੇਰ ਤੱਕ ਵੇਖਦੇ ਰਹੇ। ਵੇਖਦਿਆਂ-ਵੇਖਦਿਆਂ ਪਤਾ ਹੀ ਨਾ ਲੱਗਾ ਉਨ੍ਹਾਂ ਨੂੰ ਨੀਂਦ ਕਦੋਂ ਆ ਗਈ।

ਤਰਕਾਲਾਂ ਵੇਲੇ ਜਦ ਉਹ ਉੱਠੇ ਤਾਂ ਸ਼ਾਰਕ ਉੱਥੇ ਨਹੀਂ ਸੀ। ਰੋਟੀ ਦੇ ਬਚੇ ਹੋਏ ਕੁਝ ਟੁੱਕੜੇ ਉੱਥੇ ਪਏ ਸਨ। ਤਿੰਨੋਂ ਜਣੇ ਹੈਰਾਨ ਸਨ ਕਿ ਉਹ ਕੱਲੀ ਹੀ ਸਾਰੀ ਰੋਟੀ ਖਾ ਗਈ ਸੀ ਜਾਂ ਕਿ ਉਹਦੇ ਚਲੇ ਜਾਣ ਤੋਂ ਬਾਅਦ ਕੋਈ ਹੋਰ ਪੰਖੇਰੂ ਰੋਟੀ ਦੇ ਟੁਕੜੇ ਚੁੱਗ ਗਿਆ ਸੀ।

ਅਗਲੇ ਦਿਨ ਮੁੜ ਉਹੀ ਸ਼ਾਰਕ ਉੱਥੇ ਆਣ ਬੈਠੀ। ਉਸ ਨੂੰ ਅੱਜ ਵੀ ਪਾਣੀ-ਰੋਟੀ ਦਿੱਤੀ ਗਈ। ਉਸ ਨੇ ਵੀ ਬੀਤੇ ਕੱਲ੍ਹ ਵਾਲਾ ਵਰਤਾਓ ਕੀਤਾ।

ਤਿੰਨ-ਚਾਰ ਦਿਨਾਂ ਬਾਅਦ ਦੋਹਾਂ ਧਿਰਾਂ ਵਿਚਾਲੇ ਵਿਸ਼ਵਾਸ ਬਣ ਗਿਆ ਤਾਂ ਸ਼ਾਰਕ ਨੇ ਉੱਡਣਾ ਬੰਦ ਕਰ ਦਿੱਤਾ। ਹੁਣ ਜਦ ਵੀ ਉਸ ਨੂੰ ਖਾਣ-ਪੀਣ ਲਈ ਕੁਝ ਦਿੱਤਾ ਜਾਂਦਾ ਤਾਂ ਉਹ ਦੋ-ਚਾਰ ਪੈਰ ਪਿੱਛੇ ਹੋ ਜਾਂਦੀ ਅਤੇ ਉੱਥੇ ਖੜ੍ਹੀ ਖੜ੍ਹੀ ਆਪਣੇ ਪੈਰ ਹਿਲਾਉਂਦੀ ਰਹਿੰਦੀ ਜਾਂ ਗਰਦਨ ਟੇਢੀ ਕਰ ਕੇ ਵੇਖਦੀ ਰਹਿੰਦੀ।

ਇਕ ਦਿਨ ਉਹਦੇ ਨਾਲ ਇਕ ਹੋਰ ਸ਼ਾਰਕ ਸੀ। ਇਸ ਦਿਨ ਦੋਹਾਂ ਨੇ ਰਲ ਕੇ ਪੀਤਾ-ਖਾਧਾ ਅਤੇ ਆਪਣੇ ਮਿੱਥੇ ਸਮੇਂ ਤੇ ਉਥੋਂ ਤੁਰ ਗਏ।ਕੁਝ ਦਿਨ ਬਾਅਦ ਇਕ ਕੌਤਕ ਵਰਤਿਆ। 

ਬਾਵਾ ਆਪਣੀ ਮੰਮੀ ਨਾਲ ਜਦ ਰੋਟੀ ਲੈ ਕੇ ਉਨ੍ਹਾਂ ਵੱਲ ਵਧੀ ਤਾਂ ਸ਼ਾਰਕ ਥੋੜ੍ਹਾ ਝਿਜਕਦੀ ਹੋਈ ਬੋਲ ਪਈ। "ਤੁਸੀਂ ਸਭ ਨੇ ਮਿਲ ਕੇ ਉਸ ਦਿਨ ਮੇਰੀ ਜਾਨ ਬਚਾ ਲਈ। ਉਸ ਤੋਂ ਬਾਅਦ ਵੀ... ਕੀ ਕਹਾਂ.... ਮੈਥੋਂ ਬੋਲ ਨਹੀਂ ਹੁੰਦਾ।" ਇਹ ਕਹਿੰਦਿਆਂ ਉਸ ਦਾ ਸਿਰ ਝੁਕ ਗਿਆ। ਉਸ ਦਾ ਸਾਥੀ ਚੁੱਪ ਅਤੇ ਅਡੋਲ ਖੜਾ ਰਿਹਾ।

ਬਾਵਾ ਦੀ ਮੰਮੀ ਖੁਦ ਹੈਰਾਨ ਸੀ। ਉਸ ਕੋਲੋਂ ਵੀ ਕੁਝ ਨਾ ਬੋਲਿਆ ਗਿਆ। ਕੁਝ ਵਕਫੇ ਬਾਅਦ ਉਹ ਬੋਲੀ, "ਓਦਣ ਮੈੰ ਅੰਦਾਜ਼ਾ ਲਾ ਲਿਆ ਸੀ ਕਿ ਤੂੰ ਮੁਸੀਬਤ 'ਚ ਏ। ਤੈਨੂੰ ਜਿਉਂਦਾ ਵੇਖ ਕੇ ਅਸੀਂ ਸਾਰੇ ਖੁਸ਼ ਹਾਂ। ਤੇਰੇ ਆਉਣ ਨਾਲ ਸਾਨੂੰ ਕੋਈ ਤਕਲੀਫ ਨਹੀਂ ਹੁੰਦੀ।"

"ਇਹ ਥਾਂ ਮੈਨੂੰ ਵੀ ਚੰਗੀ ਲੱਗਦੀ ਹੈ। ਅਸੀਂ ਦੋਹਾਂ ਮਿਲ ਕੇ ਇਕ ਗੱਲ ਸੋਚੀ ਹੈ। ਪਰ ਕਹਿਣ ਦੀ ਹਿੰਮਤ ਨਹੀਂ ਹੋ ਰਹੀ।"

"ਐਸੀ ਕੋਈ ਗੱਲ ਨਹੀਂ ਤੂੰ ਜੋ ਕਹਿਣਾ ਚਾਹੁੰਦੀ ਹੈ, ਕਹਿ ਸਕਦੀ ਏਂ। ਤੇਰੀ ਮੰਗ ਕਿਹੜੀ ਸਾਡੀਆਂ ਲੋੜਾਂ ਵਾਂਗ ਵਧਦੀ ਰਹੇਗੀ। ਮੈਨੂੰ ਪਤਾ ਏ.. ਤੇਰੀ ਮੰਗ ਤੇਰੇ ਜਿੰਨੀ ਹੋਵੇਗੀ। ਡਰ ਨਾ..।

"ਅਸੀਂ ਜਿੱਥੇ ਪਹਿਲਾਂ ਰਹਿੰਦੇ ਸੀ, ਉਹ ਥਾਂ ਬਸਤੀ ਤੋਂ ਦੂਰ ਸੀ। ਭਾਂਤ-ਭਾਂਤ ਦੇ ਸੰਘਣੇ ਰੁੱਖ ਸਨ। ਕਿਸੇ ਨੇ ਉਹ ਸਭ ਕੱਟ ਦਿੱਤੇ। ਸਾਡੇ ਵਾਂਗ ਕਈ ਬਰਬਾਦ ਹੋ ਗਏ। ਕਈਆਂ ਦੇ ਆਲਣੇ ਟੁੱਟ ਗਏ। ਕਈ ਘਰ ਬੋਟਾਂ 'ਤੇ ਆਂਡਿਆਂ ਸਮੇਤ ਮਿੱਟੀ 'ਚ ਰੁਲ ਲੱਗ ਗਏ...।" ਬੋਲਦਿਆਂ-ਬੋਲਦਿਆਂ ਸ਼ਾਰਕ ਦਾ ਗਲਾ ਖੁਸ਼ਕ ਹੋ ਗਿਆ, ਉਸ ਦੀਆਂ ਅੱਖਾਂ ਨੂੰ ਪਾਣੀ ਨੇ ਘੇਰ ਲਿਆ।

ਕੁਝ ਪਲ ਚੁੱਪ ਵਰਤੀ ਰਹੀ। ਤਦ ਉਹਦਾ ਸਾਥੀ ਹੌਲੀ ਜਿਹੇ ਬੋਲਿਆ, "ਅਸੀਂ ਸੁਣਿਆ ਏ, ਉੱਥੇ ਕੁਝ ਬਣਨ ਵਾਲਾ ਏ। ਪਤਾ ਨਹੀਂ ਕੀ ਬਣਨਾ ਏ, ਪਰ ਅਸੀਂ...ਸਾਡਾ ਘਰ....। ਉਹ ਵੀ ਅੱਗੇ ਬੋਲ ਨਾ ਸਕਿਆ।

ਇਸ ਦੌਰਾਨ ਸ਼ਾਰਕ ਨੇ ਦੋ ਚਾਰ ਘੁੱਟ ਪਾਣੀ ਪੀ ਲਿਆ ਸੀ। ਉਹ ਟੁੱਟਦੀ ਸੋਗੀ ਆਵਾਜ਼ ਵਿਚ ਬੋਲੀ, "ਉੱਥੋਂ ਉੱਜੜ ਕੇ ਅਸੀਂ ਨਾਲ ਦੀ ਇਕ ਬਸਤੀ ਦੇ ਇਕ ਘਰ ’ਚ ਪਨਾਹ ਲਈ ਮਕਾਨ ਦੇ ਸਿਖਰਲੇ ਹਿੱਸੇ 'ਚ ਨਿੱਕੀ ਜਿਹੀ ਥਾਂ ਲੱਭ ਲਈ। ਅਸੀਂ ਦੋਹਾਂ ਨੇ ਰਲ ਕੇ ਆਲ੍ਹਣਾ ਤਿਆਰ ਕੀਤਾ। ਕਈ ਦਿਨਾਂ ਦੀ ਸਖਤ ਮਿਹਨਤ ਤੋਂ ਬਾਅਦ ਅਸੀਂ ਕੁਝ ਕੁ ਦਿਨ ਹੀ ਚੈਨ ਨਾਲ ਰਹੇ ਹੋਵਾਂਗੇ ਕਿ ਸਾਡੇ ਉੱਪਰ ਮੁੜ ਮੁਸੀਬਤ ਆ ਪਈ।

ਘਰ ਦੇ ਸਾਰੇ ਜੀਅ ਘਰ ਦੀ ਸਫ਼ਾਈ ਵਿਚ ਰੁੱਝ ਗਏ। ਉਨ੍ਹਾਂ ਦੀ ਆਪਸੀ ਗੱਲਬਾਤ ਤੋਂ ਪਤਾ ਲੱਗਾ ਕਿ ਘਰ ਦੇ ਵੱਡੇ ਮੁੰਡੇ ਦੇ ਵਿਆਹ ਦੇ ਦਿਨ ਨੇੜੇ ਆ ਰਹੇ ਹਨ। ਸਫਾਈ ਕਰਦਿਆਂ-ਕਰਦਿਆਂ ਘਰ ਦੇ ਮਾਲਕ ਦੀ ਨਜ਼ਰ ਸਾਡੇ ਆਲ੍ਹਣੇ ’ਤੇ ਵੀ ਪੈ ਗਈ। ਉਹ ਜ਼ੋਰ ਦੀ ਚੀਖਿਆ, "ਇਨ੍ਹਾਂ ਨੇ ਤਾਂ ਸਾਡੇ ਘਰ ਨੂੰ ਬਰਬਾਦ ਕਰ ਦਿੱਤਾ ਹੈ। ਜਿੱਧਰ ਦੇਖੋ ਤਿਣਕੇ ਹੀ ਤਿਣਕੇ। ਇਨ੍ਹਾਂ ਨੇ ਸਾਨੂੰ ਇੱਥੇ ਰਹਿਣ ਨਹੀਂ ਦੇਣਾ।" ਬੀਤੇ ਸਮੇਂ ਦੇ ਦੁੱਖ ਦੀ ਯਾਦ ਨੇ ਉਸ ਨੂੰ ਅੱਗੇ ਬੋਲਣੋਂ ਰੋਕ ਲਿਆ।

ਚੁੱਪ ਕਰ ਗਈ ਸ਼ਾਰਕ ਦੀ ਗੱਲ ਨੂੰ ਉਸ ਦੇ ਸਾਥੀ ਨੇ ਅੱਗੇ ਤੋਰਿਆ, "ਉਹ ਆਦਮੀ ਪੌੜੀ ਲਾ ਕੇ ਸਾਡੇ ਆਲ੍ਹਣੇ ਤੱਕ ਪਹੁੰਚ ਗਿਆ। ਅਸੀਂ ਉਸ ਵੇਲੇ ਆਲ੍ਹਣੇ 'ਚ ਬੈਠੇ ਹੋਏ ਸੀ। ਅਸੀਂ ਤਾਂ ਉਹਦੇ ਹੱਥ ਨਾ ਆਏ ਪਰ ਸਾਡਾ ਆਲ੍ਹਣਾ ਉਸ ਨੇ ਇੱਕ ਝਟਕੇ ਨਾਲ ਆਪਣੇ ਵੱਲ ਖਿੱਚਿਆ ਤੇ ਹਵਾ ’ਚ ਉਛਾਲ ਦਿੱਤਾ। ਆਂਡੇ ਫਰਸ਼ 'ਤੇ ਡਿੱਗਦਿਆਂ ਹੀ ਟੁੱਟ ਗਏ। ਉਨ੍ਹਾਂ ਦੇ ਟੁੱਟਣ ਦੀ ਆਵਾਜ਼ ਹੁਣ ਵੀ ਸਾਡੇ ਦੋਹਾਂ ਦੇ ਕੰਨਾਂ ਵਿਚ ਗੂੰਜਦੀ ਰਹਿੰਦੀ ਹੈ। ਇਹੋ ਜਿਹੇ ਦਿਨ ਪਹਿਲਾਂ ਕਦੇ ਨਹੀਂ ਵੇਖੇ ਸਨ।"

ਸਾਰਾ ਮਾਹੌਲ ਦੁੱਖ ਵਾਲਾ ਹੋ ਗਿਆ ਸੀ। ਸ਼ਾਰਕ ਜੋੜੇ ਨਾਲ ਜੋ ਵਾਪਰਿਆ ਸੀ, ਉਸ ਦੁੱਖ ਨੂੰ ਮਹਿਸੂਸ ਹੀ ਕੀਤਾ ਜਾ ਸਕਦਾ ਸੀ। ਇਸ ਵਾਰਤਾ ਦਾ ਅਸਰ ਬੱਚਿਆਂ ਉੱਪਰ ਵੀ ਵਿਖਾਈ ਦੇ ਰਿਹਾ ਸੀ। ਬਾਵਾ ਉਨ੍ਹਾਂ ਦੀਆਂ ਗੱਲਾਂ ਸੁਣਦੀ ਸੁਣਦੀ ਆਪਣੀ ਮਾਂ ਦੀ ਵੱਖੀ ਨਾਲ ਜਾ ਲੱਗੀ ਸੀ। ਗਗਨ ਕੰਧ ਨਾਲ ਲੱਗਾ ਅਹਿੱਲ ਖੜ੍ਹਾ ਸੀ। 

ਗੱਲਾਂ-ਗੱਲਾਂ ਵਿਚ ਸ਼ਾਮ ਹੋ ਗਈ ਸੀ। ਦੂਜੇ ਪੰਖੇਰੂ ਆਪਣੇ ਘਰਾਂ ਵੱਲ ਉੱਡਣ ਲੱਗ ਪਏ ਸਨ। ਉਨ੍ਹਾਂ ਨੂੰ ਉੱਡਦੀਆਂ ਵੇਖ ਸ਼ਾਰਕ ਜੋੜੇ ਦੀਆਂ ਅੱਖਾਂ ਇਕ ਵਾਰ ਫਿਰ ਨਮ ਹੋ ਗਈਆਂ। 

ਅੰਤ 'ਤੇ ਸ਼ਾਰਕ ਡਗਮਗ ਆਵਾਜ਼ ਵਿਚ ਬੋਲੀ, "ਤੁਸੀਂ ਸੁਭਾਅ ਦੇ ਚੰਗੇ ਲੱਗਦੇ ਓ। ਸਾਨੂੰ ਰਹਿਣ ਲਈ ਥੋੜ੍ਹੀ ਜਿਹੀ ਥਾਂ ਦੇਵੋ। ਅਸੀਂ ਉੱਥੇ ਨਿੱਕਾ ਜਿਹਾ ਆਲ੍ਹਣਾ ਪਾ ਲਵਾਂਗੇ। ਮੈਂ ਕਿਤੇ ਹੋਰ ਰਾਤ ਕੱਟਦੀ ਆਂ....ਇਹ ਕਿਤੇ ਹੋਰ। ਸਾਡੀ ਪੱਕੀ ਠਾਹਰ ਕੋਈ ਨਹੀਂ...।"

ਸ਼ਾਰਕ ਦੀਆਂ ਗੱਲਾਂ ਬਾਵਾ ਅਤੇ ਗਗਨ ਬੜੇ ਧਿਆਨ ਨਾਲ ਸੁਣ ਰਹੇ ਸਨ। ਗਗਨ ਸ਼ਾਰਕ ਦੀ ਗੱਲ ਸੁਣ ਕੇ ਉੱਛਲ ਪਿਆ, "ਮੰਮੀ ਸ਼ਾਰਕਾਂ ਨੂੰ ਆਪਣੇ ਕੋਲ ਰੱਖ ਲਓ। ਅਸੀਂ ਸਾਰੇ ਮਿਲ ਕੇ ਰਹਾਂਗੇ।" ਕਾਫ਼ੀ ਸਮਾਂ ਹੋ ਗਿਆ ਸੀ। ਉਨ੍ਹਾਂ ਬਚੀ ਰੋਟੀ ਖਾਣ ਤੋਂ ਬਾਅਦ ਪਾਣੀ ਪੀਤਾ ਅਤੇ ਫੁਰਰ ਕਰਕੇ ਉੱਡ ਗਏ।

ਰਾਤ ਦੀ ਰੋਟੀ ਖਾਣ ਤੋਂ ਬਾਅਦ ਗਗਨ, ਬਾਵਾ, ਉਨ੍ਹਾਂ ਦੇ ਮੰਮੀ-ਪਾਪਾ ਸ਼ਾਰਕ ਜੋੜੇ ਦੀਆਂ ਗੱਲਾਂ ਕਰਦੇ ਰਹੇ। ਬੱਚਿਆਂ ਦੀ ਰਾਏ ਸੀ ਕਿ ਉਨ੍ਹਾਂ ਨੂੰ ਆਪਣੇ ਕੋਲ ਰੱਖ ਲਿਆ ਜਾਵੇ। ਉਨ੍ਹਾਂ ਦੇ ਪਾਪਾ ਨੇ ਇਹ ਤਜਵੀਜ਼ ਰੱਖੀ ਕਿ ਇਨ੍ਹਾਂ ਲਈ ਲੱਕੜੀ ਦਾ ਇੱਕ ਨਿੱਕਾ ਜਿਹਾ ਘਰ ਬਣਵਾ ਲੈਂਦੇ ਹਾਂ। ਜਿਸ ਨੂੰ ਕਿਸੇ ਉੱਚੀ ਥਾਂ ’ਤੇ ਰੱਖ ਦੇਵਾਂਗੇ ਤਾਂ ਕਿ ਕੋਈ ਹੋਰ ਸ਼ਿਕਾਰੀ ਪੰਛੀ ਜਾਂ ਬਿੱਲੀ ਇਨ੍ਹਾਂ ਨੂੰ ਤੰਗ ਨਾ ਕਰ ਸਕੇ। ਘਰ ਦੇ ਸਾਰੇ ਜੀਆਂ ਨੂੰ ਇਹ ਤਜਵੀਜ਼ ਬਹੁਤ ਪਸੰਦ ਆਈ। 

ਦੋ-ਤਿੰਨ ਦਿਨਾਂ ਵਿੱਚ ਹੀ ਲੱਕੜ ਦਾ ਇੱਕ ਨਿੱਕਾ ਜਿਹਾ ਘਰ ਤਿਆਰ ਕਰਵਾ ਲਿਆ ਗਿਆ। ਜੰਗਲ ਵਿੱਚ ਰੁੱਖਾਂ ਨਾਲ ਟੰਗੇ ਹੋਏ ਇਹੋ ਜਿਹੇ ਘਰ ਦੇਖਣ ਨੂੰ ਆਮ ਮਿਲ ਜਾਂਦੇ ਹਨ।

ਉਸ ਦਿਨ ਜਦ ਉਹ ਜੋੜਾ ਰੋਜ਼ ਵਾਂਗ ਲੂ ਤੋਂ ਬਚਣ ਲਈ ਕੂਲਰ ਉੱਪਰ ਆ ਟਿਕਿਆ ਤਾਂ ਗਗਨ ਤੇ ਬਾਵਾ ਉਨ੍ਹਾਂ ਨਾਲ ਗੱਲਾਂ ਕਰਨ ਲਈ ਬੂਹਾ ਖੋਲ੍ਹ ਕੇ ਬਾਹਰ ਨਿਕਲ ਆਏ। 

ਇਧਰ-ਉਧਰ ਦੀਆਂ ਦੋ-ਚਾਰ ਗੱਲਾਂ ਕਰਨ ਤੋਂ ਬਾਅਦ ਗਗਨ ਤੋਂ ਰਿਹਾ ਨਾ ਗਿਆ। ਉਹ ਬੋਲ ਪਿਆ, "ਤੁਸੀਂ ਘਰ ਦੀ ਤਲਾਸ਼ ਵਿਚ ਸੀ ਨਾ...। ਮੇਰੇ ਪਾਪਾ ਨੇ ਤੁਹਾਡੇ ਲਈ ਇਕ ਨਵਾਂ ਘਰ ਬਣਵਾਇਆ ਹੈ...। ਹੁਣ ਤੁਸੀਂ ਉਸ ਵਿਚ ਆਰਾਮ ਨਾਲ ਰਹਿ ਸਕੋਗੇ।" 

ਦੋਹਾਂ ਨੂੰ ਬੱਚਿਆਂ ਦੀ ਗੱਲ ਉੱਪਰ ਵਿਸ਼ਵਾਸ ਨਹੀਂ ਆ ਰਿਹਾ ਸੀ। ਉਸ ਵੇਲੇ ਬਾਵਾ ਨੇ ਕਿਹਾ, "ਮੇਰਾ ਭਰਾ ਸੱਚ ਕਹਿ ਰਿਹਾ ਹੈ। ਇਹ ਘਰ ਅਸੀਂ ਬਾਜ਼ਾਰੋਂ ਬਣਵਾ ਕੇ ਲਿਆਏ ਹਾਂ ਤੁਹਾਡੇ ਰਹਿਣ ਵਾਸਤੇ..।" 

ਸ਼ਾਰਕ ਦੀ ਉਤਸੁਕਤਾ ਹੋਰ ਵਧ ਗਈ ਸੀ। ਜਿਸ ਨੂੰ ਉਹ ਲੁਕਾ ਨਾ ਸਕੀ ਉਹ ਬੋਲ ਹੀ ਪਈ, "ਕਿੱਥੇ ਰੱਖਿਆ ਏ..?"

"ਉੱਪਰ.."  ਕਹਿ ਕੇ ਗਗਨ ਤੇ ਬਾਵਾ ਪੌੜੀਆਂ ਰਾਹੀਂ ਛੱਤ ਵੱਲ ਨੱਠ ਪਏ। ਗਰਮ ਹਵਾ ਖਹਿ-ਖਹਿ ਕੇ ਚੱਲ ਰਹੀ ਸੀ। ਫਰਸ਼ ਤਵੇਂ ਵਾਂਗ ਤਪਿਆ ਪਿਆ ਸੀ। ਪਰ ਘਰ ਵੇਖਣ ਵਿਖਾਉਣ ਦੇ ਸਾਹਮਣੇ ਸਭ ਕੁਝ ਨਿਰਾਰਥਕ ਸੀ। 

ਲੋਹੇ ਦੀ ਤਪੀ ਰੇਲਿੰਗ ਉੱਤੇ ਬੈਠੇ ਸ਼ਾਰਕ ਜੋੜੇ ਦਾ ਧਿਆਨ ਆਪਣੇ ਵੱਲ ਕਰਦਿਆਂ ਹੋਇਆਂ ਬਾਵਾ ਨੇ ਹੱਥ ਚੁੱਕ ਕੇ ਦੂਰ ਰੱਖੇ ਘਰ ਵੱਲ ਇਸ਼ਾਰਾ ਕਰਕੇ ਕਿਹਾ, "ਉਹ ਵੇਖੋ, ਉਹ ਹੈ ਤੁਹਾਡਾ ਨਵਾਂ ਘਰ।" 

ਇਸ ਵੇਲੇ ਬੱਚਿਆਂ ਦੀ ਮੰਮੀ ਵੀ ਆ ਗਈ ਸੀ। ਸੂਰਜ ਲੰਮੇ ਰੁੱਖਾਂ ਦੇ ਪਿੱਛੇ ਵੱਲ ਨੂੰ ਖਿਸਕ ਰਿਹਾ ਸੀ। ਜਿਸ ਕਾਰਨ ਛੱਤ ਉੱਪਰ ਡੱਬ ਖੜੱਬੀ ਛਾਂ ਹਵਾ ਕਾਰਨ ਹਿੱਲ ਰਹੀ ਸੀ। ਸ਼ਾਰਕ ਜੋੜੇ ਦੀਆਂ ਅੱਖਾਂ ਵਿਚ ਪਾਣੀ ਆ ਗਿਆ। ਇਸ ਦੇ ਬਾਵਜੂਦ ਸ਼ਾਰਕ ਖੁਦ ਨੂੰ ਰੋਕ ਨਾ ਸਕੀ। ਉਸ ਨਿੱਕੀ ਜਿਹੀ ਉਡਾਰੀ ਭਰੀ ਅਤੇ ਰੱਖੇ ਹੋਏ ਆਲ੍ਹਣੇ ਨੂੰ ਨੇੜਿਓਂ ਵੇਖ ਆਈ।   

ਉਸ ਨੂੰ ਆਪਣੇ ਉੱਪਰ ਯਕੀਨ ਨਹੀਂ ਹੋ ਰਿਹਾ ਸੀ। ਉਹ ਜੋ ਕਹਿਣਾ ਚਾਹੁੰਦੇ ਸੀ ਕਹਿ ਨਾ ਸਕੀ। 

ਇੰਨੇ ਨੂੰ ਗਗਨ ਆਪਣੀ ਮੰਮੀ ਦੀ ਬਾਂਹ ਫੜ ਕੇ ਬੋਲਿਆ, "ਮੰਮੀ ਹੁਣ ਸਾਨੂੰ ਪੰਛੀਆਂ ਦੀਆਂ ਆਵਾਜ਼ਾਂ ਸੁਣਨ ਨੂੰ ਮਿਲ ਜਾਇਆ ਕਰਨਗੀਆਂ।" 

"ਹਾਂ, ਤੇਰੇ ਪਾਪਾ ਕਹਿੰਦੇ ਹੁੰਦੇ ਹਨ ਕਿ ਜਦ ਉਹ ਨਿੱਕੇ ਸਨ ਤਾਂ ਸਵੇਰ ਨੂੰ ਪੰਛੀਆਂ ਦੀਆਂ ਆਵਾਜ਼ਾਂ ਸੁਣ ਕੇ ਉੱਠਦੇ ਹੁੰਦੇ ਸਨ।"

"ਪਰ ਹੁਣ ਤਾਂ ਕਦੇ-ਕਦਾਈਂ ਹੀ ਕਿਸੇ ਪੰਛੀ ਦੇ ਬੋਲ ਸੁਣਾਈ ਦਿੰਦੇ ਹਨ। ਪਤਾ ਨਹੀਂ ਕੀ ਹੁੰਦਾ ਜਾ ਰਿਹਾ ਏ।" ਇਹ ਆਵਾਜ਼ ਬਾਵੇ ਦੀ ਸੀ। 

ਇਸ ਨਿੱਕੀ ਜਿਹੀ ਗੱਲਬਾਤ ਨੇ ਸ਼ਾਰਕ ਨੂੰ ਸਹਿਜ ਅਵਸਥਾ ਵਿਚ ਲੈ ਆਂਦਾ। ਉਸ ਥੋੜ੍ਹਾ ਜਿਹਾ ਸਿਰ ਚੁੱਕਿਆ ਅਤੇ ਪੂਰੀ ਮਿਠਾਸ ਨਾਲ ਬੋਲੀ, "ਮੈਂ ਕੀ ਕਹਾਂ..। ਤੁਸੀਂ ਸਾਡੇ ਬੋਲ ਵਾਪਸ ਮੋੜ ਲਿਆਏ ਓ..।"

ਜਗਤਾਰਜੀਤ ਸਿੰਘ

  • Children literature
  • special
  • Home
  • Jagtarjit Singh
  • ਬਾਲ ਸਾਹਿਤ ਵਿਸ਼ੇਸ਼
  • ਘਰ
  • ਜਗਤਾਰਜੀਤ ਸਿੰਘ

ਰੂਪਨਗਰ: ਸਬਜ਼ੀ ਵੇਚਣ ਵਾਲੇ ਦਾ ਬੇਰਹਿਮੀ ਨਾਲ ਕਤਲ, ਝਾੜੀਆਂ 'ਚੋਂ ਮਿਲੀ ਲਾਸ਼

NEXT STORY

Stories You May Like

  • special sir camps set up at 650 polling booths in mansa district
    ਮਾਨਸਾ ਜ਼ਿਲ੍ਹੇ ’ਚ 650 ਪੋਲਿੰਗ ਬੂਥਾਂ ’ਤੇ ਲੱਗੇ ਵਿਸ਼ੇਸ਼ SIR ਕੈਂਪ
  • supreme court  ndps cases  special courts  notices
    'NDPS ਮਾਮਲਿਆਂ 'ਚ ਵਾਧਾ ਚਿੰਤਾਜਨਕ':  ਸੁਪਰੀਮ ਕੋਰਟ ਨੇ ਵਿਸ਼ੇਸ਼ ਅਦਾਲਤਾਂ ਜਲਦ ਬਣਾਉਣ ਦਾ ਦਿੱਤਾ ਨਿਰਦੇਸ਼
  • child marriages may result in government benefits
    ਬਾਲ ਵਿਆਹ ’ਚ ਬੰਦ ਹੋ ਸਕਦੇ ਹਨ ਸਰਕਾਰੀ ਲਾਭ : ਸ਼ੁਭੇਂਦੂ
  • international kavishri jatha preaching religion in uk
    ਯੂਕੇ 'ਚ ਧਰਮ ਪ੍ਰਚਾਰ ਕਰ ਰਹੇ ਇੰਟਰਨੈਸ਼ਨਲ ਕਵੀਸ਼ਰੀ ਜੱਥੇ ਦਾ ਦਰਬਾਰ ਸੰਪਰਦਾਇ ਲੋਪੋ ਵੱਲੋਂ ਵਿਸ਼ੇਸ਼ ਸਨਮਾਨ
  • special voter camps to be held in punjab tomorrow
    ਪੰਜਾਬ 'ਚ ਭਲਕੇ ਲੱਗਣਗੇ 'ਵਿਸ਼ੇਸ਼ ਵੋਟਰ ਕੈਂਪ', ਸ਼ਾਮ 4 ਵਜੇ ਤੱਕ BLOs ਕਰਨਗੇ ਵੋਟਰਾਂ ਦਾ ਹਰ ਕੰਮ
  • child marriage
    ਬਾਲ ਵਿਆਹ ਖ਼ਿਲਾਫ਼ CM ਸ਼ੁਭੇਂਦੂ ਨੇ ਅਪਣਾਇਆ ਸਖ਼ਤ ਰੁਖ਼ ! ਦੇ'ਤੀ ਚਿਤਾਵਨੀ
  • singer raj dadral honored by baba ram chand memorial trust europe
    ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵੱਲੋਂ ਗਾਇਕ ਰਾਜ ਦਦਰਾਲ ਵਿਸ਼ੇਸ਼ ਵਿਸ਼ੇਸ਼ ਸਨਮਾਨਿਤ
  • home robbery on nawansher
    ਮੇਲਾ ਵੇਖਣ ਗਿਆ ਸੀ ਪਰਿਵਾਰ, ਪਿੱਛੋਂ ਚੋਰਾਂ ਨੇ ਘਰ ਨੂੰ ਬਣਾ ਲਿਆ ਨਿਸ਼ਾਨਾ
  • sc commission notice
    ਕੌਮੀ SC ਕਮਿਸ਼ਨ ਨੇ ਗੁਲਜ਼ਾਰ ਸਿੰਘ ਦੇ ਮਾਮਲੇ 'ਚ 5 ਦੇ ਅੰਦਰ ਮੰਗੀ ਰਿਪੋਰਟ:...
  • akali dal new appointments
    ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਜ਼ਿਲ੍ਹਿਆਂ 'ਚ ਕੀਤੀਆਂ ਨਵੀਆਂ ਨਿਯੁਕਤੀਆਂ, ਪੜ੍ਹੋ...
  • 2 arrested  case registered against 7 in baldev nagar
    ਬਲਦੇਵ ਨਗਰ ’ਚ ਹੋਈ ਗੁੰਡਾਗਰਦੀ ਦੇ ਮਾਮਲੇ ’ਚ 2 ਗ੍ਰਿਫ਼ਤਾਰ, 7 ਖਿਲਾਫ ਮਾਮਲਾ ਦਰਜ
  • strict security measures at adampur airport
    ਅੰਮ੍ਰਿਤਸਰ ’ਚ ਡਰੋਨ ਹਲਚਲ ਮਗਰੋਂ ਆਦਮਪੁਰ ਏਅਰਪੋਰਟ ’ਤੇ ਸਖ਼ਤੀ, ਬੰਬ ਨਿਰੋਧਕ ਟੀਮ...
  • swine flu scare
    ਸਵਾਈਨ ਫਲੂ ਦਾ ਖ਼ੌਫ: ਸਿਹਤ ਵਿਭਾਗ ਵੱਲੋਂ 8 ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ, 9...
  • major reshuffle again in jalandhar municipal corporation
    ਜਲੰਧਰ ਨਗਰ ਨਿਗਮ ’ਚ ਮੁੜ ਵੱਡਾ ਫੇਰਬਦਲ: ਸੰਦੀਪ ਰਿਸ਼ੀ ਦੀ ਛੁੱਟੀ, ਹੁਣ ਸੁਰਿੰਦਰ...
  • sushil rinku met with member of parliament sukh dhaliwal
    ਸੁਸ਼ੀਲ ਰਿੰਕੂ ਨੇ ਕੈਨੇਡਾ ਦੌਰੇ ਦੌਰਾਨ ਸੰਸਦ ਮੈਂਬਰ ਸੁੱਖ ਧਾਲੀਵਾਲ ਨਾਲ ਕੀਤੀ...
  • case registered in connection with fight  two people arrested
    ਲੜਾਈ-ਝਗੜੇ ਸਬੰਧੀ ਮਾਮਲਾ ਦਰਜ, ਦੋ ਵਿਅਕਤੀ ਗ੍ਰਿਫ਼ਤਾਰ
Trending
Ek Nazar
peskov statement

ਯੂਕਰੇਨ ਵਿਵਾਦ ਦੇ ਸ਼ਾਂਤੀਪੂਰਨ ਹੱਲ ਲਈ ਭਾਰਤ ਦੇ ਯਤਨਾਂ ਦਾ ਸਵਾਗਤ ਕਰਦਾ ਹੈ ਰੂਸ

hormuz strait iran

ਈਰਾਨ ਦੀ ਹੋਰਮੁਜ਼ ਨੇੜੇ ਨਵਾਂ ‘ਨੋ ਐਂਟਰੀ ਜ਼ੋਨ’ ਬਣਾਉਣ ਦੀ ਯੋਜਨਾ

disadvantages of ai

AI ਮਨੁੱਖਤਾ ਦੇ ਵਜੂਦ ਲਈ ਖ਼ਤਰਾ : ਵੋਲਕਰ ਟਕਰ

oil facilities incident

ਸਾਊਦੀ ਅਰਬ ਦੇ ਤੇਲ ਸਥਾਪਨਾਵਾਂ 'ਚ ਲੱਗੀ ਅੱਗ, 70 ਤੋਂ ਵੱਧ ਜ਼ਖਮੀ

now the miscreants have reached the schools

ਹੁਣ ਸਕੂਲਾਂ ਤੱਕ ਪਹੁੰਚੇ ਬਦਮਾਸ਼, ਤਕਨੀਕੀ ਖਰਾਬੀ ਕਾਰਨ ਨਹੀਂ ਕਰ ਸਕੇ ਫਾਇਰ, CCTV...

government teacher  s son becomes lieutenant in army

ਸਰਕਾਰੀ ਅਧਿਆਪਕ ਦਾ ਪੁੱਤਰ ਫੌਜ 'ਚ ਬਣਿਆ ਲੈਫਟੀਨੈਂਟ, ਘਰ ਪਹੁੰਚਣ 'ਤੇ ਹੋਇਆ...

social media in china

ਚੀਨ 'ਚ ਆਰਥਿਕ ਮੰਦੀ ਦਾ ਕਹਿਰ: ਬੇਘਰ ਹੋ ਕੇ ਜੀਣ ਦੇ ਤਰੀਕੇ ਸਿਖਾਉਣ ਵਾਲੀ ਵੀਡੀਓ...

narowal hindu temple

ਪਾਕਿਸਤਾਨ 'ਚ ਹਿੰਦੂ ਮੰਦਰ ਢਹਿ-ਢੇਰੀ ਹੋਣ 'ਤੇ ਉੱਠੇ ਸਵਾਲ

rahul rai who is running the household by dancing at weddings

ਵਿਆਹਾਂ 'ਚ ਡਾਂਸ ਕਰਕੇ ਆਪਣਾ ਘਰ ਚਲਾ ਰਹੇ ਰਾਹੁਲ ਰਾਏ ! ਕਿਹਾ- "ਰੋਜ਼ੀ-ਰੋਟੀ...

indian americans honored

ਵੱਖ-ਵੱਖ ਖੇਤਰਾਂ 'ਚ ਸ਼ਾਨਦਾਰ ਯੋਗਦਾਨ ਲਈ ਭਾਰਤੀ-ਅਮਰੀਕੀ ਸਨਮਾਨਿਤ

social media ban

ਪੂਰੇ ਯੂਰਪ 'ਚ ਜਵਾਕਾਂ ਦੇ ਸੋਸ਼ਲ ਮੀਡੀਆ 'ਤੇ ਲੱਗੇਗਾ ਬੈਨ ! ਮੈਕਰੋਨ ਦਾ ਵੱਡਾ...

flight services resumed

ਰਾਹਤ ਭਰੀ ਖ਼ਬਰ, ਜਕਾਰਤਾ 'ਚ ਉਡਾਣ ਸੇਵਾਵਾਂ ਮੁੜ ਸ਼ੁਰੂ

punjabi folk singer dolly guleria s family mourns her husband s death

ਪ੍ਰਸਿੱਧ ਪੰਜਾਬੀ ਲੋਕ ਗਾਇਕਾ ਡੌਲੀ ਗੁਲੇਰੀਆ ਦੇ ਘਰ ਪਸਰਿਆ ਮਾਤਮ, ਪਤੀ ਦਾ ਦਿਹਾਂਤ

famous punjabi musician becomes father

ਮਸ਼ਹੂਰ ਪੰਜਾਬੀ ਸੰਗੀਤਕਾਰ ਬਣਿਆ ਪਿਤਾ, ਪਤਨੀ ਨੇ ਦਿੱਤਾ ਪੁੱਤ ਨੂੰ ਜਨਮ

regional elections

ਜਰਮਨ ਖੇਤਰੀ ਚੋਣਾਂ 'ਚ ਸੱਜੇ-ਪੱਖੀ AfD ਨੇ ਹਾਸਲ ਕੀਤੀ ਵੱਡੀ ਜਿੱਤ , ਬਹੁਮਤ ਤੋਂ...

sniffer dogs involved in rescue operation

ਨੇਪਾਲ: ਹੜ੍ਹ ਦੇ ਮਲਬੇ 'ਚੋਂ ਸੁੰਘ ਕੇ ਲਾਸ਼ਾਂ ਦੀ ਭਾਲ ਕਰ ਰਹੇ 'ਖੋਜੀ ਕੁੱਤੇ'

snowstorm hits

ਰੂਸ 'ਚ ਆਇਆ ਬਰਫ਼ੀਲਾ ਤੂਫਾਨ, 11 ਮੌਤਾਂ ਅਤੇ ਕਈ ਲਾਪਤਾ

special  arrangements for opposition leader

ਸ਼੍ਰੀਲੰਕਾ :  ਰਿਮਾਂਡ 'ਤੇ ਲਏ ਵਿਰੋਧੀ ਧਿਰ ਦੇ ਨੇਤਾ ਨਮਲ ਰਾਜਪਕਸ਼ੇ ਲਈ ਜੇਲ੍ਹ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • punjab tarn taran punjab police
      ਪੰਜਾਬ 'ਚ ਵੱਡਾ ਹਾਦਸਾ, ਤਿੰਨ ਵਿਅਕਤੀਆਂ ਦੀ ਮੌਕੇ 'ਤੇ ਮੌਤ
    • akali dal new appointments
      ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਜ਼ਿਲ੍ਹਿਆਂ 'ਚ ਕੀਤੀਆਂ ਨਵੀਆਂ ਨਿਯੁਕਤੀਆਂ, ਪੜ੍ਹੋ...
    • fir case
      ਵਿਅਕਤੀ ਅਗਵਾ ਕਰਕੇ ਛੁਪਾ ਕੇ ਰੱਖਣ ਦੇ ਦੋਸ਼ ’ਚ 2 ਖ਼ਿਲਾਫ਼ ਮਾਮਲਾ ਦਰਜ
    • glada action in ludhiana
      11 ਗੈਰ-ਕਾਨੂੰਨੀ ਕਾਲੋਨੀਆਂ ’ਤੇ ਚੱਲਿਆ ਗਲਾਡਾ ਦਾ ਪੀਲਾ ਪੰਜਾ
    • incident of ragging on sikh child in himachal school unfortunate  advocate dhami
      ਹਿਮਾਚਲ ਦੇ ਬੋਰਡਿੰਗ ਸਕੂਲ ’ਚ ਸਿੱਖ ਬੱਚੇ ਨਾਲ ਰੈਗਿੰਗ ਦੀ ਘਟਨਾ ਮੰਦਭਾਗੀ:...
    • bhadaur town  murder of elderly man  punjab police
      ਕਸਬਾ ਭਦੌੜ ਵਿਖੇ ਸ਼ੱਕੀ ਹਾਲਤ ’ਚ ਬਜ਼ੁਰਗ ਦਾ ਕਤਲ
    • pm modi will come to punjab
      ਪੰਜਾਬ ਆਉਣਗੇ PM ਮੋਦੀ! ਪੰਜਾਬੀਆਂ ਲਈ ਕਰ ਸਕਦੇ ਨੇ ਵੱਡੇ ਐਲਾਨ, ਤਿਆਰ ਕੀਤਾ ਜਾ...
    • sachin pilot raja warring punjab congress
      ਸਚਿਨ ਪਾਇਲਟ ਦੀ ਪੰਜਾਬ ਕਾਂਗਰਸ ਇੰਚਾਰਜ ਵਜੋਂ ਨਿਯੁਕਤੀ 'ਤੇ ਰਾਜਾ ਵੜਿੰਗ ਦਾ...
    • captain amarinder singh will join congress
      ਕਾਂਗਰਸ 'ਚ ਜਾਣਗੇ ਕੈਪਟਨ ਅਮਰਿੰਦਰ ਸਿੰਘ? ਧੀ ਜੈਇੰਦਰ ਕੌਰ ਦਾ ਵੱਡਾ ਬਿਆਨ ਆਇਆ...
    • pregnant wife  husband  in laws
      ਨਸ਼ੇ ਨੇ ਉਜਾੜਿਆ ਘਰ : ਤਿੰਨ ਮਹੀਨੇ ਦੀ ਗਰਭਵਤੀ ਪਤਨੀ ਦੀ ਮੌਤ, ਪਤੀ ਤੇ ਦਾਦਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +