ਫਿਲੌਰ (ਭਾਖੜੀ)- ਸਥਾਨਕ ਸ਼ਹਿਰ ਦੇ ਇਕ ਇਲਾਕੇ ’ਚ ਚਾਈਨਾ ਡੋਰ ਨੇ ਪਤੰਗਬਾਜ਼ੀ ਦਾ ਆਨੰਦ ਲੈ ਰਹੇ 14 ਸਾਲ ਦੇ ਬੱਚੇ ਦੀ ਗਰਦਨ ਕੱਟ ਦਿੱਤੀ, ਜਿਸ ਦਾ ਇਲਾਜ ਸਥਾਨਕ ਪ੍ਰਾਈਵੇਟ ਹਸਪਤਾਲ ’ਚ ਚੱਲ ਰਿਹਾ ਹੈ। ਇਸੇ ਤਰ੍ਹਾਂ ਸਵੇਰੇ ਸੈਰ ਕਰਦੇ ਸਮੇਂ ਦੋਵੇਂ ਪੈਰਾਂ ’ਚ ਡੋਰ ਫਸਣ ਕਾਰਨ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਚਾਈਨਾ ਡੋਰ ਨਾਲ ਜ਼ਖਮੀ ਹੋਣ ਦਾ ਪਹਿਲਾ ਮਾਮਲਾ ਸਵੇਰੇ 6 ਵਜੇ ਹੋਇਆ, ਜਦੋਂ ਸ਼ਹਿਰ ਵਾਸੀ ਰਾਕੇਸ਼ ਕੁਮਾਰ ਆਪਣੇ ਦੋਸਤ ਨਾਲ ਸੈਰ ਕਰਦੇ ਸਮੇਂ ਦੌੜਦਾ ਹੋਇਆ ਜਾ ਰਿਹਾ ਸੀ, ਜਿਸ ਦੇ ਪੈਰਾਂ ’ਚ ਚਾਈਨਾ ਡੋਰ ਫਸ ਗਈ ਅਤੇ ਉਹ ਡਿੱਗ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ- ਪਤੰਗ ਉਡਾਉਂਦਾ-ਉਡਾਉਂਦਾ ਮੁੰਡਾ ਵਿਹੜੇ 'ਚ ਉੱਬਲਦੇ ਪਾਣੀ 'ਚ ਆ ਡਿੱਗਾ, ਬੁਰੀ ਤਰ੍ਹਾਂ ਸੜ ਗਿਆ ਮਾਸੂਮ
ਦੂਜਾ ਹਾਦਸਾ ਦੁਪਹਿਰ 2 ਵਜੇ ਕਲਸੀ ਨਗਰ ਵਿਖੇ ਵਾਪਰਿਆ, ਜਿਥੇ 14 ਸਾਲ ਦਾ ਬੱਚਾ ਛੱਤ ’ਤੇ ਖੜ੍ਹਾ ਧੁੱਪ ਸੇਕਦਾ ਹੋਇਆ ਪਤੰਗਬਾਜ਼ੀ ਦੇਖ ਰਿਹਾ ਸੀ ਤਾਂ ਉਸੇ ਸਮੇਂ ਉਸ ਦੀ ਗਰਦਨ ’ਤੇ ਇਕਦਮ ਚਾਈਨਾ ਡੋਰ ਫਿਰ ਗਈ। ਖੂਨ ਨਾਲ ਲਥਪਥ ਬੱਚਾ ਉਥੇ ਹੀ ਛੱਤ ’ਤੇ ਡਿੱਗ ਗਿਆ, ਜਿਸ ਨੂੰ ਇਲਾਜ ਲਈ ਸਥਾਨਕ ਪ੍ਰਾਈਵੇਟ ਨਰਸਿੰਗ ਹੋਮ ’ਚ ਲਿਜਾਇਆ ਗਿਆ, ਜਿਥੇ ਡਾਕਟਰਾਂ ਮੁਤਾਬਕ ਬੱਚੇ ਦੀ ਗਰਦਨ ’ਤੇ ਡੋਰ ਨਾਲ ਕਾਫੀ ਲੰਬਾ ਅਤੇ ਡੂੰਘਾ ਜ਼ਖਮ ਹੋਇਆ ਹੈ। ਟਾਂਕੇ ਲਗਾ ਕੇ ਬੱਚੇ ਦੀ ਜਾਨ ਬਚਾਈ ਗਈ।
ਹੈਰਾਨੀ ਦੀ ਗੱਲ ਹੈ ਕਿ ਪੁਲਸ ਦੀ ਇੰਨੀ ਸਖ਼ਤੀ ਦੇ ਬਾਵਜੂਦ ਸ਼ਹਿਰ ’ਚ ਧੜੱਲੇ ਨਾਲ ਚਾਈਨਾ ਡੋਰ ਵੇਚੀ ਗਈ, ਜਿਸ ਨੂੰ ਰੋਕਣ ਵਾਲਾ ਕੋਈ ਨਹੀਂ ਸੀ। ਲੋਕ ਸ਼ਰੇਆਮ ਘਰਾਂ ਦੀਆਂ ਛੱਤਾਂ ’ਤੇ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਦੇ ਹਰ ਪਾਸੇ ਨਜ਼ਰ ਆਏ।
ਇਹ ਵੀ ਪੜ੍ਹੋ- Social Media ਦੀ Virtual ਦੁਨੀਆ 'ਚ ਗੁਆਚਾ 'ਬਚਪਨ' ; ਗੁੱਲੀ ਡੰਡਾ, ਪਿੱਠੂ ਤੇ ਲੁਕਣਮੀਚੀ ਹੋਈਆਂ ਖ਼ਤਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Social Media ਦੀ Virtual ਦੁਨੀਆ 'ਚ ਗੁਆਚਾ 'ਬਚਪਨ' ; ਕਿੱਥੇ ਗਏ ਗੁੱਲੀ-ਡੰਡਾ, ਪਿੱਠੂ ਤੇ ਲੁਕਣਮੀਚੀ ?
NEXT STORY