ਖੰਨਾ (ਬਿਪਨ)- ਪੰਜਾਬ 'ਚ ਚਾਈਨਾ ਡੋਰ ਦਾ ਆਤੰਕ ਰੁਕਣ ਦਾ ਨਾਂ ਨਹੀਂ ਲੈ ਰਿਹਾ। ਲੋਕਾਂ ਨੂੰ ਕਈ ਵਾਰ ਸਮਝਾਏ ਜਾਣ ਦੇ ਬਾਵਜੂਦ ਚਾਈਨਾ ਡੋਰ ਖੁੱਲ੍ਹੇਆਮ ਬਾਜ਼ਾਰਾਂ 'ਚ ਵਿਕਦੀ ਨਜ਼ਰ ਆ ਰਹੀ ਹੈ, ਜਿਸ ਕਾਰਨ ਹਰ ਰੋਜ਼ ਲੋਕ ਜ਼ਖਮੀ ਹੋ ਰਹੇ ਹਨ।
ਤਾਜ਼ਾ ਮਾਮਲਾ ਖੰਨਾ ਦੇ ਸਮਾਧੀ ਰੋਡ ਤੋਂ ਰਤਨਹੇੜੀ ਵੱਲ ਜਾਣ ਵਾਲੇ ਅੰਡਰ ਬ੍ਰਿਜ ਨੇੜੇ ਵਾਪਰਿਆ, ਜਿੱਥੇ ਨਹਿਰੀ ਵਿਭਾਗ ਦਾ ਇੱਕ ਮੁਲਾਜ਼ਮ ਚਾਈਨਾ ਡੋਰ ਦੀ ਚਪੇਟ ਚ ਆ ਜਾਣ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਪਿੰਡ ਸਾਹਿਬਪੁਰਾ ਦੇ ਸਰਪੰਚ ਹਰਪ੍ਰੀਤ ਸਿੰਘ ਅਤੇ ਸਤਨਾਮ ਸਿੰਘ ਨੇ ਦੱਸਿਆ ਕਿ ਵਿਭਾਗ ਦਾ ਮੁਲਾਜ਼ਮ ਜ਼ੋਰਾਵਰ ਸਿੰਘ ਮੋਟਰਸਾਈਕਲ ’ਤੇ ਡਿਊਟੀ ਤੋਂ ਘਰ ਪਰਤ ਰਿਹਾ ਸੀ ਕਿ ਰਸਤੇ ਵਿਚ ਚਾਈਨਾ ਡੋਰ ਉਸ ਦੇ ਗਲੇ ਵਿੱਚ ਫਸ ਗਈ ਅਤੇ ਉਸ ਦਾ ਗਲਾ ਬੁਰੀ ਤਰ੍ਹਾਂ ਕੱਟਿਆ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਦਰਦਨਾਕ ਹਾਦਸਾ ; 1 ਮਹੀਨੇ ਦੀ ਮਾਸੂਮ ਬੱਚੀ ਨੇ ਤੋੜਿਆ ਦਮ, ਕਈ ਹੋਰ ਜ਼ਖ਼ਮੀ
ਜ਼ਖ਼ਮੀ ਨੂੰ ਤੁਰੰਤ ਖੰਨਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਰੈਫਰ ਕਰ ਦਿੱਤਾ ਗਿਆ। ਹੁਣ ਜ਼ਖਮੀ ਦਾ ਇਲਾਜ ਇਕ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਹੈ। ਪਿੰਡ ਸਾਹਿਬਪੁਰਾ ਦੇ ਸਰਪੰਚ ਹਰਪ੍ਰੀਤ ਸਿੰਘ ਅਤੇ ਪੰਚ ਸਤਨਾਮ ਸਿੰਘ ਨੇ ਕਿਹਾ ਕਿ ਪੁਲਸ ਨੂੰ ਚਾਈਨਾ ਡੋਰ ਦੀ ਵਿਕਰੀ ਨੂੰ ਸਖ਼ਤੀ ਨਾਲ ਰੋਕਣਾ ਚਾਹੀਦਾ ਹੈ।
ਖੰਨਾ ਸਿਵਲ ਹਸਪਤਾਲ ਦੇ ਡਾਕਟਰ ਨਵਦੀਪ ਜੱਸਲ ਨੇ ਦੱਸਿਆ ਕਿ ਜਦੋਂ ਮਰੀਜ਼ ਉਨ੍ਹਾਂ ਕੋਲ ਆਇਆ ਤਾਂ ਉਸ ਦੀ ਗਰਦਨ 'ਚ ਡੂੰਘਾ ਕੱਟ ਸੀ। ਚਾਈਨਾ ਡੋਰ ਕਾਰਨ ਉਸ ਦੀ ਗਰਦਨ 'ਤੇ ਡੂੰਘਾ ਕੱਟ ਲੱਗ ਗਿਆ ਸੀ। ਉਸ ਨੇ ਤੁਰੰਤ ਟਾਂਕੇ ਲਾਏ ਪਰ ਖੂਨ ਵਹਿਣਾ ਬੰਦ ਨਹੀਂ ਹੋ ਰਿਹਾ ਸੀ, ਜਿਸ ਤੋਂ ਬਾਅਦ ਜ਼ਖ਼ਮਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਰੀਜ਼ ਨੂੰ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਅੱਧੀ ਰਾਤੀਂ ਹੋ ਗਿਆ ਵੱਡਾ ਹਾਦਸਾ, ਸੜਕ 'ਤੇ ਖੜ੍ਹੀ ਗੱਡੀ ਬਣ ਗਈ 'ਅੱਗ ਦਾ ਗੋਲ਼ਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੌਜਵਾਨ ਦੀ ਹੋ ਗਈ ਮੌਤ, ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਦੇ ਵੱਖੋ-ਵੱਖ ਬਿਆਨਾਂ ਨੇ ਚੱਕਰਾਂ 'ਚ ਪਾਈ ਪੁਲਸ
NEXT STORY