ਬਠਿੰਡਾ, (ਸੁਖਵਿੰਦਰ)- ਆਂਗਣਵਾੜੀ ਸਕੂਲਾਂ ਨੂੰ ਨਿਸ਼ਾਨਾ ਬਣਾ ਕੇ ਕੰਪਿਊਟਰ ਅਤੇ ਹੋਰ ਸਾਮਾਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਹੋ ਗਿਆ, ਜਿਸ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਪਾਸੋਂ ਚੋਰੀ ਦਾ ਸਿਲੰਡਰ, ਕੰਪਿਊਟਰ ਤੇ ਹੋਰ ਸਾਮਾਨ ਵੀ ਬਰਾਮਦ ਹੋਇਆ ਹੈ।
ਜਾਣਕਾਰੀ ਮੁਤਾਬਕ ਸਕੂਲਾਂ 'ਚ ਇਸ ਗਿਰੋਹ ਦੀ ਦਹਿਸ਼ਤ ਸੀ, ਜੋ ਕਿ ਚੌਕੀਦਾਰ ਨੂੰ ਬੰਨ੍ਹ ਕੇ ਲੁੱਟ ਕਰਦੇ ਸਨ। ਗਿਰੋਹ ਨੇ ਜ਼ਿਆਦਾਤਰ ਜ਼ਿਲੇ ਦੀ ਸੀਮਾ 'ਤੇ ਬਣੇ ਪਿੰਡਾਂ ਦੇ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਕਿਉਂਕਿ ਚੋਰੀ ਤੋਂ ਬਾਅਦ ਇਹ ਗੁਆਂਢੀ ਜ਼ਿਲੇ ਵਿਚ ਚਲੇ ਜਾਂਦੇ ਸਨ। ਸੀ. ਆਈ. ਏ. ਸਟਾਫ ਪੁਲਸ ਨੇ ਇਸ ਗਿਰੋਹ ਨੂੰ ਉਸ ਸਮੇਂ ਕਾਬੂ ਕੀਤਾ, ਜਦੋਂ ਉਹ ਚੋਰੀ ਕੀਤਾ ਸਾਮਾਨ ਵੇਚਣ ਦੀ ਫਿਰਾਕ ਵਿਚ ਸਨ।
ਸੀ. ਆਈ. ਏ. ਦੇ ਇੰਚਾਰਜ ਰਜਿੰਦਰ ਕੁਮਾਰ ਨੇ ਸੂਚਨਾ ਦੇ ਆਧਾਰ 'ਤੇ ਮੁਲਜ਼ਮਾਂ ਨੂੰ ਕਾਬੂ ਕੀਤਾ। ਇਨ੍ਹਾਂ 'ਚ ਅੰਮ੍ਰਿਤਪਾਲ ਸਿੰਘ ਸੀਪੂ, ਰਾਮਪਾਲ ਸਿੰਘ, ਪ੍ਰਗਟ ਸਿੰਘ, ਰਾਜਪਾਲ ਰਾਜ ਵਾਸੀਅਨ ਬੰਬੀਹਾ ਅਤੇ ਮਨਪ੍ਰੀਤ ਸਿੰਘ ਵਾਸੀ ਰਾਏਕੇ ਕਲਾਂ ਸ਼ਾਮਲ ਹਨ। ਇਨ੍ਹਾਂ ਪਾਸੋਂ 18 ਕੰਪਿਊਟਰ, 4 ਗੈਸ ਸਿਲੰਡਰ ਤੇ ਇਕ ਦਰਜਨ ਐੱਲ. ਸੀ. ਡੀਜ਼ ਬਰਾਮਦ ਹੋਈਆਂ ਹਨ। ਇਹ ਸਾਮਾਨ ਉਕਤ ਨੇ ਥਾਣਾ ਨੰਦਗੜ੍ਹ ਅਧੀਨ ਪੈਂਦੇ ਪਿੰਡਾਂ ਦੇ ਸਕੂਲਾਂ 'ਚੋਂ ਚੋਰੀ ਕੀਤਾ ਸੀ। ਥਾਣਾ ਨੰਦਗੜ੍ਹ ਦੇ ਮੁਖੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਹੈ, ਚੋਰਾਂ ਨੂੰ ਸ਼ਨੀਵਾਰ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਲਿਆ ਜਾਵੇਗਾ ਤਾਂ ਕਿ ਹੋਰ ਪੁੱਛਗਿੱਛ ਕੀਤੀ ਜਾ ਸਕੇ।
ਸਹੁਰੇ ਪਰਿਵਾਰ ਤੋਂ ਤੰਗ ਆ ਕੇ ਔਰਤ ਨੇ ਕੀਤੀ ਖੁਦਕੁਸ਼ੀ
NEXT STORY