ਲੁਧਿਆਣਾ (ਰਾਜ)- ਜਮਾਲਪੁਰ ਦੀ ਰਾਜੀਵ ਗਾਂਧੀ ਕਾਲੋਨੀ ਵਿਚ 2 ਬੱਚਿਆਂ ਦਾ ਗਲ਼ਾ ਵੱਢ ਕੇ ਕਤਲ ਕਰਨ ਵਾਲੇ ਮੁਲਜ਼ਮ ਸ਼ੈਲੇਂਦਰ ਦੇ ਗਲ਼ੇ ’ਤੇ ਵੀ ਕੱਟ ਦਾ ਨਿਸ਼ਾਨ ਸੀ। ਘਟਨਾ ਤੋਂ ਤਿੰਨ ਦਿਨ ਬਾਅਦ ਮੁਲਜ਼ਮ ਸ਼ੈਲੇਂਦਰ ਦੀ ਲਾਸ਼ ਦਾ ਡੀ. ਐੱਮ. ਸੀ. ਹਸਪਤਾਲ ਤੋਂ ਆਏ ਫਾਰੈਂਸਿਕ ਐਕਸਪਰਟ ਡਾਕਟਰ ਦੀ ਮੌਜੂਦਗੀ ’ਚ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਪੋਸਟਮਾਰਟਮ ਕੀਤਾ, ਜਿਸ ਤੋਂ ਬਾਅਦ ਲਾਸ਼ ਪਿੰਡ ਤੋਂ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ ਗਈ। ਅਸਲ ਵਿਚ, 6 ਮਾਰਚ ਨੂੰ ਸ਼ੈਲੇਂਦਰ ਨੇ ਆਪਣੇ ਵਿਹੜੇ ਵਿਚ ਰਹਿਣ ਵਾਲੀ ਔਰਤ ਨਾਲ ਇਕ ਪਾਸੜ ਪਿਆਰ ਤਹਿਤ ਰੰਜ਼ਿਸ਼ ਕਾਰਨ ਉਸ ਦੇ ਕਮਰੇ ’ਚ ਦਾਖਲ ਹੋ ਕੇ ਉਸ ਦੇ ਦੋਵੇਂ ਬੱਚਿਆਂ ਦਾ ਗਲ਼ਾ ਵੱਢ ਕੇ ਕਤਲ ਕਰ ਦਿੱਤਾ ਸੀ। ਵਾਰਦਾਤ ਤੋਂ ਬਾਅਦ ਮੁਲਜ਼ਮ ਸ਼ੈਲੇਂਦਰ ਨੇ ਖੁਦ ਵੀ ਖੁਦਕੁਸ਼ੀ ਕਰ ਲਈ ਸੀ। ਘਟਨਾ ਦੇ ਦੂਜੇ ਦਿਨ ਬੱਚਿਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਹੋ ਗਿਆ ਸੀ ਪਰ ਸ਼ੈਲੇਂਦਰ ਦੀ ਲਾਸ਼ ਦੇ ਪੋਸਟਮਾਰਟਮ ਲਈ ਫਾਰੈਂਸਿਕ ਮਾਹਿਰਾਂ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ : ਮੋਗਾ 'ਚ ਵੱਡੀ ਵਾਰਦਾਤ, ਅਦਾਲਤ ਆਈ ਸਾਲ਼ੀ ਦਾ ਜੀਜੇ ਨੇ ਸ਼ਰੇਆਮ ਗੋਲ਼ੀਆਂ ਮਾਰ ਕੇ ਕੀਤਾ ਕਤਲ
ਮੰਗਲਵਾਰ ਸਵੇਰੇ ਡੀ. ਐੱਮ. ਸੀ. ਹਸਪਤਾਲ ਦੇ ਐਕਸਪਰਟ ਡਾ. ਗੌਤਮ ਵਿਸ਼ਵਾਸ ਦੀ ਅਗਵਾਈ ’ਚ ਸਿਵਲ ਹਸਪਤਾਲ ਦੇ ਡਾ. ਸ਼ੀਤਲ ਸ਼ਰਮਾ ਅਤੇ ਡਾ. ਜਗਜੀਤ ਸਿੰਘ ’ਤੇ ਅਧਾਰਤ ਬੋਰਡ ਬਣਿਆ ਸੀ, ਜਿਸ ਤੋਂ ਬਾਅਦ ਪਤਾ ਲੱਗਾ ਕਿ ਮੁਲਜ਼ਮ ਦੀ ਗਰਦਨ ’ਤੇ ਅੱਧਾ ਇੰਚ ਦਾ ਕੱਟ ਦਾ ਨਿਸ਼ਾਨ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਜਿਸ ਤਰੀਕੇ ਨਾਲ ਬੱਚਿਆਂ ਨੂੰ ਵੱਢ ਕੇ ਉਨ੍ਹਾਂ ਦਾ ਕਤਲ ਕੀਤਾ ਸੀ, ਉਸੇ ਤਰੀਕੇ ਨਾਲ ਉਸ ਨੇ ਖੁਦ ਨੂੰ ਵੀ ਵੱਢਿਆ। ਫਿਰ ਜਾ ਕੇ ਫਾਹ ਲਾਇਆ ਸੀ ਪਰ ਇਹ ਵੀ ਕਿਆਸ ਲਾਏ ਜਾ ਰਹੇ ਹਨ ਕਿ ਰੱਸੀ ਨਾਈਲੋਨ ਦੀ ਸੀ। ਕਿਤੇ ਫਾਹ ਲਗਾਉਣ ਤੋਂ ਬਾਅਦ ਤਾਰ ਨਾਲ ਗਲ਼ਾ ਨਾ ਕੱਟਿਆ ਹੋਵੇ। ਇਸ ਲਈ ਪੋਸਟਮਾਰਟਮ ਤੋਂ ਬਾਅਦ ਵਿਸਰਾ ਵੀ ਜਾਂਚ ਲਈ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : ਈ. ਡੀ. ਵਲੋਂ ਮਾਰੇ ਗਏ ਛਾਪਿਆਂ ਤੋਂ ਬਾਅਦ ਸੁਖਪਾਲ ਖਹਿਰਾ ਦਾ ਵੱਡਾ ਐਲਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਮਘਿਆ ਅਖਾੜਾ
NEXT STORY