ਲੁਧਿਆਣਾ— ਤਸਵੀਰਾਂ 'ਚ ਦਿਖਾਈ ਦੇ ਰਹੇ ਇਹ ਸਕੂਲੀ ਬੱਚੇ ਲੁਧਿਆਣਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਮੁੰਡੀਆਂ ਕਲਾਂ ਦੇ ਹਨ, ਜੋ ਆਪਣੇ ਨਾਜ਼ੁਕ ਹੱਥਾਂ 'ਚ ਕੂੜੇ ਨਾਲ ਭਰੀਆਂ ਬਾਲਟੀਆਂ ਨੂੰ ਕੂੜੇ ਦੇ ਢੇਰ 'ਤੇ ਸੁੱਟਣ ਜਾ ਰਹੇ ਹਨ। ਇਨ੍ਹਾਂ ਬੱਚਿਆਂ ਨੂੰ ਦੇਖ ਕਿਸੇ ਰਾਹਗੀਰ ਵੱਲੋਂ ਇਨ੍ਹਾਂ ਸਾਰੀਆਂ ਤਸਵੀਰਾਂ ਨੂੰ ਕੈਮਰੇ 'ਚ ਕੈਦ ਕਰ ਲਿਆ ਗਿਆ ਤੇ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।
ਦਰਅਸਲ ਸਕੂਲ 'ਚ ਸਫਾਈ ਕਰਵਾਉਣ ਤੋਂ ਬਾਅਦ ਅਧਿਆਪਕਾਂ ਵੱਲੋਂ ਇਨ੍ਹਾਂ ਬੱਚਿਆਂ ਨੂੰ ਕੂੜਾ ਸੁੱਟ ਕੇ ਆਉਣ ਲਈ ਕਿਹਾ ਗਿਆ। ਬੇਹੱਦ ਭਾਰੀਆਂ ਇਨ੍ਹਾਂ ਕੂੜੇ ਦੀਆਂ ਭਰੀਆਂ ਬਾਲਟੀਆਂ ਨੂੰ ਸਕੂਲ ਤੋਂ 1 ਕਿਲੋਮੀਟਰ ਦੇ ਕਰੀਬ ਦੂਰ ਸੁੱਟਣ ਲਈ ਭੇਜਿਆ ਗਿਆ। ਜਿਨ੍ਹਾਂ ਹੱਥਾਂ 'ਚ ਕਿਤਾਬਾਂ ਹੋਣੀਆਂ ਚਾਹੀਦੀਆਂ ਨੇ, ਉਨ੍ਹਾਂ ਹੱਥਾਂ 'ਚ ਕੂੜੇ ਦੀਆਂ ਫੜੀਆਂ ਇਹ ਬਾਲਟੀਆਂ ਸਰਕਾਰੀ ਸਕੂਲਾਂ ਦੇ ਪ੍ਰਬੰਧਾਂ 'ਤੇ ਸਵਾਲੀਆ ਨਿਸ਼ਾਨ ਲਗਾ ਰਹੀਆਂ ਹਨ।
ਜਦੋਂ ਇਸ ਸਾਰੇ ਮਾਮਲੇ ਬਾਰੇ ਸਕੂਲ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਗਈ ਤਾਂ ਉਹ ਕੋਈ ਵੀ ਪੁਖਤਾ ਜਵਾਬ ਨਾ ਦੇ ਸਕੇ। ਸਕੂਲ ਦੀ ਅਧਿਆਪਿਕਾ ਨੇ ਇੰਨਾ ਦੱਸਿਆ ਕਿ ਇਸ ਵੀਡੀਓ ਸਬੰਧੀ ਡੀਓ ਵੱਲੋਂ ਇੱਕ ਮੀਟਿੰਗ ਬੁਲਾਈ ਗਈ ਹੈ।
ਸਰਕਾਰੀ ਸਕੂਲਾਂ ਦੇ ਪ੍ਰਬੰਧਾਂ ਦਾ ਅਜਿਹਾ ਹਾਲ ਇਨ੍ਹਾਂ ਬੱਚਿਆਂ ਲਈ ਬਹੁਤ ਹੀ ਨੁਕਸਾਨਦਾਇਕ ਹੈ, ਕਿਉਂ ਕਿ ਦੇਸ਼ ਦਾ ਭਵਿੱਖ ਬੱਚੇ ਹੀ ਹੁੰਦੇ ਨੇ ਤੇ ਅਜਿਹੇ 'ਚ ਦੇਸ਼ ਦੇ ਚੰਗੇ ਭਵਿੱਖ ਦੀ ਕਲਪਨਾ ਕਿਵੇਂ ਕੀਤੀ ਜਾ ਸਕਦੀ ਹੈ।
ਕਿਸਾਨਾਂ ਦੀ ਜ਼ਿੰਦਗੀ ਨਾਲ ਖੇਡ ਰਹੀ ਹੈ ਕੈਪਟਨ ਸਰਕਾਰ: ਸੁਖਬੀਰ
NEXT STORY